ਐਗਜਿਟ ਪੋਲ ਦਾ ਤੁਹਾਡੇ ਪੈਸਿਆਂ ਤੇ ਹੋਵੇਗਾ ਸਿੱਧਾ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ੇਅਰ ਬਾਜ਼ਾਰ ਵਿਚ ਹੋ ਸਕਦੀ ਹੈ ਗਿਰਾਵਟ

Exit poll 2019 Lok Sabha latest exit poll 2019 stock market Sensex Nift

ਲੋਕ ਸਭਾ ਚੋਣਾਂ ਦਾ ਆਖਰੀ ਪੜਾਅ ਅੱਜ ਖ਼ਤਮ ਹੋ ਜਾਵੇਗਾ। ਇਸ ਤੋਂ ਬਾਅਦ ਦੇਸ਼ ਦੇ ਸਾਰੇ ਨਿਊਜ਼ ਚੈਨਲਾਂ ’ਤੇ ਐਗਜ਼ਿਟ ਪੋਲ ਨਜ਼ਰ ਆਵੇਗਾ। ਅਜਿਹੇ ਵਿਚ ਐਗਜ਼ਿਟ ਪੋਲ ਦਾ ਸਿੱਧਾ ਅਸਰ ਸ਼ੇਅਰ ਬਾਜ਼ਾਰ ’ਤੇ ਪੈਂਦਾ ਹੈ। ਜੇਕਰ ਕੋਈ ਵੀ ਮਜਬੂਤ ਸਰਕਾਰ ਬਣਦੀ ਨਜ਼ਰ ਨਹੀਂ ਆਉਂਦੀ ਹੈ ਤਾਂ ਸੈਂਸੈਕਸ, ਨਿਫਟੀ ਵਿਚ ਗਿਰਾਵਟ ਦੀ ਸੰਭਾਵਨਾ ਬਣ ਸਕਦੀ ਹੈ। ਐਨਡੀਏ ਦੀ ਵਾਪਸੀ ਬਾਜ਼ਾਰ ਵਿਚ ਜੋਸ਼ ਭਰਨ ਦਾ ਕੰਮ ਕਰਦੀ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਚੋਣ ਨਤੀਜਿਆਂ ਤਕ ਸ਼ੇਅਰ ਬਾਜ਼ਾਰ ਦਾ ਰੁਖ ਦੁਵਿਧਾ ਵਾਲਾ ਹੋ ਸਕਦਾ ਹੈ। ਐਪਿਕ ਰਿਸਰਚ ਦੇ ਮੁੱਖ ਕਰਮਚਾਰੀ ਅਧਿਕਾਰੀ ਮੁਸਤਫਾ ਨਦੀਨ ਨੇ ਕਿਹਾ ਕਿ ਇਹ ਇਸ ਹਫ਼ਤੇ ਦੀ ਅਜਿਹੀ ਘਟਨਾ ਹੈ ਜੋ ਲੰਬੀ ਮਿਆਦ ਲਈ ਮਾਰਕਿਟ ਪ੍ਰਣਾਲੀ ਦਾ ਫ਼ੈਸਲਾ ਕਰੇਗੀ। ਇਸ ਨਾਲ ਸੰਪੱਤੀ ਦਾ ਰੁਖ ਅਖਤਿਆਰ ਹੋਵੇਗਾ। ਚੋਣ ਨਤੀਜਿਆਂ ਨਾਲ ਸਾਲਾਂ ਤਕ ਸ਼ੇਅਰ ਬਾਜ਼ਾਰ ਪ੍ਰਭਾਵਿਤ ਰਹਿੰਦੇ ਹਨ।

ਅਜਿਹੇ ਵਿਚ ਆਰਥਿਕਤਾ ਅਤੇ ਨਿਵੇਸ਼ਕਾਂ ਦੀ ਦ੍ਰਿਸ਼ਟੀ ਨਾਲ ਇਹ ਕਾਫੀ ਮਹੱਤਵਪੂਰਨ ਹੈ। ਮਿਊਚਲ ਫੰਡ ਵਿਚ ਪ੍ਰਾਪਤ ਹੋਏ ਪੈਸਿਆਂ ’ਤੇ ਵੀ ਇਸ ਦਾ ਪ੍ਰਭਾਵ ਦਿਖਾਈ ਦੇਵੇਗਾ। ਇਸ ਪ੍ਰਕਾਰ ਨਿਵੇਸ਼ਕਾਂ ਨੂੰ ਫਿਲਹਾਲ ਵੇਟ ਐਂਡ ਵਾਚ ਦੀ ਰਣਨੀਤੀ ’ਤੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਾਜ਼ਾਰ ਵਿਚ ਵਧ ਉਤਾਰ ਚੜਾਅ ਰਹਿ ਸਕਦਾ ਹੈ। ਪਰ ਐਗਜਿਟ ਪੋਲ ਨਾਲ ਬਾਜ਼ਾਰ ਨੂੰ ਫੈਸਲਾ ਕਰਨ ਵਿਚ ਅਸਾਨੀ ਹੋ ਸਕਦੀ ਹੈ।

ਸੈਮਕੋ ਸਿਕਊਰਿਟੀਜ਼ ਐਂਡ ਸਟਾਕਨੋਟ ਦੇ ਸੰਸਥਾਪਕ ਅਤੇ ਸੀਈਓ ਜਿਮੀਤ ਮੋਦੀ ਨੇ ਕਿਹਾ ਕਿ ਇਹ ਹਫਤਾ ਪੂਰੇ ਸਾਲ ਦਾ ਸਭ ਤੋਂ ਮਹੱਤਵਪੂਰਨ ਹਫਤਾ ਹੈ। ਲੋਕਾਂ ਦੀਆਂ ਨਜ਼ਰਾਂ ਸਟਾਕ ਕੋਟ ਨਹੀਂ ਵੋਟੋ ਕੋਟ ’ਤੇ ਹਨ। ਹਫਤੇ ਦੌਰਾਨ ਕੁਝ ਵੱਡੀਆਂ ਕੰਪਨੀਆਂ ਮਸਲਨ ਟਾਟਾ ਮੋਟਰਸ, ਕੇਨਰਾ ਬੈਂਕ ਅਤੇ ਸਿਪਲਾ ਦੇ ਨਤੀਜੇ ਆਉਣੇ ਹਨ।

ਅਜਿਹੇ ਵਿਚ ਤਿਮਾਹੀ ਨਤੀਜੇ ਵੀ ਬਾਜ਼ਾਰ ਦੀ ਦਿਸ਼ਾ ਤੈਅ ਕਰਨਗੇ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾ, ਅਮਰੀਕਾ ਚੀਨ ਵਪਾਰ ਵਿਵਾਦ, ਰੁਪਏ ਦਾ ਉਤਾਰ ਚੜਾਅ ਅਤੇ ਵਿਦੇਸ਼ੀ ਫੰਡਾਂ ਦੀ ਕੀਮਤ ਵੀ ਬਾਜ਼ਾਰ ਲਈ ਅਹਿਮ ਹੋਵੇਗੀ।