Monsoon Session: ਪੇਗਾਸਸ ਜਾਸੂਸੀ ਕਾਂਡ 'ਤੇ ਸਰਕਾਰ ਨੂੰ ਘੇਰੇਗੀ ਵਿਰੋਧੀ ਧਿਰ, ਹੰਗਾਮੇ ਦੇ ਆਸਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਸਦ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਸਦਨ ਵਿਚ ਪੇਗਾਸਸ ਜਾਸੂਸੀ ਕਾਂਡ ’ਤੇ ਹੰਗਾਮਾ ਹੋਣ ਦੇ ਆਸਾਰ ਹਨ।

Parliament Monsoon Session

ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਸਦਨ ਵਿਚ ਪੇਗਾਸਸ ਜਾਸੂਸੀ ਕਾਂਡ ’ਤੇ ਹੰਗਾਮਾ ਹੋਣ ਦੇ ਆਸਾਰ ਹਨ। ਵਿਰੋਧੀ ਧਿਰ ਇਸ ਮੁੱਦੇ ’ਤੇ ਰਣਨੀਤੀ ਤਿਆਰ ਕਰਕੇ ਸਰਕਾਰ ਨੂੰ ਘੇਰਨ ਵਿਚ ਜੁਟ ਗਈ ਹੈ। ਤ੍ਰਿਣਮੂਲ ਕਾਂਗਰਸ ਦੇ ਨੇਤਾ ਸੁਖੇਂਦੁ ਸ਼ੇਖਰ ਰਾਏ ਨੇ ਰਾਜ ਸਭਾ ਵਿਚ ਕੰਮਕਾਜ ਮੁਅੱਤਲ ਕਰਕੇ ਨਿਯਮ 267 ਦੇ ਤਹਿਤ ਪੇਗਾਸਸ ਫੋਨ ਹੈਕਿੰਗ ਦੇ ਮੁੱਦੇ ਉੱਤੇ ਤੁਰੰਤ ਵਿਚਾਰ-ਵਟਾਂਦਰੇ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ: Pegasus ਦੀ ਲਿਸਟ ਵਿਚ ਨਾਮ ਆਉਣ 'ਤੇ ਗਗਨਦੀਪ ਕੰਗ ਦਾ ਬਿਆਨ, ‘ਮੈਂ ਕੁਝ ਵੀ ਵਿਵਾਦਤ ਨਹੀਂ ਕਰਦੀ’

ਸਰਕਾਰ ਵੀ ਆਪਣੀ ਰੱਖਿਆ ਦੀ ਤਿਆਰੀ ਵਿਚ ਲੱਗੀ ਹੋਈ ਹੈ। ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਅੱਜ ਰਾਜ ਸਭਾ ਵਿਚ ਇਸ ਮੁੱਦੇ ‘ਤੇ ਬਿਆਨ ਦੇਣਗੇ। ਅਜਿਹੀ ਸਥਿਤੀ ਵਿਚ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਸੰਸਦ ਵਿਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਸੰਸਦ ਮੈਂਬਰ ਸੰਸਦ ਸਿੰਘ ਨੇ ਵੀ ਰਾਜ ਸਭਾ ਵਿਚ ਪੇਗਾਸਸ ਮੁੱਦੇ ਨੂੰ ਚੁੱਕਣ ਲਈ “ਜ਼ੀਰੋ ਆਵਰ” ਨੋਟਿਸ ਦਿੱਤਾ ਹੈ।