ਪੁੱਤਰ ਨੇ ਲਿਵਰ ਅਤੇ ਪਤਨੀ ਨੇ ਕਿਡਨੀ ਦੇ ਕੇ ਬਚਾਈ ਰਹਿਮਾਨ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਇਕ 54 ਸਾਲਾ ਮਰੀਜ ਦੀ ਕਿਡਨੀ ਅਤੇ ਲਿਵਰ ਫੇਲ ਹੋਣ ਕਾਰਨ ਉਹਨਾਂ ਦੇ ਬੇਟੇ ਅਤੇ ਪਤਨੀ ਨੇ ਅੰਗ ਦਾਨ ਕਰ ਕੇ ਉਹਨਾਂ ਦੀ ਜਾਨ ਬਚਾਈ ਹੈ।

Surgery

ਨਵੀਂ ਦਿੱਲੀ: ਦਿੱਲੀ ਵਿਚ ਇਕ 54 ਸਾਲਾ ਮਰੀਜ ਦੀ ਕਿਡਨੀ ਅਤੇ ਲਿਵਰ ਫੇਲ ਹੋਣ ਕਾਰਨ ਉਹਨਾਂ ਦੇ ਬੇਟੇ ਅਤੇ ਪਤਨੀ ਨੇ ਅੰਗ ਦਾਨ ਕਰ ਕੇ ਉਹਨਾਂ ਦੀ ਜਾਨ ਬਚਾਈ ਹੈ। ਮੁੰਬਈ ਦੇ ਰਹਿਣ ਵਾਲੇ ਰਾਜ਼ੋਰ ਰਹਿਮਾਨ ਦੀ ਕਿਡਨੀ ਅਤੇ ਲਿਵਰ ਦੋਵਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਹ ਅਪਣੀ ਜ਼ਿੰਦਗੀ ਦੇ ਆਖਰੀ ਪੜਾਅ ‘ਤੇ ਸੀ ਪਰ ਉਹਨਾਂ ਦੇ ਬੇਟੇ ਅਤੇ ਪਤਨੀ ਨੇ ਅੰਗ ਦਾਨ ਕਰ ਕੇ ਉਹਨਾਂ ਦੀ ਜਾਨ ਬਚਾ ਲਈ।

ਮਰੀਜ ਦੀ 46 ਸਾਲ ਦੀ ਪਤਨੀ ਕ੍ਰਿਸ਼ਵ ਨਿਸ਼ਾਤ ਨੇ ਅਪਣੀ ਕਿਡਨੀ ਦਾਨ ਕੀਤੀ ਅਤੇ ਉਹਨਾਂ ਦੇ 25 ਸਾਲਾ ਲੜਕੇ ਸ਼ਾਨੂਰ ਰਹਿਮਾਨ ਨੇ ਅਪਣਾ ਲਿਵਰ ਦਾਨ ਕੀਤਾ। ਸਾਕੇਤ ਸਥਿਤ ਮੈਕਸ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਰਾਜ਼ੋਰ ਰਹਿਮਾਨ ਦੀ ਕਿਡਨੀ ਅਤੇ ਲਿਵਰ ਫੇਲ ਹੋ ਗਏ ਸਨ। ਰਹਿਮਾਨ ਲੰਬੇ ਸਮੇਂ ਤੋਂ ਸ਼ੂਗਰ ਦਾ ਮਰੀਜ ਸੀ। 10 ਸਾਲ ਪਹਿਲਾਂ ਉਹਨਾਂ ਦੀ ਫੂਡ ਪਾਈਪ ਫੇਲ ਹੋ ਗਈ ਸੀ।

ਦਸੰਬਰ 2018 ਵਿਚ ਉਹਨਾਂ ਨੂੰ ਕਮਜ਼ੋਰੀ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ । 24 ਘੰਟਿਆਂ ਤੱਕ ਜਾਰੀ ਰਹੀ ਸਰਜਰੀ ਵਿਚ ਉਹਨਾਂ ਦੇ ਦੋਵੇਂ ਅੰਗ ਟ੍ਰਾਂਸਫਰ ਕਰ ਦਿੱਤੇ ਗਏ। ਡਾਕਟਰਾਂ ਨੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਹੈ। ਰਹਿਮਾਨ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਪਤਨੀ ਅਤੇ ਬੇਟੇ ਦੀ ਇਕ ਸਮੇਂ ਹੀ ਸਰਜਰੀ ਹੋਣੀ ਸੀ ਤਾਂ ਉਹ ਪਰੇਸ਼ਾਨ ਹੋ ਗਏ ਪਰ ਰਿਸ਼ਤਾਦਾਰਾਂ ਨੇ ਉਹਨਾਂ ਦਾ ਹੌਂਸਲਾ ਵਧਾਇਆ। ਡਾਕਟਰ ਨੇ ਦੱਸਿਆ ਕਿ ਲਿਵਰ ਅਤੇ ਕਿਡਨੀ ਦੇ ਇਕ ਸਮੇਂ ਕੰਮ ਬੰਦ ਹੋਣ ਨਾਲ ਜਾਨ ਦਾ ਖ਼ਤਰਾ ਵੱਧ ਜਾਂਦਾ ਹੈ। ਲਿਵਰ ਫੇਲ ਹੋਣ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਕਾਫ਼ੀ ਹੱਦ ਤੱਕ ਵਧ ਜਾਂਦਾ ਹੈ।