ਆਸਾਮ ਦੇ ਲੋਕਾਂ ਨੂੰ ਦੇਵਾਂਗੇ 5 ਲੱਖ ਸਰਕਾਰੀ ਨੌਕਰੀਆਂ, ਔਰਤਾਂ ਨੂੰ 2000 ਪ੍ਰਤੀ ਮਹੀਨਾ: ਰਾਹੁਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਸਾਮ ਦੇ ਜੋਰਹਾਟ ਵਿਚ...
ਗੁਹਾਟੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਸਾਮ ਦੇ ਜੋਰਹਾਟ ਵਿਚ ਇਕ ਚੁਣਾਵੀ ਰੈਲੀ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਉਤੇ ਜਮਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਨਰਿੰਦਰ ਮੋਦੀ ਨੇ ਰਾਤ 8 ਵਜੇ ਨੋਟਬੰਦੀ ਕੀਤੀ ਅਤੇ 500-1000 ਰੁਪਏ ਦੇ ਨੋਟ ਬੰਦ ਕਰ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਤੁਹਾਨੂੰ ਕਿਹਾ ਕਿ ਕਾਲੇ ਧਨ ਦੇ ਖਿਲਾਫ਼ ਅਸੀਂ ਇਹ ਲੜਾਈ ਲੜ ਰਹੇ ਹਾਂ।
ਰਾਹੁਲ ਗਾਂਧੀ ਨੇ ਕਿਹਾ ਕਿ ਜਨਤਾ ਦੀ ਜੇਬ ਤੋਂ ਪੈਸਾ ਲੈ ਕੇ ਉਨ੍ਹਾਂ ਨੇ ਮੋਦੀ ਦੇਸ਼ ਦੇ ਸਭ ਤੋਂ ਵੱਡੇ ਦੋ-ਤਿੰਨ ਉਦਯੋਗਪਤੀਆਂ ਨੂੰ ਪੈਸਾ ਦੇ ਦਿੱਤਾ। ਉਸਤੋਂ ਬਾਅਦ ਮੋਦੀ ਨੇ ਜੀਐਸਟੀ ਨੂੰ ਲਾਗੂ ਕੀਤਾ ਅਤੇ ਕਿਹਾ ਕਿ ਇਕ ਟੈਕਸ ਹੋਵੇਗਾ, ਸਰਲ ਟੈਕਸ ਹੋਵੇਗਾ ਪਰ ਜਦੋਂ ਐਸਟੀ ਲਾਗੂ ਹੋਇਆ ਤਾਂ ਪੰਜ ਵੱਖ ਵੱਖ ਤਰ੍ਹਾਂ ਦੇ ਟੈਕਸ ਸਨ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਜੋ ਕੁਝ ਕਰਨਾ ਚਾਹੁੰਦੇ ਹਨ ਉਹ ਕਦੇ ਸਿੱਧੀ ਤਰ੍ਹਾਂ ਨਾਲ ਨਹੀਂ ਕਹਿੰਦੇ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਦੀ ਵਜ੍ਹਾ ਨਾਲ ਉਦਯੋਗ ਬੰਦ ਹੋ ਗਏ। ਮੈਂ ਲੋਕ ਸਭਾ ਵਿਚ ਕਿਹਾ ਸੀ ਕਿ ਸਰਕਾਰ ਅਸੀਂ ਦੋ, ਸਾਡੇ ਦੋ ਦੀ ਹੈ।
ਇਸਨੂੰ ਮਹਿਜ 4 ਲੋਕਾਂ ਦਾ ਫ਼ਾਇਦਾ ਹੁੰਦਾ ਹੈ। ਛੋਟੇ ਬਿਜਨਸ ਮੈਨ, ਮਿਡਲ ਕਲਾਸ ਬਿਜਨੈਸ ਮੈਨ, ਕਿਸਾਨ ਅਤੇ ਮਜਦੂਰਾਂ ਦੇ ਲਈ ਇਹ ਸਰਕਾਰ ਕੁਝ ਨਹੀਂ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਨੇ ਗੈਸ ਦਾ ਸਿਲੰਡਰ ਘੱਟ ਕਰਨ ਦਾ ਵਾਅਦਾ ਕੀਤਾ ਸੀ। ਯੂਪੀਏ ਸਰਕਾਰ ਸਮੇਂ ਗੈਸ ਦੀ ਕੀਮਤ 400 ਰੁਪਏ ਸੀ ਅਤੇ ਅੱਜ ਐਨਡੀਏ ਸਰਕਾਰ ਵਿਚ 900 ਰੁਪਏ ਕੀਮਤ ਹੈ। ਇਸ ਦੇ ਬਾਵਜੂਦ ਨਰਿੰਦਰ ਮੋਦੀ ਕਹਿੰਦੇ ਹਨ ਕਿ ਅਸੀਂ ਗੈਸ ਦੇ ਰੇਟ ਘੱਟ ਕਰ ਦਿੱਤੇ ਅਤੇ ਹਰ ਘਰ ਗੈਸ ਪਹੁੰਚਾ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਹਿੰਦੂਸਤਾਨ ਦੇ ਦੋ ਤਿੰਨ ਉਦਯੋਗਪਤੀਆਂ ਨੂੰ ਹੀ ਫਾਇਦਾ ਹੋਇਆ ਹੈ, ਲੋਕਾਂ ਨੂੰ ਕੋਈ ਫਾਇਦਾ ਨਹੀਂ ਮਿਲਾ। ਇਸ ਲਈ ਅਸੀਂ ਇਸ ਚੋਣਾਂ ਵਿਚ ਲੋਕਾਂ ਨੂੰ ਪੰਜ ਗਰੰਟੀ ਦਿੱਤੀ ਹੈ। ਪਹਿਲੀ ਗਰੰਟੀ ਵਿਚ ਕਿਹਾ ਕਿ ਦੇਸ਼ ਜਾਂ ਆਸਾਮ ਵਿਚ ਸੀਏਏ ਲਾਗੂ ਨਹੀਂ ਹੋਵੇਗਾ। ਦੂਜੀ ਗਰੰਟੀ ਉਨ੍ਹਾਂ ਨੇ 365 ਰੁਪਏ ਚਾਹ ਮਜ਼ਦੂਰਾਂ ਨੂੰ ਦੇਣ ਦੀ ਲਈ ਹੈ।
ਤੀਜੀ ਗਰੰਟੀ ਵਿਚ ਗਾਂਧੀ ਨੇ ਕਿਹਾ ਕਿ ਹਰੇਕ ਪਰਿਵਾਰ ਨੂੰ ਬਿਜਲੀ ਦੀ 200 ਯੂਨਿਟ ਫਰੀ ਦਿੱਤੀ ਜਾਵੇਗੀ। ਚੌਥੀ ਗਰੰਟੀ ਵਿਚ ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਮਹੀਨੇ ਦੇ 2000 ਰੁਪਏ ਦਿੱਤੇ ਜਾਣਗੇ। ਪੰਜਵੀਂ ਗਰੰਟੀ ਵਿਚ ਉਨ੍ਹਾਂ ਕਿਹਾ ਕਿ ਆਸਾਮ ਦੇ ਲੋਕਾਂ ਨੂੰ ਅਸੀਂ 5 ਲੱਖ ਨੌਕਰੀਆਂ ਦੇਵਾਂਗੇ।