500 ਤੋਂ ਵੱਧ ਕਿਸਾਨਾਂ ਦਾ ਜੱਥਾ ਅਪਣੇ ਨਾਲ ਏਸੀ, ਕੂਲਰ ਅਤੇ ਰਾਸ਼ਨ ਲੈ ਕੇ ਦਿੱਲੀ ਹੋਇਆ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਦੋਂ ਤਕ ਕੇਂਦਰ ਖੇਤੀ ਕਾਨੂੰਨ ਰੱਦ ਨਹੀਂ ਕਰੇਗੀ ਤਦ ਤਕ ਕਿਸਾਨੀ ਅੰਦੋਲਨ ( FarmersProtest) ਚਲਦਾ ਰਹੇਗਾ

Farmer protest

ਗੁਰਦਾਸਪੁਰ ( ਨਿਤਿਨ ਲੂਥਰਾ) ਖੇਤੀ ਕਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਬਾਰਡਰਾਂ ਤੇ ਡਟੇ ਹੋਏ ਹਨ, ਦੂਸਰੇ ਪਾਸੇ ਪੰਜਾਬ ਦੇ ਹਰ ਜ਼ਿਲੇ ਹਰ ਕਸਬੇ ਵਿਚੋਂ ਕਿਸਾਨ ਜੱਥਿਆਂ ਦੇ ਰੂਪ ਵਿਚ ਦਿੱਲੀ ਕਿਸਾਨੀ ਅੰਦੋਲਨ ( FarmersProtest) ਵਿਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ। ਜਿਸਦੇ ਚਲਦੇ ਜ਼ਿਲਾ ਗੁਰਦਾਸਪੁਰ ਦੇ ਕਸਬਾ ਉਧਨਵਾਲ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ( Kisan Mazdoor Sangharsh Committee)  ਦੇ 500 ਤੋਂ ਵੱਧ ਕਿਸਾਨਾਂ ਦਾ ਜਥਾ ਟਰੈਕਟਰ ਟਰਾਲੀਆਂ ਅਤੇ ਗੱਡੀਆਂ ਉਤੇ ਸਵਾਰ ਹੋਕੇ ਦਿੱਲੀ ( Delhi ) ਅੰਦੋਲਨ  ਲਈ ਰਵਾਨਾ ਹੋਇਆ। ਇਸ ਜਥੇ ਵਿਚ ਕਿਸਾਨ ਬੀਬੀਆਂ ਵੀ ਸ਼ਾਮਿਲ ਸਨ। 

ਇਹ ਵੀ ਪੜ੍ਹੋ: ਦੁਬਈ ਨੇ ਯਾਤਰਾ ਪਾਬੰਦੀਆਂ ਵਿਚ ਦਿੱਤੀ ਢਿੱਲ, ਭਾਰਤ ਸਮੇਤ ਹੋਰ ਦੇਸ਼ਾਂ ਦੇ ਲੋਕ ਕਰ ਸਕਣਗੇ ਯਾਤਰਾ

 

ਕਿਸਾਨ ਹਰਵਿੰਦਰ ਸਿੰਘ ਖਜਾਲਾ, ਸ਼ੀਤਲ ਸਿੰਘ, ਗੁਰਮੀਤ ਸਿੰਘ ਪੰਨੂ ਅਤੇ ਬੀਬੀ ਰਾਜਵਿੰਦਰ ਕੌਰ ਦਾ ਕਹਿਣਾ ਸੀ, ਕਿ ਕਿਸਾਨੀ ਅੰਦੋਲਨ ( FarmersProtest)  ਵਿਚ ਸ਼ਾਮਿਲ ਹੋਣ ਲਈ ਇਹ ਜੱਥਾ ਦਿੱਲੀ ( Delhi ) ਜਾ ਰਿਹਾ ਹੈ, ਜਿਸ ਵਿਚ ਦੋ ਬੱਸਾਂ, 20 ਦੇ ਕਰੀਬ ਟਰਾਲੀਆਂ ਅਤੇ 25 ਦੇ ਕਰੀਬ ਗੱਡੀਆਂ ਸ਼ਾਮਿਲ ਹਨ ਅਤੇ ਰਸਤੇ ਵਿਚੋਂ ਵੀ ਹਰ ਸ਼ਹਿਰ ਦਾ ਜੱਥਾ ਇਸ ਜਥੇ ਨਾਲ ਸ਼ਾਮਿਲ ਹੋ ਜਾਵੇਗਾ ਅਤੇ ਦਿੱਲੀ ਪਹੁੰਚਣ ਤਕ ਇਹ ਜਥਾ 150 ਟਰਾਲੀਆਂ ਦਾ ਹੋ ਜਾਵੇਗਾ।

