AIIMS ਵਿਚ COVAXIN ਦਾ ਟਰਾਇਲ, ਡਾਕਟਰ ਗੁਲੇਰੀਆ ਬੋਲੇ, ‘2-3 ਮਹੀਨੇ ਵਿਚ ਮਿਲਣਗੇ ਨਤੀਜੇ’

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਚ ਸਵਦੇਸ਼ੀ ਵੈਕਸੀਨ ਕੋਵੈਕਸੀਨ ਦਾ ਹਿਊਮਨ ਟਰਾਇਲ ਸ਼ੁਰੂ ਹੋ ਰਿਹਾ ਹੈ।

AIIMS Director Dr. Randeep Guleria

ਨਵੀਂ ਦਿੱਲੀ: ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਚ ਸਵਦੇਸ਼ੀ ਵੈਕਸੀਨ ਕੋਵੈਕਸੀਨ ਦਾ ਹਿਊਮਨ ਟਰਾਇਲ ਸ਼ੁਰੂ ਹੋ ਰਿਹਾ ਹੈ। ਏਮਜ਼ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵੈਕਸੀਨ ਦੇ ਪਹਿਲੇ ਪੜਾਅ ਤੋਂ ਬਾਅਦ ਏਮਜ਼ ਦਿਲੀ ਵਿਚ ਦੂਜੇ ਪੜਾਅ ਦਾ ਟਰਾਇਲ ਹੋ ਰਿਹਾ ਹੈ।

ਇਹ ਇਕ ਅਜਿਹਾ ਵਾਇਰਸ ਹੈ, ਜਿਸ ਤੋਂ ਮਨੁੱਖੀ ਜੀਵਨ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ। ਡਾਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਟਰਾਇਲ ਵਿਚ ਹਿੱਸਾ ਲੈਣ ਲਈ ਕਾਫੀ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ਹਾਲੇ ਤੱਕ 1800 ਵਲੰਟੀਅਰ ਰਜਿਸਟਰ ਹੋਏ ਹਨ। 18 ਤੋਂ 55 ਸਾਲ ਤੱਕ ਦੇ ਤੰਦਰੁਸਤ ਲੋਕਾਂ ਨੂੰ ਟਰਾਇਲ ਲਈ ਚੁਣਿਆ ਜਾਵੇਗਾ।

ਸ਼ੁਰੂਆਤ ਵਿਚ ਕੁੱਲ 1125 ਲੋਕਾਂ ਦੇ ਸੈਂਪਲ ਲਏ ਜਾਣਗੇ। ਪਹਿਲੇ ਪੜਾਅ ਵਿਚ 375 ਲੋਕਾਂ ‘ਤੇ ਟਰਾਇਲ ਹੋਵੇਗਾ। 100 ਤੰਦਰੁਸਤ ਵਲੰਟੀਅਰਜ਼ ਦੀ ਚੋਣ ਏਮਜ਼ ਲਈ ਕੀਤੀ ਜਾਵੇਗੀ। ਦੂਜੇ ਪੜਾਅ ਵਿਚ 12 ਤੋਂ 65 ਸਾਲ ਦੀ ਉਮਰ ਦੇ ਲੋਕਾਂ ‘ਤੇ ਟਰਾਇਲ ਕੀਤਾ ਜਾਵੇਗਾ। ਏਮਜ਼ ਦੇ ਡਾਇਰੈਕਟਰ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਦੇ ਟਰਾਇਲ ਦੌਰਾਨ ਲੋਕਾਂ ਨੂੰ ਕਈ ਡੋਜ਼ ਦਿੱਤੇ ਜਾਣਗੇ।

ਕੰਟਰੋਲ ਸਥਿਤੀ ਵਿਚ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ, ਜਿਸ ਨੂੰ ਪਲੇਸਬੋ ਕਿਹਾ ਜਾਂਦਾ ਹੈ। ਇਹ ਕੰਟਰੋਲਡ ਸਟਡੀ ਹੈ। ਵੈਕਸੀਨ ਦਾ ਡੋਜ਼ ਦਿੱਤੇ ਜਾਣ ਤੋਂ ਬਾਅਦ ਵਲੰਟੀਅਰਜ਼ ਦੀ ਨਿਗਰਾਨੀ ਕੀਤੀ ਜਾਵੇਗੀ ਕਿ ਕੋਈ ਸਾਈਡ ਇਫੈਕਟ ਤਾਂ ਨਹੀਂ ਹੋ ਰਿਹਾ ਹੈ। ਡੇਟਾ ਮਾਨੀਟਰਿੰਗ ਬੋਰਡ ਇਸ ਦਾ ਡੇਟਾ ਤਿਆਰ ਕਰੇਗਾ।

ਜੇਕਰ ਲੱਗਿਆ ਕਿ ਇਹ ਸੁਰੱਖਿਅਤ ਹੈ ਤਾਂ ਅੱਗੇ ਵਧ ਕੇ ਡੋਜ਼ ਦੀ ਮਾਤਰਾ ਵਧਾਈ ਜਾਵੇਗੀ। ਡਾਕਟਰ ਗੁਲੇਰੀਆ ਨੇ ਦੱਸਿਆ ਕਿ ਅਸੀਂ ਟਰਾਇਲ ਲਈ ਮਹਿਲਾ ਅਤੇ ਪੁਰਸ਼ ਦੋਵਾਂ ਦੀ ਚੋਣ ਕਰ ਰਹੇ ਹਨ। ਹਾਲਾਂਕਿ ਮਹਿਲਾ ਗਰਭਵਤੀ ਨਹੀਂ ਹੋਣੀ ਚਾਹੀਦੀ।

ਕੋਰੋਨਾ ਦੇ ਲੋਕਲ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਸਵਾਲ ‘ਤੇ ਡਾਕਟਰ ਗੁਲੇਰੀਆ ਨੇ ਕਿਹਾ ਕਿ ਹਾਟਸਪਾਟ ਇਲਾਕੇ ਵਿਚ ਅਜਿਹਾ ਹੈ ਪਰ ਇਹ ਹਰੇਕ ਜਗ੍ਹਾ ਨਹੀਂ ਹੈ। ਹਾਲਾਂਕਿ ਇਹ ਕਹਿਣਾ ਮੁਸ਼ਕਿਲ ਹੈ ਪਰ ਇਹ ਵੱਡੇ ਕਲਸਟਰ ਵਿਚ ਨਹੀਂ ਦਿਖ ਰਿਹਾ ਹੈ।