ਸੁਨੈਨਾ ਰੌਸ਼ਨ ਬੋਲੀ ਕੰਗਨਾ ਦੇ ਹੱਕ ਵਿਚ ਪਰ ਆਪਣੇ ਪਰਵਾਰ ਦੇ ਖ਼ਿਲਾਫ਼
ਸੁਨੈਨਾ ਬੋਲੀ ਆਪਣੇ ਪਿਤਾ ਦੇ ਖਿਲਾਫ਼
ਕੰਗਨਾ ਰਣੌਤ ਅਤੇ ਰਿਤਿਕ ਰੌਸ਼ਨ ਦੇ ਵਿਚਕਾਰ ਹਰ ਬੀਤੇ ਦਿਨ ਜੰਗ ਛਿੜੀ ਰਹਿੰਦੀ ਹੈ। ਓਧਰ ਕੰਗਨਾ ਦੀ ਭੈਣ ਅਤੇ ਮੈਨੇਜਰ ਰੰਗੋਲੀ ਚੰਦੇਲ ਹਮੇਸ਼ਾ ਆਪਣੀ ਭੈਣ ਦੇ ਹੱਕ ਵਿਚ ਬੋਲੀ। ਉੱਥੇ ਹੀ ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਰੌਸ਼ਨ ਵੀ ਇਸ ਵਿਵਾਦ ਵਿਚ ਸ਼ਾਮਲ ਹੋ ਗਈ ਹੈ। ਹਾਲ ਹੀ ਵਿਚ ਕੰਗਨਾ ਦੇ ਸਮਰਥਨ ਵਿਚ ਟਵੀਟ ਕਰਨ ਵਾਲੀ ਸੁਨੈਨਾ ਨੇ ਇਕ ਇੰਟਰਵਿਊ ਵਿਚ ਆਪਣੇ ਪਰਵਾਰ ਬਾਰੇ ਗੱਲਬਾਤ ਕੀਤੀ।
ਕੰਗਨਾ ਰਣੌਤ ਨੇ ਆਪਣੇ ਭਰਾ ਦੇ ਖਿਲਾਫ਼ ਸਵਾਲ ਉਠਾਇਆ ਹੈ। ਓਧਰ ਸੁਨੈਨਾ ਨੇ ਵੀ ਆਪਣੇ ਪਿਤਾ ਦੇ ਖਿਲਾਫ਼ ਦੋਸ਼ ਲਗਾਏ ਹਨ ਉਸਨੇ ਕਿਹਾ ਕਿ ਮੇਰੇ ਪਿਤਾ ਨੂੰ ਜਦੋਂ ਮੇਰੇ ਪ੍ਰੇਮ ਸੰਬੰਧਾਂ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਮੈਨੂੰ ਥੱਪੜ ਮਾਰਿਆ ਅਤੇ ਮੇਰੇ ਬੁਆਏਫਰੈਂਡ ਨੂੰ ਅਤਿਵਾਦੀ ਵੀ ਕਿਹਾ ਕਿਉਂਕਿ ਉਹ ਇਕ ਮੁਸਲਮਾਨ ਹੈ। ਸੁਨੈਨਾ ਨੇ ਹਾਲ ਹੀ ਵਿਚ ਆਪਣੇ ਪਰਵਾਰ ਅਤੇ ਉਸਦੇ ਆਪਣੇ ਪ੍ਰੇਮ ਸੰਬੰਧਾਂ ਨੂੰ ਜਨਤਕ ਕੀਤਾ ਹੈ।
ਉਸ ਨੇ ਆਪਣੇ ਪਿਤਾ ਦੇ ਦੁਰਵਿਵਹਾਰ ਨੂੰ ਵੀ ਜਨਤਕ ਕੀਤਾ ਅਤੇ ਸਵਾਲ ਚੁੱਕਿਆ ਕਿ ''ਜੇ ਮੇਰਾ ਬੁਆਏਫਰੈਂਡ ਇਕ ਅਤਿਵਾਦੀ ਹੁੰਦਾ ਤਾਂ ਸ਼ਰੇਆਮ ਦੁਨੀਆ ਦੇ ਸਾਹਮਣੇ ਕਿਉਂ ਘੁੰਮਦਾ ਅਤੇ ਉਹ ਮੀਡੀਆ ਵਿਚ ਕੰਮ ਕਿਉਂ ਕਰ ਰਿਹਾ ਹੈ ਹੁਣ ਤੱਕ ਤਾਂ ਉਹ ਜੇਲ ਵਿਚ ਹੁੰਦਾ'' । ਸੁਨੈਨਾ ਨੇ ਆਪਣੇ ਪ੍ਰੇਮ ਸੰਬੰਧਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਹ ਅਤੇ ਰਹੇਲ ਫੇਸਬੁੱਕ ਦੇ ਜ਼ਰੀਏ ਮਿਲੇ ਸੀ ਪਰ ਉਸ ਨੇ ਉਸ ਦਾ ਕੋਈ ਵੀ ਸੰਪਰਕ ਨੰਬਰ ਆਪਣੇ ਮੁਬਾਇਲ ਵਿਚ ਸੇਵ ਨਹੀਂ ਕੀਤਾ ਕਿਉਂਕਿ ਮੈਂ ਆਪਣੇ ਪਰਵਾਰ ਤੋਂ ਡਰਦੀ ਸੀ ਅਤੇ ਆਪਣੇ ਪ੍ਰੇਮ ਸੰਬੰਧ ਬਾਰੇ ਆਪਣੇ ਪਰਵਾਰ ਨੂੰ ਨਹੀਂ ਪਤਾ ਲੱਗਣ ਦੇਣਾ ਚਾਹੁੰਦੀ ਸੀ।
ਉਹ ਅਤੇ ਉਸ ਦਾ ਪਰਵਾਰ ਜੂਹੂ ਦੇ ਪਲਾਜ਼ੋ ਅਪਾਰਟਮੈਂਟ ਵਿਚ ਰਹਿੰਦੇ ਸਨ। ਪਰ ਫਿਰ ਉਹ ਇਕ ਹੋਟਲ ਦੇ ਅਪਾਰਟਮੈਂਟ ਵਿਚ ਰਹਿਣ ਲੱਗੀ ਅਤੇ ਪਿਛਲੇ ਹਫ਼ਤੇ ਹੀ ਮੈਂ ਆਪਣੇ ਪਰਵਾਰ ਕੋਲ ਵਾਪਸ ਆਈ ਹਾਂ। ਸੁਨੇਨਾ ਨੇ ਕਿਹਾ ਕਿ ਉਹ ਇਹ ਸਭ ਮੀਡੀਆ ਦੇ ਸਾਹਮਣੇ ਇਸ ਕਰ ਕੇ ਕਹਿ ਰਹੀ ਹਾਂ ਕਿਉਂਕਿ ਉਸ ਦੇ ਪਰਵਾਰ ਵਾਲੇ ਰਹੇਲ ਨੂੰ ਸਵੀਕਾਰ ਨਹੀਂ ਕਰ ਰਹੇ ਪਰ ਉਹ ਚਾਹੁੰਦੀ ਹੈ ਕਿ ਉਹ ਰਾਹੇਲ ਨੂੰ ਸਵੀਕਾਰ ਕਰਨ। ਉਹ ਆਪਣੇ ਪਰਵਾਰ ਦੇ ਦੁਰਵਿਹਾਰ ਤੋਂ ਤੰਗ ਆਈ ਹੋਈ ਹਾਂ।
ਸੁਨੈਨਾ ਨੇ ਕਿਹਾ ਕਿ ਮੈਂ ਵਿਆਹ ਬਾਰੇ ਕੋਈ ਗੱਲ ਨਹੀਂ ਕਰ ਰਹੀ ਪਰ ਉਹ ਹੁਣ ਸਿਰਫ਼ ਰਹੇਲ ਨਾਲ ਰਹਿਣਾ ਚਾਹੁੰਦੀ ਹਾਂ ਉਸ ਦੇ ਪਰਵਾਰ ਵਾਲੇ ਰਹੇਲ ਨੂੰ ਅਤਿਵਾਦੀ ਸਮਝਦੇ ਹਨ ਕਿਉਂਕਿ ਉਹ ਇਕ ਮੁਸਲਮਾਨ ਹੈ ਇਸ ਲਈ ਉਹ ਉਸ ਨੂੰ ਸਵੀਕਾਰ ਵੀ ਨਹੀਂ ਕਰ ਰਹੇ। ਸੁਨੈਨਾ ਨੇ ਹਾਲ ਹੀ ਵਿਚ ਇਕ ਟਵੀਟ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਉਸ ਨੇ ਕਿਹਾ ਹੈ ਕਿ ਉਹ ਨਰਕ ਵਿਚ ਰਹਿ ਰਹੀ ਹੈ ਅਤੇ ਹੁਣ ਉਹ ਕੰਗਨਾ ਰਾਣੌਤ ਦੇ ਵੀ ਨਾਲ ਹੈ। ਇਸ ਦੇ ਦੌਰਾਨ ਰੰਗੋਲੀ ਚੰਦੇਲ ਨੇ ਰੌਸ਼ਨ ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਸੁਨੈਨਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਰੰਗੋਲੀ ਨੇ ਦਾਅਵਾ ਕੀਤਾ ਕਿ ਸੁਨੈਨਾ ਰੋ ਰਹੀ ਹੈ ਅਤੇ ਬਾਰ ਬਾਰ ਕੰਗਨਾ ਨੂੰ ਫੋਨ ਕਰ ਰਹੀ ਹੈ।