ਜਿਸ ਵਿਚ ਦੋ ਹਜ਼ਾਰ ਦੇ ਕਿਸਾਨ ਸ਼ਾਮਿਲ ਹੋ ਜਾਣਗੇ। ਉਥੇ ਹੀ ਉਨ੍ਹਾਂ ਦਾ ਕਹਿਣਾ ਸੀ, ਕਿ ਜੇਕਰ ਕੇਂਦਰ ਸਰਕਾਰ ਆਪਣੀ ਅੜੀ ਤੇ ਕਾਇਮ ਹੈ ਤਾਂ ਇਧਰ ਵੀ ਜੱਟ ਕਿਸਾਨ ਹਨ ਅੜੀ ਇਹ ਵੀ ਨਹੀਂ ਛੱਡਦੇ। ਉਹਨਾ ਦਾ ਕਹਿਣਾ ਸੀ ਕਿ ਕਿਸਾਨੀ ਅੰਦੋਲਨ ( FarmersProtest)  2024 ਤਕ ਵੀ ਚਲਾਉਣਾ ਪਿਆ ਤਾਂ ਇਵੇਂ ਹੀ ਚਲਾਵਾਂਗੇ ਅਤੇ ਜਿਵੇ ਬੰਗਾਲ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਉਸੇ ਤਰ੍ਹਾਂ ਹੀ ਆਉਣ ਵਾਲੇ ਬਾਕੀ ਚੁਣਾਵਾਂ ਵਿੱਚ ਵੀ ਭਾਜਪਾ ਦਾ ਵਿਰੋਧ ਕਰਾਂਗੇ ਤੇ ਭਾਜਪਾ ਨੂੰ ਹਾਰ ਦਾ ਮੂੰਹ ਵਿਖਾਵਾਂਗੇ।

 

 

ਇਹ ਵੀ ਪੜ੍ਹੋ: ‘‘ਖਾਈਏ ਪੰਜਾਬ ਦਾ ਤੇ ਗੁਣ ਗਾਈਏ ਦਿੱਲੀ ਦੇ?’’

ਉਹਨਾ ਦਾ ਕਹਿਣਾ ਸੀ ਕਿ ਇਸ ਅੰਦੋਲਨ ਨੇ ਕਿਸਾਨਾਂ ( FarmersProtest)  ਨੂੰ ਇਕਮੁੱਠ ਕਰ ਦਿੱਤਾ ਹੈ ਅਤੇ ਇਕ ਮਾਲਾ ਵਿੱਚ ਪਰੋ ਦਿੱਤਾ ਹੈ ਪਹਿਲਾ ਜੋ ਕਿਸਾਨ ਆਪਣੀ ਪਾਣੀ ਦੀ ਵਾਰੀ ਤੋਂ ਲੜ ਪੈਂਦੇ ਸੀ ਹੁਣ ਉਹ ਇਕ ਦੂਸਰੇ ਦੀ ਮਦਦ ਕਰ ਰਹੇ ਹਨ। ਇਹ ਕਿਸਾਨਾਂ ਦੀ ਏਕਤਾ ਵੀ ਤੇ ਇਕ ਤਰ੍ਹਾਂ ਦੀ ਜਿੱਤ ਹੈ ਅਤੇ ਹੁਣ ਜਦੋਂ ਤਕ ਕੇਂਦਰ ਖੇਤੀ ਕਾਨੂੰਨ ਰੱਦ ਨਹੀਂ ਕਰੇਗੀ ਤਦ ਤਕ ਕਿਸਾਨੀ ਅੰਦੋਲਨ ( FarmersProtest) ਚਲਦਾ ਰਹੇਗਾ ਅਤੇ ਇਵੇਂ ਹੀ ਕਿਸਾਨੀ ਜਥੇ ਦਿੱਲੀ ਲਈ ਰਵਾਨਾ ਹੁੰਦੇ ਰਹਿਣਗੇ।

ਉਹਨਾ ਦਾ ਕਹਿਣਾ ਹੈ ਕਿ  ਹੁਣ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਦੂਸਰੇ ਵਰਗਾਂ ਦਾ ਵੀ ਸਹਿਯੋਗ ਮਿਲ ਰਿਹਾ ਹੈ ਹੁਣ ਕਿਸਾਨ ਜਿੱਤ ਕੇ ਹੀ ਵਾਪਸ ਆਉਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਅਪਣੇ ਹੱਕਾ ਵਾਸਤੇ ਮੋਦੀ ਨਾਲ ਮੱਥਾ ਲਗਾਇਆ ਹੈ ਅਤੇ ਆਪਣੇ ਹੱਕਾਂ ਲਈ ਆਖਰੀ ਦਮ ਤੱਕ ਲੜਦੇ ਰਹਾਂਗੇ ਅਤੇ ਖੇਤੀ ਕਾਨੂੰਨ ਜਦੋਂ ਤਕ ਰੱਦ ਨਹੀਂ ਹੁੰਦੇ ਤਦ ਤਕ ਇਹ ਸੰਘਰਸ਼ ਇਸ ਤਰ੍ਹਾਂ ਹੀ ਚਲਦਾ ਰਹੇਗਾ। ਇਸ ਤੋਂ ਇਲਾਵਾ ਜੱਥੇ ਵਿਚ ਕਿਸਾਨ ਅਪਣੇ ਨਾਲ ਏਸੀ, ਕੂਲਰ ਅਤੇ ਰਾਸ਼ਨ ਨਾਲ ਲੈਕੇ ਗਏ ਹਨ।