Lockdown: ਮਾਸਕ ਬਿਨਾਂ ਘਰੋਂ ਬਾਹਰ ਨਿਕਲੇ ਤਾਂ ਨਹੀਂ ਮਿਲੇਗਾ Petrol-Diesel, ਹੋਵੇਗੀ ਸਖਤ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਲੌਕਡਾਊਨ 4 ਲਾਗੂ ਕਰ ਦਿੱਤਾ ਹੈ। ਲੌਕਡਾਊਨ ਦੇ ਲਾਗੂ ਹੋਣ ਤੋਂ ਬਾਅਦ ਸਰਕਾਰ ਨੇ ਵੀ ਗਾਈਡਲਾਈਨ ਜਾਰੀ ਕਰ ਦਿੱਤੀ ਹੈ, ਜਿਸ ਵਿਚ ਕਾਫੀ ਛੋਟ ਦਿੱਤੀ ਗਈ ਹੈ

Photo

ਲਖਨਊ: ਕੇਂਦਰ ਸਰਕਾਰ ਨੇ ਲੌਕਡਾਊਨ 4 ਲਾਗੂ ਕਰ ਦਿੱਤਾ ਹੈ। ਲੌਕਡਾਊਨ 4 ਦੇ ਲਾਗੂ ਹੋਣ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਗਾਈਡਲਾਈਨ ਜਾਰੀ ਕਰ ਦਿੱਤੀ ਹੈ, ਜਿਸ ਵਿਚ ਕਾਫੀ ਛੋਟ ਦਿੱਤੀ ਗਈ ਹੈ।

 

ਜ਼ਾਹਿਰ ਹੈ ਕਿ ਛੋਟ ਤੋਂ ਬਾਅਦ ਸੜਕਾਂ 'ਤੇ ਗੱਡੀਆਂ ਦੀ ਆਵਾਜਾਈ ਵੀ ਵਧੇਗੀ, ਜਿਸ ਨੂੰ ਲੈ ਕੇ ਲਖਨਊ ਦੇ ਪੁਲਿਸ ਕਮਿਸ਼ਨਰ ਸੁਜੀਤ ਪਾਂਢੇ ਨੇ 21 ਮਈ ਨੂੰ ਨੋ ਮਾਸਕ ਨੋ ਫਿਊਲ ਦਾ ਫਾਰਮੂਲਾ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਉਹਨਾਂ ਗੱਡੀਆਂ ਨੂੰ ਪੈਟਰੋਲ ਪੰਪ ਕਰਮਚਾਰੀ ਤੇਲ ਨਹੀਂ ਦੇਣਗੇ, ਜਿਨ੍ਹਾਂ ਦੇ ਚਾਲਕ ਨੇ ਮਾਸਕ ਨਹੀਂ ਪਹਿਨਿਆ ਹੋਵੇਗਾ। 

 

ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਬਿਨਾਂ ਮਾਸਕ ਦੇ ਕੋਈ ਵਿਅਕਤੀ ਬਾਹਰ ਨਾ ਨਿਕਲੇ, ਜੇਕਰ ਕੋਈ ਵੀ ਵਿਅਕਤੀ ਬਿਨਾਂ ਮਾਸਕ ਦੇ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਹੁਣ ਇਕ ਮੋਟਰਸਾਇਕਲ 'ਤੇ 2 ਵਿਅਕਤੀ ਨਹੀਂ ਜਾ ਸਕਣਗੇ।

 

ਮਹਿਲਾ, ਬਿਮਾਰ ਜਾਂ ਬਜ਼ੁਰਗ ਵਿਅਕਤੀ ਨੂੰ ਛੋਟ ਦਿੱਤੀ ਗਈ ਹੈ। ਉੱਥੇ ਹੀ ਜੇਕਰ 2 ਵਿਅਕਤੀ ਬਾਈਕ 'ਤੇ ਨਿਕਲਦੇ ਦਿਖਾਈ ਦਿੱਤੇ ਤਾਂ ਉਹਨਾਂ ਦੇ ਵਾਹਨ ਜ਼ਬਤ ਕੀਤੇ ਜਾ ਸਕਦੇ ਹਨ। ਗਾਈਡਲਾਈਨ ਵਿਚ ਸਾਫ ਹੈ ਕਿ ਕੋਈ ਵੀ ਦੁਕਾਨਦਾਰ ਬਿਨਾ ਮਾਸਕ ਦੇ, ਕਿਸੇ ਵੀ ਵਿਅਕਤੀ ਨੂੰ ਸਮਾਨ ਦਾ ਦੇਣ। 

 

ਇਹ ਵੀ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਬਿਨਾਂ ਕੰਮ ਤੋਂ ਘਰੋਂ ਨਿਕਲੇ ਤੇ ਲੌਕਡਾਊਨ ਦੀ ਉਲੰਘਣਾ ਕੀਤੀ ਤਾਂ ਉਹਨਾਂ ਵਿਅਕਤੀਆਂ ਖ਼ਿਲਾਫ਼ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।