ਵਿਦੇਸ਼ ਜਾਣ ਵਾਲੇ ਭਾਰਤੀਆਂ ’ਤੇ ਵੱਡਾ ਬੋਝ, ਕੌਮਾਂਤਰੀ ਤੇ ਘਰੇਲੂ ਉਡਾਣਾਂ ਹੋਈਆਂ ਮਹਿੰਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

30 ਤੋਂ 120 ਫ਼ੀਸਦੀ ਮਹਿੰਗੀਆਂ ਹੋਈਆਂ ਹਵਾਈ ਟਿਕਟਾਂ

Indians who travel abroad, big loads, international and domestic flights cost dearly

ਨਵੀਂ ਦਿੱਲੀ- ਭਾਰਤ ਤੋਂ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਦੇ ਕਿਰਾਏ ’ਚ ਵੱਡਾ ਇਜ਼ਾਫਾ ਹੋਣ ਦੀ ਖ਼ਬਰ ਹੈ। ਦਰਅਸਲ ਭਾਰਤ ਦੀ ਵੱਡੀ ਉਡਾਣ ਕੰਪਨੀ ਜੈੱਟ ਏਅਰਵੇਜ਼ ਬੰਦ ਹੋਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਜੈੱਟ ਏਅਰਵੇਅਜ਼ ਦੀਆਂ ਉਡਾਣਾਂ ਅਸਥਾਈ ਤੌਰ ’ਤੇ ਬੰਦ ਹੋਣ ਕਾਰਨ ਬੀਤੇ ਦੋ ਦਿਨਾਂ ’ਚ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਦੇ ਕਿਰਾਏ ’ਚ 30 ਤੋਂ 150 ਫ਼ੀਸਦੀ ਤਕ ਦਾ ਵਾਧਾ ਹੋਇਆ ਹੈ। ਲੰਡਨ ਜਾਣ ਲਈ ਪਹਿਲਾਂ ਜਿਹੜੀ ਟਿਕਟ 30 ਤੋਂ 40 ਹਜ਼ਾਰ ਰੁਪਏ ’ਚ ਮਿਲਦੀ ਸੀ ਉਹ ਹੁਣ ਇੱਕ ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਮਿਲ ਰਹੀ ਹੈ। 

ਜੈੱਟ ਏਅਰਲਾਈਨ ਰੋਜ਼ਾਨਾ 600 ਉਡਾਣਾਂ ਭਰਦੀ ਸੀ, ਜਿਸ ਦਾ ਬੋਝ ਹੁਣ ਹੋਰਨਾ ਉਡਾਣਾਂ 'ਤੇ ਪੈ ਰਿਹਾ ਹੈ। ਇਸਦਾ ਇੱਕ ਵੱਡਾ ਅਸਰ ਵਿਦੇਸ਼ ਜਾ ਕੇ ਪੜਾਈ ਕਰਨ ਵਾਲੇ ਵਿਦਿਆਰਥੀਆਂ ’ਤੇ ਪੈ ਰਿਹਾ ਹੈ। ਦਰਅਸਲ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਜੈੱਟ ਏਅਰਵੇਜ਼ ਦੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ ਅਤੇ ਉਹਨਾਂ ਨੇ ਮਈ ਦੇ ਸੈਸ਼ਨ ’ਚ ਵੱਖ-ਵੱਖ ਮੁਲਕਾਂ ’ਚ ਜਾਣਾ ਸੀ ਪਰ ਅਚਾਨਕ ਜੈੱਟ ਏਅਰਵੇਜ਼ ਦੀਆਂ ਫਲਾਈਟਾਂ ਬੰਦ ਹੋਣ ’ਤੇ ਉਹ ਵੀ ਚਿੰਤਾ ’ਚ ਨੇ, ਕਿਉਂਕਿ ਜੈੱਟ ਏਅਰਲਾਈਨ ਦੇ ਸੈਰ ਸਪਾਟਾ ਸਨਅਤ ਦੇ ਸੂਤਰਾਂ ਮੁਤਾਬਕ ਬੁੱਕ ਹੋਈਆਂ ਟਿਕਟਾਂ ਦਾ ਪੈਸਾ ਯਾਤਰੀਆਂ ਨੂੰ ਵਾਪਸ ਮੋੜਨ ਹੈ ਜਾਂ ਨਹੀਂ ਇਸ ਬਾਰੇ ਏਅਰਲਾਈਨ ਨੇ ਬਦਕਿਸਮਤੀ ਨਾਲ ਹਾਲੇ ਤਕ ਕੋਈ ਫੈਸਲਾ ਨਹੀਂ ਲਿਆ ਹੈ।

ਜੈੱਟ ਏਅਰਵੇਜ਼ ਨੇ ਬੀਤੇ ਬੁੱਧਵਾਰ ਅੰਮ੍ਰਿਤਸਰ ਤੋਂ ਮੁੰਬਈ ਤਕ ਆਪਣੀ ਆਖ਼ਰੀ ਉਡਾਣ ਭਰੀ। ਜਿਸ ਤੋਂ ਬਾਅਦ ਇਸ ਏਅਰਲਾਈਨ ’ਚ ਕੰਮ ਕਰਨ ਵਾਲੇ ਵਰਕਰ ਵੀ ਬੇਰੋਜ਼ਗਾਰ ਹੋ ਗਏ ਹਨ ਅਤੇ ਲਗਾਤਾਰ ਏਅਰਲਾਈਨ ਨੂੰ ਬਚਾਉਣ ਦੀ ਗੁਹਾਰ ਲਗਾ ਰਹੇ ਹਨ। ਜੈੱਟ ਏਅਰਵੇਜ਼ ਦੀ 1992 ’ਚ ਸ਼ੁਰੂਆਤ ਹੋਈ ਅਤੇ 2017 ’ਚ ਇਹ ਭਾਰਤ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਬਣੀ।

ਇਸ ਵਕਤ ਜੈੱਟ ਏਅਰਵੇਜ਼ ਉਹਨਾਂ ਹਲਾਤਾਂ ਦਾ ਸਾਹਮਣਾ ਕਰ ਰਹੀ ਹੈ, ਜਿਹਨਾਂ ਦਾ 7 ਸਾਲ ਪਹਿਲਾਂ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਕਿੰਗਫੀਸ਼ਰ ਏਅਰਲਾਈਨਜ਼ ਨੇ ਕੀਤਾ ਸੀ ਅਤੇ ਉਹ ਪੂਰੀ ਤਰ੍ਹਾਂ ਡੁੱਬ ਗਈ ਸੀ ਅਤੇ ਵਿਜੈ ਮਾਲਿਆ ਭਗੌੜਾ ਹੋ ਗਿਆ ਸੀ। ਵਿਜੈ ਮਾਲਿਆ ਨੇ ਜੈੱਟ ਏਅਰਵੇਜ਼ ਦੀ ਮੌਜੂਦਾ ਸਥਿਤੀ ’ਤੇ ਟਵੀਟ ਕਰਕੇ ਅਫਸੋਸ ਵੀ ਜਾਹਿਰ ਕੀਤਾ ਹੈ। ਦੇਖੋ ਵੀਡੀਓ...........