ਜੰਮੂ-ਕਸ਼ਮੀਰ ਵਿਚ ਅਤਿਵਾਦ ਦਾ ਸਫ਼ਾਇਆ ਹੀ ਸਾਡਾ ਟੀਚਾ : ਰਾਜਨਾਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਜੰਮੂ ਕਸ਼ਮੀਰ ਵਿਚ ਅਤਿਵਾਦ ਖ਼ਤਮ ਹੋ ਜਾਵੇ ਅਤੇ ਸ਼ਾਂਤੀ ਵਿਵਸਥਾ....

Rajnath Singh

ਲਖਨਊ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਜੰਮੂ ਕਸ਼ਮੀਰ ਵਿਚ ਅਤਿਵਾਦ ਖ਼ਤਮ ਹੋ ਜਾਵੇ ਅਤੇ ਸ਼ਾਂਤੀ ਵਿਵਸਥਾ ਕਾਇਮ ਹੋਵੇ। ਰਾਜਨਾਥ ਸਿੰਘ ਅਪਣੇ ਸੰਸਦੀ ਖੇਤਰ ਦੇ ਦੋ ਦਿਨਾ ਦੌਰੇ 'ਤੇ ਇਥੇ ਪਹੁੰਚੇ। ਉਨ੍ਹਾਂ ਨਿਜੀ ਹਸਪਤਾਲ ਦੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਟੀਚਾ ਸਿਰਫ਼ ਇਕ ਹੀ ਹੈ ਕਿ ਅਤਿਵਾਦ ਖ਼ਤਮ ਹੋਣਾ ਚਾਹੀਦਾ ਹੈ ਅਤੇ ਕਸ਼ਮੀਰ ਵਿਚ ਸ਼ਾਂਤੀ ਕਾਇਮ ਹੋਣੀ ਚਾਹੀਦੀ ਹੈ।' ਉਨ੍ਹਾਂ ਕਿਹਾ ਕਿ ਇਸੇ ਟੀਚੇ ਨੂੰ ਸਾਹਮਣੇ ਰੱਖ ਕੇ ਉਨ੍ਹਾਂ ਦੀ ਸਰਕਾਰ ਕੰਮ ਕਰੇਗੀ। 

ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਸੀ ਕਿ ਕਸ਼ਮੀਰ ਵਿਚ ਪੀਡੀਪੀ ਨਾਲੋਂ ਭਾਜਪਾ ਨੇ ਰਿਸ਼ਤਾ ਤੋੜ ਲਿਆ ਹੈ ਤੇ ਹੁਣ ਅਗਲਾ ਟੀਚਾ ਕੀ ਹੈ?  ਸਮਾਗਮ ਵਿਚ ਯੂਪੀ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਅਤੇ ਸਿਹਤ ਮੰਤਰੀ ਸਿਧਾਰਥਨਾਥ ਸਿੰਘ ਵੀ ਮੌਜੂਦ ਸਨ। ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵੀ ਉਨ੍ਹਾਂ ਨਾਲ ਮੁਲਾਕਾਤ ਕਰਨਗੇ। (ਏਜੰਸੀ)