ਗੁਜਰਾਤ ਦੇ ਬਰਖ਼ਾਸਤ ਆਈਪੀਐਸ ਸੰਜੀਵ ਭੱਟ ਨੂੰ ਉਮਰਕੈਦ ਦੀ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਫ਼ਿਊ ਦੌਰਾਨ ਹੋਏ ਸਨ ਬਰਖ਼ਾਸਤ ਆਈਪੀਐਸ

Sacked IPS officer Sanjiv Bhatt gets life imprisonment

ਨਵੀਂ ਦਿੱਲੀ: ਹਿਰਾਸਤ ਵਿਚ ਮੌਤ ਦੇ ਮਾਮਲੇ ਵਿਚ ਗੁਜਰਾਤ ਦੀ ਜਾਮਨਗਰ ਕੋਰਟ ਨੇ ਬਰਖ਼ਾਸਤ ਆਈਪੀਐਸ ਅਫ਼ਸਰ ਸੰਜੀਵ ਭੱਟ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਸੰਜੀਵ ਭੱਟ ਨਾਲ ਉਹਨਾਂ ਦੇ ਸਹਿਯੋਗੀ ਨੂੰ ਵੀ ਉਮਰ ਕੈਦ ਦੀ ਸਜ਼ਾ ਮਿਲੀ ਹੈ। 1990 ਵਿਚ ਜਾਮਨਗਰ ਵਿਚ ਕਰਫ਼ਿਊ ਦੌਰਾਨ ਹਿੰਸਾ ਹੋਈ ਸੀ। ਕਰਫ਼ਿਊ ਵਿਚ ਹੋਈ ਹਿੰਸਾ ਦੌਰਾਨ ਪੁਲਿਸ ਨੇ ਲਗਭਗ 133 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੀ ਹਿਰਾਸਤ ਵਿਚ ਇਕ ਦੀ ਮੌਤ ਹੋ ਗਈ ਸੀ।

ਇਸ ਦਾ ਦੋਸ਼ ਸੰਜੀਵ ਅਤੇ ਉਸ ਦੇ ਸਾਥੀਆਂ 'ਤੇ ਲੱਗਿਆ ਸੀ। ਬਾਅਦ ਵਿਚ ਸੰਜੀਵ ਭੱਟ ਅਤੇ ਉਸ ਦੇ ਸਾਥੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। 2011 ਵਿਚ ਰਾਜ ਸਰਕਾਰ ਨੇ ਸੰਜੀਵ ਭੱਟ ਵਿਰੁਧ ਟ੍ਰਾਇਲ ਦੀ ਆਗਿਆ ਦਿੱਤੀ ਸੀ। ਉਸ ਸਮੇਂ ਸੰਜੀਵ ਭੱਟ ਜਾਮਨਗਰ ਦੇ ਏਐਸਪੀ ਸਨ। ਸੰਜੀਵ ਭੱਟ ਨੂੰ ਬਿਨਾਂ ਕਿਸੇ ਆਗਿਆ ਦੇ ਗੈਰਹਾਜ਼ਰ ਰਹਿਣ ਅਤੇ ਸਰਕਾਰੀ ਵਾਹਨ ਦੇ ਦੁਰਉਪਯੋਗ 'ਤੇ 2011 ਵਿਚ ਮੁਆਤਲ ਕਰ ਦਿੱਤਾ ਗਿਆ ਸੀ ਅਤੇ 2105 ਵਿਚ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਸਰਕਾਰੀ ਵਕੀਲ ਨੇ ਆਰੋਪ ਲਗਾਇਆ ਸੀ ਕਿ ਇਹ ਮਾਮਲਾ ਇਕ ਸੰਪਰਦਾਇਕ ਦੰਗਿਆਂ ਨਾਲ ਜੁੜਿਆ ਹੋਇਆ ਸੀ ਜਦੋਂ ਭੱਟ ਨੇ ਸੌ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਇਹਨਾਂ ਵਿਚੋਂ ਇਕ ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਮੌਤ ਉਸ ਦੀ ਰਿਹਾਈ ਤੋਂ ਬਾਅਦ ਹਸਪਤਾਲ ਵਿਚ ਹੋਈ ਸੀ। ਮ੍ਰਿਤਕ ਪ੍ਰਭੁਦਾਸ ਦੇ ਪਰਵਾਰ ਨੇ ਆਰੋਪ ਲਗਾਇਆ ਸੀ ਕਿ ਸੰਜੀਵ ਭੱਟ ਨੇ ਅਪਣੇ ਸਾਥੀਆਂ ਨਾਲ ਪ੍ਰਭੁਦਾਸ ਨੂੰ ਕੁੱਟਿਆ ਹੈ ਜਿਸ ਕਰ ਕੇ ਪ੍ਰਭੁਦਾਸ ਦੀ ਮੌਤ ਹੋ ਗਈ ਸੀ।