ਡਰੋਨ ਹਮਲੇ ਦੀ ਸਾਜ਼ਿਸ਼ 'ਚ ਅਤਿਵਾਦੀ, 15 ਅਗਸਤ ਤੋਂ ਪਹਿਲਾਂ ਦਿੱਲੀ 'ਚ ਹਾਈ ਅਲਰਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ ਹਾਲ ਹੀ ਵਿੱਚ ਉਡਾਣ ਭਰਨ ਵਾਲੀਆਂ ਵਸਤਾਂ ਉੱਤੇ ਪਾਬੰਦੀ ਲਗਾਈ ਹੈ।

High alert in Delhi

ਨਵੀਂ ਦਿੱਲੀ - ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਭਾਰਤੀ ਸੁਰੱਖਿਆ ਏਜੰਸੀ ਨੇ ਵੱਡਾ ਅਲਰਟ ਭੇਜਿਆ ਹੈ। ਏਜੰਸੀਆ ਨੂੰ ਮਿਲੀ ਜਾਣਕਾਰੀ ਅਨੁਸਾਰ 15 ਅਗਸਤ ਤੋਂ ਪਹਿਲਾਂ ਰਾਜਧਾਨੀ ਵਿਚ ਕਦੇ ਵੀ ਇੱਕ ਵੱਡਾ ਡਰੋਨ ਹਮਲਾ ਹੋ ਸਕਦਾ ਹੈ। ਜੰਮੂ ਅਤੇ ਉੱਤਰ ਪ੍ਰਦੇਸ਼ ਵਿਚ ਅਤਿਵਾਦੀ ਕਾਰਵਾਈਆਂ ਕਰਨ ਵਿਚ ਅਸਫਲ ਰਹੇ ਅਤਿਵਾਦੀ ਹੁਣ ਦੇਸ਼ ਦੀ ਰਾਜਧਾਨੀ ਵਿਚ ਦਹਿਸ਼ਤ ਫੈਲਉਣ ਦੀ ਵੱਡੀ ਯੋਜਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ -  ਅਫ਼ਗਾਨਿਸਤਾਨ 'ਚ ਜੰਗ ਦਾ ਖਤਰਾ! ਸਿੱਖਾਂ-ਹਿੰਦੂਆਂ ਨੇ ਕੌਮਾਂਤਰੀ ਭਾਈਚਾਰੇ ਨੂੰ ਲਾਈ ਮਦਦ ਦੀ ਗੁਹਾਰ

ਸੁਰੱਖਿਆ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਅਤਿਵਾਦੀ 15 ਅਗਸਤ ਤੋਂ ਪਹਿਲਾਂ ਡਰੋਨ ਦੇ ਜ਼ਰੀਏ ਦਿੱਲੀ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਖ਼ਾਸਕਰ 5 ਅਗਸਤ ਨੂੰ ਜਿਸ ਦਿਨ ਧਾਰਾ 370 ਨੂੰ ਜੰਮੂ-ਕਸ਼ਮੀਰ ਤੋਂ ਹਟਾ ਦਿੱਤਾ ਗਿਆ ਸੀ।ਦੱਸ ਦਈਏ ਕਿ ਇਕ ਪਾਸੇ ਏਜੰਸੀਆਂ ਤੋਂ ਅਲਰਟ ਹੈ, ਉਥੇ ਹੀ ਦੂਜੇ ਪਾਸੇ ਦਿੱਲੀ ਪੁਲਿਸ ਨੇ ਡਰੋਨ ਹਮਲੇ ਨਾਲ ਨਜਿੱਠਣ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਪੁਲਿਸ ਅਤੇ ਹੋਰ ਰਾਜਾਂ ਦੀ ਪੁਲਿਸ ਨੂੰ ਡਰੋਨ ਹਮਲਿਆਂ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਗਈ ਹੈ। ਵਿਚ ਵਿਚ ਦੋ ਪੱਧਰ ਦੀ ਸਿਖਲਾਈ ਹੈ। 

ਇਹ ਵੀ ਪੜ੍ਹੋ -  ਨੌਜਵਾਨਾਂ ਨੇ ਪੁਰਾਣੀ ਬੱਸ ਤੋਂ ਬਣਾਇਆ ‘ਮਿੰਨੀ ਹੋਟਲ’, ਬੇਰੁਜ਼ਗਾਰੀ ‘ਚ ਲੱਭਿਆ ਰੁਜ਼ਗਾਰ ਦਾ ਹੀਲਾ

ਪਹਿਲੀ ਸਿਖਲਾਈ ਹੈ ਪਹਿਲੀ ਸਾਫਟ ਕਿਲ, ਜਿਸ ਦੇ ਤਹਿਤ ਇਹ ਸਿਖਾਇਆ ਗਿਆ ਹੈ ਕਿ ਜੇ ਇਕ ਆਮ ਡਰੋਨ ਵੇਖਿਆ ਜਾਂਦਾ ਹੈ ਤਾਂ ਕਿਵੇਂ ਕਾਰਵਾਈ ਕੀਤੀ ਜਾਵੇ। ਦੂਜੀ ਸਿਖਲਾਈ ਦਾ ਨਾਮ ਹਾਰਡ ਕਿਲ , ਯਾਨੀ ਜੇਕਰ ਕੋਈ ਸ਼ੱਕੀ ਡਰੋਨ ਜਾਂ ਫਲਾਈ ਇਕਿਊਪਮੈਂਟ ਦੇਕੀ ਜਾਵੇ ਤਾਂ ਇਸ ‘ਤੇ ਕਾਰਵਾਈ ਕਿਵੇਂ ਕੀਤੀ ਜਾਵੇ।
ਸੁਤੰਤਰਤਾ ਦਿਵਸ ਸਮਾਰੋਹ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਦਿਆਂ, ਦਿੱਲੀ ਪੁਲਿਸ ਨੇ ਹਾਲ ਹੀ ਵਿੱਚ ਉਡਾਣ ਭਰਨ ਵਾਲੀਆਂ ਵਸਤਾਂ ਉੱਤੇ ਪਾਬੰਦੀ ਲਗਾਈ ਹੈ।

ਦਿੱਲੀ ਪੁਲਿਸ ਨੇ ਸਮਾਜ ਵਿਰੋਧੀ ਤੱਤ ਅਤੇ ਅਤਿਵਾਦੀ ਖਤਰੇ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ। ਪੁਲਿਸ ਅਨੁਸਾਰ ਅਜਿਹੀ ਜਾਣਕਾਰੀ ਹੈ ਕਿ ਅਤਿਵਾਦੀ ਉਡਾਣ ਵਾਲੀਆਂ ਵਸਤੂਆਂ ਰਾਹੀਂ ਆਮ ਲੋਕਾਂ, ਵੀਆਈਪੀ ਅਤੇ ਵੱਡੀਆਂ ਮਹੱਤਵਪੂਰਨ ਇਮਾਰਤਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ।