ਓਡੀਸ਼ਾ : ਕੋਰੋਨਾ ਟੀਕਾਕਰਨ ਮੁਹਿੰਮ ਤਹਿਤ ਰੋਜ਼ਾਨਾ 3 ਲੱਖ ਲੋਕਾਂ ਨੂੰ ਲਾਇਆ ਜਾਵੇਗਾ ਟੀਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਬਾ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਸੂਬੇ 'ਚ 3 ਕਰੋੜ 10 ਲੱਖ ਲੋਕਾਂ ਨੂੰ ਟੀਕਾ ਲਾਉਣਾ ਹੈ

Odisha Corona vaccination

ਭੁਵਨੇਸ਼ਵਰ-ਕੋਰੋਨਾ ਦੀ ਦੂਜੀ ਲਹਿਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਓਡੀਸ਼ਾ ਨੇ ਵੈਕਸੀਨੇਸ਼ਨ ਮੁਹਿੰਮ 'ਚ ਤੇਜ਼ੀ ਲਿਆਉਣ ਦਾ ਫੈਸਲਾ ਲਿਆ ਹੈ। ਸੋਮਵਾਰ ਨੂੰ ਸੂਬੇ 'ਚ ਰੋਜ਼ਾਨਾ 3 ਲੱਖ ਨੂੰ ਟੀਕਾ ਲਾਇਆ ਜਾਵੇਗਾ। ਸੂਬਾ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਸੂਬੇ 'ਚ 3 ਕਰੋੜ 10 ਲੱਖ ਲੋਕਾਂ ਨੂੰ ਟੀਕਾ ਲਾਉਣਾ ਹੈ ਜਿਨ੍ਹਾਂ ਨੂੰ ਜਲਦੀ ਹੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-ਉੱਤਰਾਖੰਡ 'ਚ 29 ਜੂਨ ਤੱਕ ਵਧਾਇਆ ਗਿਆ ਕੋਰੋਨਾ ਕਰਫਿਊ, 50 ਫੀਸਦੀ ਸਮੱਰਥਾ ਨਾਲ ਖੁਲ੍ਹਣਗੇ ਰੈਸਟੋਰੈਂਟ

ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਤੋਂ ਇਲਾਵਾ ਮੁੱਖ ਸਕੱਤਰ, ਪੀ.ਕੇ. ਮਹਾਪਾਤਰ ਨੇ ਸਾਰੇ ਜ਼ਿਲ੍ਹਾ ਕਲੈਕਟਰਾਂ ਅਤੇ ਨਗਰ ਨਿਗਮਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਸਾਰੇ ਬਲਾਕ ਅਤੇ ਨੋਟੀਫਾਈਡ ਏਰੀਆ ਕੌਂਸਲ (ਐੱਨ.ਏ.ਸੀ.) 'ਚ ਘਟੋ-ਘੱਟ 5 ਵੈਕਸੀਨੇਸ਼ਨ ਸੈਂਟਰ ਬਣਾਉਣ। ਨਾਲ ਹੀ ਸਾਰੀਆਂ ਨਗਰ ਨਿਗਮਾਂ 'ਚ 10 ਸੈਂਟਰ ਬਣਾਏ ਜਾਣ ਤਾਂ ਕਿ ਰੋਜ਼ਾਨਾ 3,00,000 ਲੋਕਾਂ ਨੂੰ ਟੀਕਾ ਲਾਇਆ ਜਾ ਸਕੇ।

ਇਹ ਵੀ ਪੜ੍ਹੋ-ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇਣ ਖਿਲਾਫ਼ ਸੱਥ ਤੋਂ ਲੈ ਕੇ ਵਿਧਾਨ ਸਭਾ ਤੱਕ ਸੰਘਰਸ਼ ਕਰੇਗੀ 'ਆਪ'

ਮਹਾਪਾਤਰ ਨੇ ਕਿਹਾ ਕਿ 18 ਸਾਲ ਤੋਂ ਉੱਤੇ ਦੇ ਲੋਕਾਂ ਲਈ ਟੀਕਾਕਰਨ ਮੁਹਿੰਮ ਇਕ ਕੈਂਪੇਨ ਦੀ ਤਰ੍ਹਾਂ ਚਲਾਇਆ ਜਾਣਾ ਚਾਹੀਦਾ ਤਾਂ ਕਿ ਘਟੋ-ਘੱਟ ਸਮੇਂ 'ਚ ਉਪਲੱਬਧ ਸਟਾਕ ਦੀ ਪੂਰੀ ਤਰ੍ਹਾਂ ਨਾਲ ਵਰਤੋਂ ਕੀਤੀ ਜਾ ਸਕੇ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਨਾਲ ਹੁਣ ਤੱਕ ਓਡੀਸ਼ਾ 'ਚ 90 ਲੱਖ ਤੋਂ ਵਧੇਰੇ ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ-ਅਸਾਮ ਸਰਕਾਰ ਦਾ ਵੱਡਾ ਫੈਸਲਾ,ਬਿਜਲੀ ਬਿੱਲ ਭਰਨ ਤੋਂ ਬਾਅਦ ਹੀ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ

ਇਨ੍ਹਾਂ 'ਚੋਂ 18 ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਦੋ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਹਾਲਾਂਕਿ ਹੁਣ ਤੱਕ ਪ੍ਰਦੇਸ਼ ਦੀ ਯੋਗ ਆਬਾਦੀ 'ਚੋਂ ਸਿਰਫ 0.5 ਫੀਸਦੀ ਆਬਾਦੀ ਨੂੰ ਹੀ ਟੀਕਾ ਲੱਗ ਸਕਿਆ ਹੈ। ਦੱਸ ਦਈਏ ਕਿ ਪੀ.ਐੱਮ. ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਆਪਣੇ ਸੰਬੋਧਨ 'ਚ ਯੋਗ ਦਿਵਸ ਦੇ ਮੌਕੇ 'ਤੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤੇ ਜਾਣ ਨੂੰ ਕਿਹਾ ਸੀ। ਇਸ ਸ਼੍ਰੇਣੀ ਰਾਹੀਂ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਟੀਕਾਕਰਨ ਮੁਹਿੰਮ ਤੇਜ਼ੀ ਹੋਈ ਹੈ।