'ਆਪ' ਦੇ ਦੋ ਵਿਧਾਇਕਾਂ ਦੀ ਰੱਦ ਹੋ ਸਕਦੀ ਹੈ ਮੈਂਬਰਸ਼ਿਪ !
ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵਿਚ ਚਲੇ ਜਾਣ ਵਾਲੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਅਨਿਲ ਵਾਜਪਾਈ ਅਤੇ ਕਰਨਲ ਦੇਵੇਂਦਰ ਸਹਰਾਵਤ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵਿਚ ਚਲੇ ਜਾਣ ਵਾਲੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਅਨਿਲ ਵਾਜਪਾਈ ਅਤੇ ਕਰਨਲ ਦੇਵੇਂਦਰ ਸਹਰਾਵਤ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਆਮ ਆਦਮੀ ਪਾਰਟੀ ਦੀ ਸ਼ਿਕਾਇਤ ਦਿੱਲੀ ਵਿਧਾਨ ਸਭਾ ਵੱਲੋਂ ਦੋਵੇਂ ਵਿਧਾਇਕਾਂ ਨੂੰ ਐਂਟੀ ਡਿਫੈਕਸ਼ਨ ਲਾਅ 1985 ਦੇ ਤਹਿਤ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਮਾਮਲੇ ਵਿਚ 25 ਜੂਨ ਨੂੰ ਵਿਧਾਨ ਸਭਾ ਵਿਚ ਸੁਣਵਾਈ ਹੈ। ਦੋਵੇਂ ਵਿਧਾਇਕਾਂ ਦਾ ਕਹਿਣਾ ਹੈ ਕਿ ਅਸੀਂ ਕਾਨੂੰਨੀ ਟੀਮ ਤੋਂ ਸਲਾਹ ਲੈ ਰਹੇ ਹਾਂ। ਉਸਦੇ ਬਾਅਦ ਇਸ ਉਤੇ ਜਵਾਬ ਦਿੱਤਾ ਜਾਵੇਗਾ।
ਗਾਂਧੀ ਨਗਰ ਵਿਧਾਨ ਸਭਾ ਤੋਂ ‘ਆਪ’ ਵਿਧਾਇਕ ਅਨਿਲ ਵਾਜਪਾਈ ਅਤੇ ਬਿਜਵਾਸਨ ਤੋਂ ‘ਆਪ’ ਵਿਧਾਇਕ ਕਰਨਲ ਦੇਵੇਂਦਰ ਸਹਰਾਵਤ ਨੇ ਲੋਕ ਸਭਾ ਚੋਣਾਂ ਦੌਰਾਨ ਅਧਿਕਾਰਤ ਤੌਰ ਉਤੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਸੀ। ਦੋਵੇਂ ਪਾਰਟੀ ਆਗੂਆਂ ਨੇ ‘ਆਪ’ ਦੇ ਉਚ ਆਗੂਆਂ ਨਾਲ ਨਰਾਜ਼ਗੀ ਪ੍ਰਗਟਾਈ ਸੀ। ਉਸਦੇ ਬਾਅਦ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਵਿਚ ਸ਼ਿਕਾਇਤ ਕਰਕੇ ਦੋਵਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਸੀ।
ਹੁਣ ਦਿੱਲੀ ਵਿਧਾਨ ਸਭਾ ਵੱਲੋਂ ਉਨ੍ਹਾਂ ਦੀ ਮੈਬਰਸ਼ਿਪ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੋਵੇਂ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਦੋਵਾਂ ਕੋਲੋ ਪੁੱਛਿਆ ਗਿਆ ਕਿ ਕਿਉਂ ਨਾ ਤੁਹਾਡੇ ਦੋਵਾਂ ਦੀ ਮੈਂਬਰਸ਼ਿੱਪ ਰੱਦ ਕਰ ਦਿੱਤੀ ਜਾਵੇ। ਦੋਵਾਂ ਨੂੰ 24 ਜੂਨ ਤੱਕ ਇਸ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਉਤੇ 25 ਜੂਨ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ।