ਗੁਜਰਾਤ ਦੀ ਸਤੁਤੀ ਨੇ ਪਾਸ ਕੀਤੀਆਂ ਦੇਸ਼ ਦੀਆਂ ਸਾਰੀਆਂ ਵੱਡੀਆਂ ਪ੍ਰੀਖਿਆਵਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰਤ ਦੀ ਰਹਿਣ ਵਾਲੀ ਸਤੁਤੀ ਨੇ ਇਕ ਸਮੇਂ ਹੀ ਨੀਟ, ਏਮਜ਼ ਐਮਬੀਬੀਐਸ ਅਤੇ ਜੇਈ ਮੇਨਜ਼ ਨੂੰ ਪਾਸ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

Stuti Khandwala

ਨਵੀਂ ਦਿੱਲੀ:  ਦੇਸ਼ ਵਿਚ ਕਈ ਲੋਕ ਅਜਿਹੇ ਹਨ, ਜੋ ਕਿ ਬੋਰਡ ਦੇ ਇਮਤਿਹਾਨ ਪਾਸ ਕਰਨ ਨੂੰ ਹੀ ਵੱਡੀ ਕਾਮਯਾਬੀ ਸਮਝ ਲੈਂਦੇ ਹਨ। ਪਰ ਕਈ ਵਿਦਿਆਰਥੀ ਅਜਿਹੇ ਹੁੰਦੇ ਹਨ, ਜੋ ਕਿ ਕੰਪੀਟੇਟਿਵ ਇਮਤਿਹਾਨਾਂ ਨੂੰ ਪਾਸ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਹਨ। ਉਥੇ ਹੀ ਇਕ ਅਜਿਹੀ ਲੜਕੀ ਵੀ ਹੈ, ਜਿਸ ਨੇ ਭਾਰਤ ਦੀ ਹਰ ਵੱਡੀ ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਲੜਕੀ ਦਾ ਨਾਂਅ ਸਤੁਤੀ ਖੰਡਵਾਲਾ ਹੈ।

ਸੁਰਤ ਦੀ ਰਹਿਣ ਵਾਲੀ ਸਤੁਤੀ ਨੇ ਇਕ ਸਮੇਂ ਹੀ ਨੀਟ, ਏਮਜ਼ ਐਮਬੀਬੀਐਸ ਅਤੇ ਜੇਈ ਮੇਨਜ਼ ਨੂੰ ਪਾਸ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸਤੁਤੀ ਨੇ ਨਾ ਸਿਰਫ਼ ਇਹਨਾਂ ਪ੍ਰੀਖਿਆਵਾਂ ਨੂੰ ਪਾਸ ਕੀਤਾ ਹੈ ਬਲਕਿ ਵਧੀਆ ਰੈਂਕ ਵੀ ਹਾਸਲ ਕੀਤੇ ਹਨ। ਨੀਟ 2019 ਵਿਚ ਸਤੁਤੀ ਦਾ ਆਲ ਇੰਡੀਆ ਰੈਂਕ 71 ਹੈ। ਏਮਜ਼ ਦੇ ਟੇਸਟ ਵਿਚ ਉਹਨਾਂ ਦਾ ਆਲ ਇੰਡੀਆ ਰੈਂਕ 10 ਹੈ, ਜੋ ਕਿ ਵੱਡੇ ਤੋਂ ਵੱਡੇ ਕਿਤਾਬੀ ਕੀੜੇ ਲਈ ਬਹੁਤ ਮੁਸ਼ਕਿਲ ਹੈ।

ਸਿਰਫ਼ ਇੰਨਾ ਹੀ ਨਹੀਂ ਸਤੁਤੀ ਨੂੰ ਦੁਨੀਆ ਵਿਚ ਪਹਿਲੇ ਨੰਬਰ ‘ਤੇ ਪ੍ਰਸਿੱਧ ਅਮਰੀਕਾ ਦੇ ਮਸਾਚੂਸੇਟਸ ਇੰਸਟੀਚਿਊਟ ਆਫ ਤਕਨਾਲੋਜੀ (MIT) ਵਿਚ ਦਾਖਲਾ ਮਿਲ ਗਿਆ ਹੈ। ਇਸ ਦੇ ਨਾਲ ਹੀ ਉਸ ਨੂੰ 90 ਫੀਸਦੀ ਸਕਾਲਰਸ਼ਿੱਪ ਦਾ ਆਫ਼ਰ ਵੀ ਮਿਲਿਆ ਹੈ। ਖ਼ਬਰਾਂ ਮੁਤਾਬਕ ਸਤੁਤੀ ਨੇ ਅਪਣੀ ਸਫਲਤਾ ਦਾ ਸਿਹਰਾ ਅਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਸਿਰ ‘ਤੇ ਬੰਨਿਆ ਹੈ। ਐਮਆਈਟੀ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਸਤੁਤੀ ਰਿਸਰਚ ਫੀਲਡ ਵਿਚ ਜਾਣਾ ਚਾਹੁੰਦੀ ਹੈ। ਸਤੁਤੀ ਵਿਦੇਸ਼ ਵਿਚ ਵੀ ਭਾਰਤ ਦਾ ਨਾਂਅ ਰੋਸ਼ਨ ਕਰੇਗੀ।