ਮਹਾਂਰਾਸ਼ਟਰ 'ਚ ਕਰੋਨਾ ਦਾ ਕਹਿਰ, 24 ਘੰਟੇ 'ਚ 76 ਮੌਤਾਂ, ICU 'ਚ ਹੋ ਸਕਦੀ ਹੈ ਬਿਸਤਰਿਆਂ ਦੀ ਕਮੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਜ਼ਾਰੀ ਹੈ। ਇੱਥੇ ਹੁਣ ਤੱਕ ਕਰੋਨਾ ਦੇ ਕੇਸਾਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਚੁੱਕੀ ਹੈ।

Covid 19

ਮੁੰਬਈ : ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਜ਼ਾਰੀ ਹੈ। ਇੱਥੇ ਹੁਣ ਤੱਕ ਕਰੋਨਾ ਦੇ ਕੇਸਾਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਚੁੱਕੀ ਹੈ। ਉੱਥੇ ਹੀ ਦੇਸ਼ ਵਿਚ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ । ਜਿੱਥੇ 37 ਹਜ਼ਾਰ ਤੋਂ ਜ਼ਿਆਦਾ ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਪਿਛਲੇ 24 ਘੰਟੇ ਵਿਚ ਇੱਥੇ 76 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਜਿਨ੍ਹਾਂ ਵਿਚੋਂ 23 ਸਿਰਫ ਮੁੰਬਈ ਤੋਂ ਹਨ। ਮਹਾਂਰਾਸ਼ਟਰ ਵਿਚ ਕਰੋਨਾ ਹਸਪਤਾਲਾਂ ਦੀ ਹਾਲਤ ਤੇ ਲੀਲਾਵਤੀ ਹਸਪਤਾਲ ਦੇ ਡਾਕਟਰ ਜਲੀਲ ਪਾਰਕਰ ਨੇ ਕਿਹਾ ਕਿ ਆਉਂਣ ਵਾਲੇ ਸਮੇਂ ਵਿਚ ਆਈਸੀਯੂ ਬੈੱਡ ਦੀ ਕਮੀ ਹੋ ਸਕਦੀ ਹੈ।

ਕਿਉਂਕਿ ਜਿਸ ਹਿਸਾਬ ਨਾਲ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ ਉਸ ਨੂੰ ਦੇਖਦਿਆਂ ਆਈਸੀਯੂ ਬੈਡ ਦੀ ਕਮੀ ਹੈ। ਇਸ ਲਈ ਸਰਕਾਰ ਨੂੰ ਇਸ ਦਿਸ਼ਾ ਵਿਚ ਸੋਚਣ ਅਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਕਰੋਨਾ ਦੀ ਰੋਕਥਾਮ ਕਰਨ ਵਾਲੇ ਉਪਾਅ ਪੂਰੀ ਤਰ੍ਹਾਂ ਫੇਲ ਹੋ ਰਹੇ ਹਨ। ਕਰੋਨਾ ਦੇ ਕੇਸਾਂ ਵਿਚ ਕੋਈ ਕਮੀਂ ਨਹੀਂ ਆ ਰਹੀ। ਇਸ ਲਈ ਇਸ ਦਿਸ਼ਾ ਵਿਚ ਹੁਣ ਸਕਾਰਾਤਮਕ ਕਦਮ ਵਧਾਉਂਣ ਦੀ ਲੋੜ ਹੈ। ਇਨ੍ਹਾਂ ਨੇ ਕਿਹਾ ਕਿ ਕਰੋਨਾ ਵਾਇਰਸ ਨਾਲ ਨਿਪਟਣ ਲਈ ਗਾਈਡਲਾਈਨ ਤੇ ਵੀ ਕੰਮ ਕਰਨਾ ਜਰੂਰੀ ਹੈ।

ਉਧਰ ਅਮਰੀਕਾ ਦੇ ਡਾਕਟਰਾਂ ਦਾ ਕਹਿਣਾ  ਹੈ ਕਿ ਇੱਥੇ ਸਥਿਤੀ ਸਥਿਰ ਹੈ। ਪਹਿਲਾਂ ਜਿਸ ਰਫ਼ਤਾਰ ਨਾਲ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਸਨ, ਉਸ ਹਿਸਾਬ ਨਾਲ ਹੁਣ ਹਲਾਤ ਵਿਚ ਫਰਕ ਹੈ। ਕਰੋਨਾ ਦੀ ਰੋਕਥਾਮ ਦੇ ਲਈ ਅਸੀਂ ਸਹੀ ਦਿਸ਼ਾ ਵਿਚ ਕੰਮ ਕਰ ਰਹੇ ਹਾਂ। ਜੇਕਰ ਹਾਲਤ ਸੁਧਰੇ ਨਹੀਂ ਤਾਂ ਜ਼ਿਆਦਾ ਵਿਗੜੇ ਵੀ ਨਹੀਂ।

ਇਸ ਤਰ੍ਹਾਂ ਹੁਣ ਤੱਕ ਮਹਾਰਾਸ਼ਟਰ ਵਿੱਚ ਇਸ ਮਹਾਂਮਾਰੀ ਕਾਰਨ ਕੁਲ 1325 ਵਿਅਕਤੀਆਂ ਦੀ ਮੌਤ ਹੋ ਗਈ ਹੈ। ਐਕਟਿਵ ਕੇਸ ਦੀ ਗੱਲ ਕਰੀਏ ਤਾਂ ਇਸ ਵੇਲੇ ਹਸਪਤਾਲ ਵਿਚ 26 ਹਜ਼ਾਰ 164 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ 9639 ਲੋਕਾਂ ਨੂੰ ਠੀਕ ਹੋਣ 'ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮੁੰਬਈ ਵਿੱਚ ਕੋਰੋਨਾ ਦੇ 26 ਹਜ਼ਾਰ 164 ਸਰਗਰਮ ਮਾਮਲੇ ਹਨ ਅਤੇ ਕੁੱਲ 800 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।