ਸਿੰਗਾਪੁਰ ਜਾ ਰਹੀ ਫਲਾਈਟ ਵਿਚ ਵੱਡਾ ਹਾਦਸਾ ਟਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਸਾਫਰਾਂ ਨੂੰ ਸ਼ਹਿਰ ਦੇ ਹੋਟਲਾਂ ਵਿਚ ਰੋਕਿਆ ਗਿਆ

Great Flight Accident In Singapore Flight

ਚੇਨਈ: ਤਿਰੁਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੇ ਇੱਕ ਨਿਜੀ ਏਵੀਏਸ਼ਨ ਕੰਪਨੀ ਦੀ ਫਲਾਇਟ ਵਿਚ ਹਾਸਦਾ ਹੁੰਦੇ ਹੁੰਦੇ ਟਲ ਗਿਆ। ਅਸਮਾਨ ਵਿਚ ਫਲਾਈਟ ਚੋਂ ਚਿੰਗਾਰੀ ਨਿਕਲਣ ਤੋਂ ਬਾਅਦ ਇਸਨੂੰ ਐਮਰਜੈਂਸੀ ਹਾਲਤ ਵਿਚ ਚੇਨਈ ਹਵਾਈ ਅੱਡੇ ਉੱਤੇ ਲੈਂਡ ਕੀਤਾ ਗਿਆ। ਇਸ ਦੌਰਾਨ ਕਿਸੇ ਦੇ ਜਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਅਤੇ 170 ਯਾਤਰੀ ਸੁਰੱਖਿਅਤ ਜਹਾਜ਼ ਵਿਚੋਂ ਬਾਹਰ ਕੱਢ ਲਏ ਗਏ।

ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਜਦੋਂ ਭਾਰਤੀ ਹਵਾਈ ਖੇਤਰ ਵਿਚ ਸੀ ਤਾਂ ਪਾਇਲਟ ਨੂੰ ਜਹਾਜ਼ ਵਿਚੋਂ ‘ਚਿੰਗਾਰੀ’ ਨਿਕਲਦੀ ਵਿਖਾਈ ਦਿੱਤੀ। ਇਸ ਤੋਂ ਬਾਅਦ ਪਾਇਲਟ ਨੇ ਐਮਰਜੈਂਸੀ ਹਾਲਤ ਵਿਚ ਉੱਤਰਨ ਲਈ ਚੇਨਈ ਹਵਾਈ ਅੱਡੇ ਨਾਲ ਸੰਪਰਕ ਕੀਤਾ। ਜਹਾਜ਼ ਨੂੰ ਲੈਂਡ ਕਰਨ ਦੀ ਇਜਾਜਤ ਦੇ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਤਿਆਰ ਰੱਖਿਆ ਗਿਆ ਸੀ। ਮੁਸਾਫਰਾਂ ਨੂੰ ਸ਼ਹਿਰ ਦੇ ਹੋਟਲਾਂ ਵਿਚ ਰੋਕਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿਚ ਆਈ ਗੜਬੜੀ ਦਾ ਪਤਾ ਲਗਾਇਆ ਜਾ ਰਿਹਾ ਹੈ।