CBI ਨੇ ਇਸ ਮੋਬਾਇਲ ਵਾਇਰਸ ਨੂੰ ਲੈ ਕੇ ਰਾਜਾਂ ਤੇ ਕੇਂਦਰੀ ਏਜ਼ੰਸੀਆਂ ਨੂੰ ਕੀਤਾ ਸੁਚੇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੈਂਟ੍ਰਲ ਬਿਉਰੂ (CBI) ਨੇ ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਨਾਲ-ਨਾਲ ਏਜੰਸੀਆਂ ਦੇ ਲਈ ਇਕ ਅਲਰਟ ਜ਼ਾਰੀ ਕੀਤਾ ਹੈ।

Photo

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੈਂਟ੍ਰਲ ਬਿਉਰੂ (CBI) ਨੇ ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਨਾਲ-ਨਾਲ ਏਜੰਸੀਆਂ ਦੇ ਲਈ ਇਕ ਅਲਰਟ ਜ਼ਾਰੀ ਕੀਤਾ ਹੈ। CBI ਵੱਲੋਂ ਲੌਕਡਾਊਨ ਦੇ ਵਿਚ ਬੈਂਕ ਫਰਾਡ ਅਤੇ ਕ੍ਰੇਡਿਟ ਕਾਰਡ ਦੇ ਡਾਟੇ ਨੂੰ ਚੋਰੀ ਕਰਨ ਵਾਲੇ ਸੋਫਟਵੇਅਰ ਸਰਵੇਅਰਸ ਨੂੰ ਲੈ ਕੇ ਇਹ ਅਲਰਟ ਜ਼ਾਰੀ ਕੀਤਾ ਹੈ । CBI ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੇ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਣ ਦੀ ਆੜ ਵਿਚ ਹੈਕ ਲੋਕਾਂ ਨੂੰ ਲਿੰਕ ਭੇਜ ਕੇ ਕ੍ਰੈਡਿਟ ਕਾਰਡ ਨਾਲ ਜੁੜੀ ਜਾਣਕਾਰੀ ਚੋਰੀ ਕਰਦੇ ਹਨ। ਦੱਸ ਦੱਈਏ ਕਿ ਸਰਬੇਰਸ ਇਕ ਅਜਿਹਾ ਸੋਫਟਵੇਅਰ ਪ੍ਰੋਗਰਾਮ ਹੈ, ਜਿਹੜਾ ਦੇਖਣ ਵਿਚ ਤਾਂ ਸਹੀ ਦਿਖਾਈ ਦਿੰਦਾ ਹੈ, ਪਰ ਜਦੋਂ ਇਸ ਨੂੰ ਚਲਾਇਆ ਜਾਂਦਾ ਹੈ ਤਾਂ ਇਸ ਦੇ ਨਾਕਾਰਾਤਮਕ ਪ੍ਰਭਾਵ ਸਾਹਮਣੇ ਆਉਂਦੇ ਹਨ।

ਇਸ ਦਾ ਇਸਤੇਮਾਲ ਹੈਕਰ ਤੁਹਾਡੇ ਮੋਬਾਇਲ ਦਾ ਡਾਟਾ ਚੋਰੀ ਕਰ ਲੈਂਦੇ ਹਨ। ਇਸ ਨੂੰ ਧਿਆਨ ਵਿਚ ਰੱਖ ਕੇ CBI ਸੇਰਬਰਸ ਸਾਫਟਵੇਅਰ ਦੇ ਸਬੰਧ ਵਿਚ ਇਹ ਅਲਰਟ ਜ਼ਾਰੀ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਬੇਰਸ ਨਾਮਕ ਬੈਂਕਿੰਗ ਟ੍ਰੋਜ਼ਨ ਦੁਆਰਾ ਕਰੋਨਾ ਮਹਾਂਮਾਰੀ ਦਾ ਫਾਇਦਾ ਚੁੱਕ ਕੇ ਉਪਭੋਗਤਾ ਨੂੰ ਲਿੰਕ ਡਾਉਨ ਲੋਡ ਕਰਨ ਲਈ ਲਿੰਕ ਭੇਜੇ ਜ਼ਾਂਦੇ ਹਨ। ਜਿਸ ਵਿਚ ਹੈਕ ਕਰਨ ਵਾਲਾ ਸਾਫਟਵੇਅਰ ਹੈ। ਮੋਡਸ ਓਪਰੇਂਡੀ ਦੇ ਤਹਿਤ SMS ਤੋਂ ਭੇਜੇ ਗਏ ਲਿੰਕ ਤੇ ਕਲਿੱਕ ਕਰਦੇ ਹੀ ਇਹ ਸਾਫਟਵੇਅਰ ਸਮਾਰਟ ਫੋਨ ਵਿਚ install ਹੋ ਜਾਂਦਾ ਹੈ ਅਤੇ ਸਾਰੀ ਨਿੱਜੀ ਜਾਣਕਾਰੀ ਉਸ ਲਿੰਕ ਭੇਜਣ ਵਾਲੇ ਵਿਅਕਤੀ ਕੋਲ ਪਹੁੰਚ ਜਾਂਦੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਤਾਲਾਬੰਦ ਹੋਣ ਕਾਰਨ ਇਸ ਸਮੇਂ ਸਮਾਰਟਫੋਨ ਦੀ ਵਰਤੋਂ ਬਹੁਤ ਜ਼ਿਆਦਾ ਵਧੀ ਹੈ। ਲਾਕਡਾਉਨ ਦੇ ਦੌਰਾਨ, ਹਰ ਕੋਈ ਮੋਬਾਈਲ ਦੁਆਰਾ ਆਪਣਾ ਲੈਣ-ਦੇਣ ਕਰਨਾ ਚਾਹੁੰਦਾ ਹੈ।

