ਸੋਸ਼ਲ ਮੀਡੀਆ ਕੰਪਨੀਆਂ ਸਾਨੂੰ ਲੋਕਤੰਤਰ ਬਾਰੇ ਭਾਸ਼ਣ ਨਾ ਦੇਣ: ਰਵੀ ਸ਼ੰਕਰ ਪ੍ਰਸਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਕਿਹਾ ਕਿ ਸਾਨੂੰ ਲੋਕਤੰਤਰ ਬਾਰੇ ਭਾਸ਼ਣ ਨਾ ਦੇਓ ਤੇ ਭਾਰਤੀ ਕਾਨੂੰਨਾਂ ਦੀ ਪਾਲਣਾ ਕਰੋ।

IT Minister Ravi Shankar Prasad

ਪੁਣੇ: ਕੇਂਦਰੀ ਸੂਚਨਾ ਟੈਕਨੋਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ (IT Minister Ravi Shankar Prasad) ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਕੰਪਨੀਆਂ (Social Media Companies) ਨੂੰ ਕਿਹਾ ਕਿ ਉਹ ਭਾਰਤ ਨੂੰ ਬੋਲਣ ਦੀ ਆਜ਼ਾਦੀ (Freedom of Speech) ਅਤੇ ਲੋਕਤੰਤਰ (Democracy) ਬਾਰੇ ਭਾਸ਼ਣ ਨਾ ਦੇਣ। ਇਸਦੇ ਨਾਲ ਹੀ ਪ੍ਰਸਾਦ ਨੇ ਦੁਹਰਾਇਆ ਕਿ ਜੇ ਇਹ ਕੰਪਨੀਆਂ ਭਾਰਤ ਵਿੱਚ ਕਮਾਈ ਕਰਨਾ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਅਤੇ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ।

ਇਹ ਵੀ ਪੜ੍ਹੋ: ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਵੇਗੀ ਚਰਚਾ  

ਇਕ ਸਮਾਗਮ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਨਵੀਂ ਇਨਫਰਮੇਸ਼ਨ ਟੈਕਨੋਲੋਜੀ (Information Technology) ਦੇ ਦਿਸ਼ਾ-ਨਿਰਦੇਸ਼ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਸਬੰਧਤ ਨਹੀਂ ਹਨ ਬਲਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ‘ਦੁਰਵਰਤੋਂ’ ਨਾਲ ਨਜਿੱਠਦੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਵਾਪਰਿਆ ਦਰਦਨਾਕ ਹਾਦਸਾ, ਉਜੜੀਆ ਖੁਸ਼ੀਆਂ, ਮਾਂ-ਧੀ ਦੀ ਕਰੰਟ ਲੱਗਣ ਨਾਲ ਹੋਈ ਮੌਤ

ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਦਾ ਉਦੇਸ਼ ਸੋਸ਼ਲ ਮੀਡੀਆ ਫਰਮਾਂ (Social Media Firms) 'ਤੇ ਸਮੱਗਰੀ ਨੂੰ ਨਿਯਮਿਤ ਕਰਨਾ, ਫੇਸਬੁੱਕ, ਵਟਸਐਪ ਅਤੇ ਟਵਿੱਟਰ ਵਰਗੇ ਪਲੇਟਫਾਰਮ ’ਤੇ ਪੋਸਟਾਂ ਨੂੰ ਤੁਰੰਤ ਹਟਾਉਣ ਲਈ ਕੀਤੀਆਂ ਗਈਆਂ ਕਾਨੂੰਨੀ ਬੇਨਤੀਆਂ ਅਤੇ ਮੈਸੇਜ ਦੀ ਸ਼ੁਰੂਆਤ ਕਰਨ ਵਾਲੇ ਦੇ ਵੇਰਵੇ ਸਾਂਝੇ ਕਰਨ ਦੀਆਂ ਬੇਨਤੀਆਂ ਪ੍ਰਤੀ ਜਵਾਬਦੇਹ ਬਣਾਉਣਾ ਹੈ।

ਪ੍ਰਸਾਦ ਨੇ ਕਿਹਾ, "ਨਵੇਂ ਨਿਯਮਾਂ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਭਾਰਤ ਅਧਾਰਤ ਸ਼ਿਕਾਇਤ ਨਿਵਾਰਣ ਅਧਿਕਾਰੀ, ਪਾਲਣਾ ਅਧਿਕਾਰੀ ਅਤੇ ਨੋਡਲ ਅਫਸਰ ਤਾਇਨਾਤ ਕਰਨ ਦੀ ਲੋੜ ਹੈ, ਜਿਸ ਰਾਹੀਂ  ਕਰੋੜਾਂ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਆਪਣੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਪਲੇਟਫਾਰਮ ਮਿਲ ਸਕੇ। 

ਇਹ ਵੀ ਪੜ੍ਹੋ: 2 ਤੋਂ ਵੱਧ ਬੱਚਿਆਂ ਵਾਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਸਹੂਲਤ, 2 ਬੱਚਿਆਂ ਦੀ ਨੀਤੀ ਹੋਵੇਗੀ ਲਾਗੂ 

ਉਨ੍ਹਾਂ ਅਗੇ ਕਿਹਾ ਕਿ ਭਾਰਤ ਵਿਚ ਸੁਤੰਤਰ ਅਤੇ ਨਿਰਪੱਖ ਚੋਣਾਂ ਹੁੰਦੀਆਂ ਹਨ, ਸੁਤੰਤਰ ਨਿਆਂਪਾਲਿਕਾ, ਮੀਡੀਆ, ਸਿਵਲ ਸੰਸਥਾਵਾਂ ਹਨ। ਮੈਂ ਇੱਥੇ ਵਿਦਿਆਰਥੀਆਂ ਨਾਲ ਗੱਲ ਕਰ ਰਿਹਾ ਹਾਂ, ਉਨ੍ਹਾਂ ਦੇ ਪ੍ਰਸ਼ਨ ਸੁਣ ਰਿਹਾ ਹਾਂ ਅਤੇ ਇਹ ਅਸਲ ਲੋਕਤੰਤਰ ਹੈ। ਇਸ ਲਈ ਸਾਨੂੰ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਲੋਕਤੰਤਰ 'ਤੇ ਭਾਸ਼ਣ ਨਾ ਦੇਣ।