ਸੁਪ੍ਰੀਮ ਕੋਰਟ ਵਲੋਂ ਯੂਨੀਟੇਕ ਪ੍ਰਮੋਟਰ ਸੰਜੈ ਚੰਦਰਾ ਦੀ ਜ਼ਮਾਨਤ ਮੰਗ ਰੱਦ

ਏਜੰਸੀ

ਖ਼ਬਰਾਂ, ਵਪਾਰ

ਰੀਅਲ ਅਸਟੇਟ ਦੀ ਕੰਪਨੀ ਯੂਨੀਟੇਕ ਦੇ ਮੈਨੇਜਿੰਗ ਡਾਇਰੈਕਟਰ ਸੰਜੈ ਚੰਦਰਾ ਅਤੇ ਉਨ੍ਹਾਂ ਦੇ ਭਰਾ ਅਜੇ ਚੰਦਰਾ....

Unitech promoter Sanjay Chandra

ਨਵੀਂ ਦਿੱਲੀ : ਰੀਅਲ ਅਸਟੇਟ ਦੀ ਕੰਪਨੀ ਯੂਨੀਟੇਕ ਦੇ ਮੈਨੇਜਿੰਗ ਡਾਇਰੈਕਟਰ ਸੰਜੈ ਚੰਦਰਾ ਅਤੇ ਉਨ੍ਹਾਂ ਦੇ ਭਰਾ ਅਜੇ ਚੰਦਰਾ ਦੀ ਜ਼ਮਾਨਤ ਮੰਗ ਨੂੰ ਸੁਪ੍ਰੀਮ ਕੋਰਟ ਨੇ ਖਾਰਜ਼ ਕਰ ਦਿਤਾ ਹੈ। ਸੁਪ੍ਰੀਮ ਕੋਰਟ ਨੇ ਪਟਿਆਲਾ ਹਾਊਸ ਕੋਰਟ ਨੂੰ ਆਦੇਸ਼ ਦਿਤਾ ਕਿ ਸੰਜੈ ਚੰਦਰੇ ਦੇ ਵਿਰੁਧ ਇਲਜ਼ਾਮ ਤੈਅ ਕਰਨ ਦੀ ਪ੍ਰਕਿਰਿਆ ਨੂੰ ਤੇਜੀ ਨਾਲ ਅੱਗੇ ਵਧਾਇਆ ਜਾਵੇ।​ ਘਰ ਖਰੀਦਾਰਾਂ ਨੂੰ ਧੋਖਾ ਦੇਣ ਦੇ ਮਾਮਲੇ ਵਿਚ ਦੋਨਾਂ ਭਰਾਵਾਂ ਨੂੰ 9 ਅਗਸਤ 2017 ਤੋਂ ਬਾਅਦ ਤੋਂ ਜੇਲ੍ਹ ਵਿਚ ਹਨ। ਇਸ ਤੋਂ ਪਹਿਲਾਂ ਸੁਪ੍ਰੀਮ ਕੋਰਟ ਨੇ ਅਮ੍ਰਿਪਾਲੀ ਦੀ ਤਰ੍ਹਾਂ ਯੂਨੀਟੇਕ ਦੇ ਫਾਰੇਂਸਿੰਕ ਆਡੀਟ ਦਾ ਆਦੇਸ਼ ਦਿਤਾ ਸੀ।

ਯੂਨੀਟੇਕ ਦੇ ਪ੍ਰਮੋਟਰ ਸੰਜੈ ਚੰਦਰਾ ਅਤੇ ਅਜੇ ਚੰਦਰ ਨੂੰ ਜ਼ਮਾਨਤ ਦੇਣ ਤੋਂ ਸੁਪ੍ਰੀਮ ਕੋਰਟ ਨੇ ਇਨਕਾਰ ਕੀਤਾ। ਸੁਪ੍ਰੀਮ ਕੋਰਟ ਨੇ 750 ਕਰੋੜ ਜਮਾਂ ਕਰਨ ਦੇ ਆਦੇਸ਼ ਦਾ ਪਾਲਣ ਨਹੀਂ ਕਰਨ ਦੇ ਚਲਦੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਹੈ। ਸੁਪ੍ਰੀਮ ਕੋਰਟ ਨੇ ਪਟਿਆਲਾ ਹਾਊਸ ਕੋਰਟ ਨੂੰ ਆਦੇਸ਼ ਦਿਤਾ ਕਿ ਸੰਜੈ ਚੰਦਰੇ ਦੇ ਵਿਰੁਧ ਇਲਜ਼ਾਮ ਤੈਅ ਕਰਨ ਦੀ ਪ੍ਰਕਿਰਿਆ ਨੂੰ ਤੇਜੀ ਨਾਲ ਅੱਗੇ ਵਧਾਇਆ ਜਾਵੇ। ਸੁਪ੍ਰੀਮ ਕੋਰਟ ਨੇ ਇਸ ਮਾਮਲੇ ਲਈ ਆਡੀਟਰ ਨਿਯੁਕਤ ਕਰਦੇ ਹੋਏ ਉਸ ਨੂੰ 2006 ਤੋਂ ਯੂਨੀਟੇਕ ਦੀਆਂ ਸਾਰੀਆਂ 74 ਕੰਪਨੀਆਂ ਅਤੇ ਉਨ੍ਹਾਂ ਦੀਆਂ ਸਹਾਇਕ ਕੰਪਨੀਆਂ  ਦੇ ਖਾਤਿਆਂ ਦੀ ਜਾਂਚ ਕਰਨ ਦਾ ਆਦੇਸ਼ ਦਿਤਾ ਸੀ।

ਇਸ ਤੋਂ ਪਹਿਲਾਂ ਸੁਪ੍ਰੀਮ ਕੋਰਟ ਯੂਨੀਟੇਕ ਦੀ ਦਿੱਲੀ-ਐਨਸੀਆਰ ਵਿਚ ਪੰਜ ਅਜਿਹੀਆਂ ਜਮੀਨਾਂ ਜੋ ਸਾਫ਼ ਹਨ, ਉਨ੍ਹਾਂ ਨੂੰ ਵੇਚਣ ਦਾ ਆਦੇਸ਼ ਦੇ ਚੁੱਕਿਆ ਹੈ। ਇਨ੍ਹਾਂ ਵਿਚ ਨੋਇਡਾ ਅਤੇ ਰੋਹੀਣੀ ਦੇ ਅੰਮਿਊਜਮੈਂਟ ਪਾਰਕ ਵਿਚ ਹਿੱਸੇਦਾਰੀ, ਗੁਰੁਗ੍ਰਾਮ ਵਿਚ ਪੰਜ ਏਕੜ ਤੋਂ ਜ਼ਿਆਦਾ ਭੂਮੀ ਸ਼ਾਮਲ ਹੈ। ਪਿਛਲੇ ਇਕ ਸਾਲ ਵਿਚ ਕੰਪਨੀ ਦੇ ਸ਼ੈਅਰ 80 ਫ਼ੀਸਦੀ ਤੋਂ ਜ਼ਿਆਦਾ ਡਿੱਗ ਕੇ 1 ਰੁਪਏ ਦੇ ਭਾਅ ਉਤੇ ਆ ਗਏ ਹਨ। ਜਨਵਰੀ ਤੋਂ ਦਸੰਬਰ 2018 ਦੇ ਵਿਚ ਕੰਪਨੀ ਦੇ ਸ਼ੈਅਰ ਵਿਚ 81.50 ਫ਼ੀਸਦੀ ਦੀ ਗਿਰਾਵਟ ਆਈ ਹੈ।