ਪਰ, ਇਸ ਦੌਰਾਨ ਇਕ ਵੱਡਾ ਖਤਰਾ ਹੈ ਕਿ ਤੁਹਾਡੇ ਫੋਨ ਨੂੰ ਵੀ ਹੈਕ ਕੀਤਾ ਜਾ ਸਕਦਾ ਹੈ. ਆਈ ਟੀ ਅਤੇ ਸਾਈਬਰ ਮਾਹਰ ਮੰਨਦੇ ਹਨ ਕਿ ਤੁਹਾਨੂੰ ਇਸ ਸਥਿਤੀ ਲਈ ਹਮੇਸ਼ਾਂ ਸੁਚੇਤ ਰਹਿਣਾ ਪਏਗਾ।  ਦੇਸ਼ ਦੇ ਮਸ਼ਹੂਰ ਸਾਈਬਰ ਮਾਹਰ (ਪਵਨ ਦੁੱਗਲ) ਅਨੁਸਾਰ ਤਾਲਾਬੰਦੀ ਦੌਰਾਨ ਸਾਈਬਰ ਕ੍ਰਾਈਮ ਵਧਿਆ ਹੈ। ਅਜਿਹੀਆਂ ਸ਼ਿਕਾਇਤਾਂ ਨਾ ਸਿਰਫ ਭਾਰਤ ਵਿਚ, ਬਲਕਿ ਵਿਸ਼ਵ ਦੇ ਕਈ ਦੇਸ਼ਾਂ ਵਿਚ ਮਿਲ ਰਹੀਆਂ ਹਨ। ਪਹਿਲਾਂ, ਹੈਕਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਪਰ ਪਿਛਲੇ ਦੋ-ਤਿੰਨ ਮਹੀਨਿਆਂ ਵਿੱਚ ਇਸ ਵਿੱਚ ਤੇਜ਼ੀ ਆਈ ਹੈ।

ਇਸ ਲਈ ਸਾਨੂੰ ਇਹ ਸਮਝਣਾ ਪਏਗਾ ਕਿ ਸਾਡਾ ਫੋਨ ਹੈਕ ਕੀਤਾ ਜਾ ਸਕਦਾ ਹੈ। ਮੋਬਾਈਲ ਫੋਨ ਦੀ ਵਰਤੋਂ ਕਰਦੇ ਸਮੇਂ ਕੁਝ ਸਾਵਧਾਨੀਆਂ ਸਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦੀਆਂ ਹਨ। ਇਸਦੇ ਲਈ, ਜੋ ਵੀ ਐਪਲੀਕੇਸ਼ਨ ਤੁਸੀਂ ਡਾਉਨਲੋਡ ਕਰਦੇ ਹੋ, ਇਸ ਨੂੰ ਸਿਰਫ ਇਕ ਸੁਰੱਖਿਅਤ ਪਲੇਟਫਾਰਮ ਤੋਂ ਡਾਊਨਲੋਡ  (download) ਕਰੋ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਸੇ ਵੈੱਬ ਸਾਈਟ ਤੋਂ ਐੱਪ ਡਾਊਨ ਲੋਡ ਕਰਦੇ ਹੋ ਤਾਂ ਪਹਿਲਾਂ ਉਸ ਵੈੱਬ ਸਾਈਟ ਦੇ ਬਾਰੇ ਪੂਰੀ ਤਰ੍ਹਾਂ ਜਾਣ ਲੋ। ਇਸ ਦੇ ਲਈ ਐਪ ਨੂੰ ਡਾਉਂਨਲੌਡ ਕਰਦੇ ਸਮੇਂ ਉਸ ਦੀਆਂ ਸਾਰੀਆਂ ਟ੍ਰਮ ਅਤੇ ਕਡੀਸ਼ਨ ਨੂੰ ਪੜ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵੈੱਬਸਾਈਟ ਜ਼ਰੀਏ ਲੈਣ-ਦੇਣ ਕਰਨਾ ਚਹੁੰਦੇ ਹੋ ਤਾਂ ਉਸ ਸਾਈਟ ਜ਼ਰੀਏ ਹੀ ਕਰੋ ਜੋ https ਤੋਂ ਸ਼ੁਰੂ ਹੋਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।