WHO 'ਚ ਕਾਰਜਕਾਰੀ ਬੋਰਡ ਦੇ ਚੇਅਰਮੈਨ ਬਣਨਗੇ ਡਾ. ਹਰਸ਼ਵਰਧਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ 22 ਮਈ ਤੋਂ ਵਿਸ਼ਵ ਸਿਹਤ ਸੰਗਠਨ (WHO) ਦੇ ਕਾਰਜਕਾਰੀ ਬੋਰਡ ਦੇ ਪ੍ਰਧਾਨ ਦਾ ਔਹਦਾ ਸੰਭਾਲ ਜਾ ਰਹੇ ਹਨ।

Photo

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ 22 ਮਈ ਤੋਂ ਵਿਸ਼ਵ ਸਿਹਤ ਸੰਗਠਨ (WHO) ਦੇ ਕਾਰਜਕਾਰੀ ਬੋਰਡ ਦੇ ਪ੍ਰਧਾਨ ਦਾ ਔਹਦਾ ਸੰਭਾਲ ਜਾ ਰਹੇ ਹਨ। ਸਿਹਤ ਮੰਤਰੀ ਡਾ. ਹਰਸ਼ਵਰਧਨ ਵੱਲੋਂ ਕਰੋਨਾ ਵਾਇਰਸ ਖ਼ਿਲਾਫ਼ ਚੱਲ ਰਹੀ ਜੰਗ ਵਿਚ ਮੋਢੀ ਹੋ ਕੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਡਾ. ਹਰਸ਼ਵਰਧਨ ਜਾਪਾਨ ਦੇ ਡਾਕਟਰ ਹੀਰੋਕੀ ਨਕਾਟਾਨੀ ਦੀ ਥਾਂ ਲੈਣਗੇ, ਜੋ ਕਿ ਵਿਸ਼ਵ ਸਿਹਤ ਸੰਗਠਨ (WHO) ਵਿਚ 34 ਮੈਂਬਰੀ ਬੋਰਡ ਦੇ ਮੌਜ਼ੂਦਾ ਚੇਅਰਮੈਨ ਹਨ। ਭਾਰਤ ਦੇ ਨਾਮਜ਼ਦ ਨਿਯੁਕਤ ਕਰਨ ਦੀ ਤਜ਼ਵੀਜ ਮੰਗਲਵਾਰ (19 ਮਈ) ਨੂੰ 194 ਦੇਸ਼ਾਂ ਦੀ ਵਿਸ਼ਵ ਸਿਹਤ ਸੰਗਠਨ ਦੀ ਬੈਠਕ ਵਿਚ ਪਾਸ ਕੀਤੀ ਗਈ  ਸੀ।

ਹਰਸ਼ਵਰਧਨ ਦਾ ਆਹੁਦਾ ਸੰਭਾਲਣਾ ਸਿਰਫ ਇਕ ਰਸਮੀ ਸੀ ਜਦੋਂ ਕਿ ਇਹ ਫੈਸਲਾ ਲਿਆ ਗਿਆ, ਕਿ ਉਨ੍ਹਾਂ ਨੂੰ ਭਾਰਤ ਦੇ ਵੱਲੋਂ ਏਸ਼ੀਆ ਸਮੂਹ ਲਈ ਨਾਮਜ਼ਦ ਕੀਤਾ ਜਾਵੇਗਾ। ਦੱਸ ਦੱਈਏ ਕਿ ਇਹ ਵੀ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਮਈ ਤੋਂ ਸ਼ੁਰੂ ਹੋ ਰਹੇ ਤਿੰਨ ਸਾਲਾਂ ਦੇ ਕਾਰਜ਼ਕਾਲ ਦੌਰਾਨ ਭਾਰਤ ਇਸ ਕਾਰਜ਼-ਕਾਰੀ ਬੋਰਡ ਵਿਚ ਸ਼ਾਮਿਲ ਰਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।