ਮਾਨਸੂਨ ਇਜਲਾਸ: ਮਣੀਪੁਰ ਘਟਨਾ ਨੂੰ ਲੈ ਕੇ ਲੋਕ ਸਭਾ ਵਿਚ ਹੰਗਾਮਾ; ਸਰਕਾਰ ਨੇ ਚਰਚਾ ਲਈ ਭਰੀ ਹਾਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਅਦ ਦੁਪਹਿਰ ਸਦਨ ਦੀ ਕਰਵਾਈ ਭਲਕੇ ਤਕ ਮੁਲਤਵੀ

Lok Sabha adjourned for the day, govt assures discussion on Manipur in both Houses

 

ਨਵੀਂ ਦਿੱਲੀ:  ਕਾਂਗਰਸ ਸਮੇਤ ਕੁੱਝ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਵੀਰਵਾਰ ਨੂੰ ਮਣੀਪੁਰ ਹਿੰਸਾ ਦਾ ਮੁੱਦਾ ਉਠਾਉਂਦੇ ਹੋਏ ਲੋਕ ਸਭਾ 'ਚ ਹੰਗਾਮਾ ਕੀਤਾ। ਮੈਂਬਰਾਂ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਕਰਨ ਤੋਂ ਬਾਅਦ ਦੁਪਹਿਰ 2.50 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ।ਸਰਕਾਰ ਨੇ ਹੇਠਲੇ ਸਦਨ ਨੂੰ ਕਿਹਾ ਕਿ ਉਹ ਲੋਕ ਸਭਾ ਸਪੀਕਰ ਦੁਆਰਾ ਤੈਅ ਕੀਤੀ ਗਈ ਕਿਸੇ ਵੀ ਤਰੀਕ 'ਤੇ ਮਣੀਪੁਰ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ ਹੈ, ਜਿਸ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸਤ੍ਰਿਤ ਜਵਾਬ ਦੇਣਗੇ।

ਇਹ ਵੀ ਪੜ੍ਹੋ: ਅਨੁਵਾਦ ਮੌਕੇ ਸ਼ਬਦਾਂ ਨਾਲ ਨਾ ਹੋਵੇ ਬੇਲੋੜੀ ਛੇੜਛਾੜ, ਯੂ.ਜੀ.ਸੀ. ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਸੰਸਦ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਜਦੋਂ ਲੋਕ ਸਭਾ ਦੀ ਬੈਠਕ ਹੋਈ ਤਾਂ ਸਦਨ ਦੇ 2 ਮੌਜੂਦਾ ਅਤੇ 11 ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ ਦੁਪਹਿਰ 11.10 ਵਜੇ ਦੇ ਕਰੀਬ 2 ਵਜੇ ਤਕ ਮੁਲਤਵੀ ਕਰ ਦਿਤੀ ਗਈ। ਦੁਪਹਿਰ 2 ਵਜੇ ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਪ੍ਰਧਾਨਗੀ ਕਰ ਰਹੇ ਚੇਅਰਮੈਨ ਕਿਰੀਟ ਸੋਲੰਕੀ ਨੇ ਜ਼ਰੂਰੀ ਕਾਗਜ਼ਾਤ ਸਦਨ ਦੇ ਟੇਬਲ ’ਤੇ ਰੱਖੇ। ਇਸ ਦੌਰਾਨ ਕਾਂਗਰਸ ਸਮੇਤ ਕੁੱਝ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਮਣੀਪੁਰ 'ਚ ਹਿੰਸਾ ਦਾ ਮੁੱਦਾ ਉਠਾਉਣਾ ਸ਼ੁਰੂ ਕਰ ਦਿਤਾ। ਕੁੱਝ ਮੈਂਬਰ ਬੈਂਚ ਨੇੜੇ ਆ ਕੇ ਨਾਅਰੇਬਾਜ਼ੀ ਵੀ ਕਰ ਰਹੇ ਸਨ।

ਇਹ ਵੀ ਪੜ੍ਹੋ: ਉੱਝ ਦਰਿਆ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ -ਕੁਲਦੀਪ ਧਾਲੀਵਾਲ 

ਮਣੀਪੁਰ 'ਤੇ ਚਰਚਾ ਲਈ ਸਰਕਾਰ ਤਿਆਰ: ਪ੍ਰਹਿਲਾਦ ਜੋਸ਼ੀ

 

ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਵਿਰੋਧੀ ਧਿਰ ਮਣੀਪੁਰ 'ਤੇ ਚਰਚਾ ਦੀ ਮੰਗ ਕਰ ਰਹੀ ਹੈ ਅਤੇ ਸਰਕਾਰ ਇਸ ਲਈ ਤਿਆਰ ਹੈ।ਉਨ੍ਹਾਂ ਕਿਹਾ, “ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ, ਸਦਨ ਦੇ ਉਪ ਨੇਤਾ, ਰਾਜਨਾਥ ਸਿੰਘ ਜੀ ਨੇ ਸਪੱਸ਼ਟ ਕੀਤਾ ਹੈ ਕਿ ਅਸੀਂ ਸੰਸਦ ਦੇ ਦੋਵਾਂ ਸਦਨਾਂ ਵਿਚ ਇਸ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ ਹਾਂ। ਮਣੀਪੁਰ ਦਾ ਵਿਸ਼ਾ ਸੰਵੇਦਨਸ਼ੀਲ ਹੈ। ਗ੍ਰਹਿ ਮੰਤਰੀ (ਅਮਿਤ ਸ਼ਾਹ) ਇਸ 'ਤੇ ਚਰਚਾ ਦਾ ਵਿਸਤ੍ਰਿਤ ਜਵਾਬ ਦੇਣਗੇ।''

ਇਹ ਵੀ ਪੜ੍ਹੋ: ਲੁਧਿਆਣਾ ਵਿਚ ਨਾਬਾਲਗ ਲੜਕੀ ਵਲੋਂ ਖੁਦਕੁਸ਼ੀ, ਸਿਰ ਦਰਦ ਤੋਂ ਪਰੇਸ਼ਾਨ ਰਹਿੰਦੀ ਸੀ ਮ੍ਰਿਤਕ

ਜੋਸ਼ੀ ਨੇ ਵਿਰੋਧੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਰਕਾਰ ਲੋਕ ਸਭਾ ਸਪੀਕਰ ਦੁਆਰਾ ਨਿਰਧਾਰਤ ਮਿਤੀ 'ਤੇ ਚਰਚਾ ਕਰੇਗੀ, ਪਰ ਉਨ੍ਹਾਂ ਨੂੰ ਸਦਨ ਨੂੰ ਸੁਚਾਰੂ ਢੰਗ ਨਾਲ ਚੱਲਣ ਦੇਣਾ ਚਾਹੀਦਾ ਹੈ। ਵਿਰੋਧੀ ਧਿਰ ਦੇ ਮੈਂਬਰਾਂ ਦਾ ਹੰਗਾਮਾ ਨਾ ਰੁਕਣ 'ਤੇ ਪ੍ਰਧਾਨ ਸੋਲੰਕੀ ਨੇ ਬਾਅਦ ਦੁਪਹਿਰ 2.05 ਵਜੇ ਬੈਠਕ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ। ਇਸ ਤੋਂ ਪਹਿਲਾਂ ਅੱਜ ਸਵੇਰੇ ਪੰਜਾਬ ਦੀ ਜਲੰਧਰ ਸੀਟ ਲਈ ਉਪ ਚੋਣ ਵਿਚ ਚੁਣੇ ਗਏ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਇਸ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਦੇ ਦੋ ਮੌਜੂਦਾ ਮੈਂਬਰਾਂ ਰਤਨ ਲਾਲ ਕਟਾਰੀਆ ਅਤੇ ਸੁਰੇਸ਼ ਨਰਾਇਣ ਧਨੋਰਕਰ ਦੇ ਦੇਹਾਂਤ ਦੀ ਜਾਣਕਾਰੀ ਦਿਤੀ।

ਇਹ ਵੀ ਪੜ੍ਹੋ: ਟੋਰਾਂਟੋ ਵਿਚ ਆਟੋ ਚੋਰੀ ਦੇ ਦੋਸ਼ ਵਿਚ 15 ਭਾਰਤੀ-ਕੈਨੇਡੀਅਨ ਗ੍ਰਿਫ਼ਤਾਰ 

ਲੋਕ ਸਭਾ ਸਪੀਕਰ ਨੇ ਸਾਬਕਾ ਮੈਂਬਰ ਪ੍ਰਕਾਸ਼ ਸਿੰਘ ਬਾਦਲ, ਰਣਜੀਤ ਸਿੰਘ, ਸੁਜਾਨ ਸਿੰਘ ਬੁੰਦੇਲਾ, ਸੰਦੀਪਨ ਥੋਰਾਟ, ਡਾ: ਵਿਸ਼ਵਨਾਥਨ ਕਨਿਥੀ, ਅਤੀਕ ਅਹਿਮਦ, ਤ੍ਰਿਲੋਚਨ ਕਾਨੂੰਗੋ, ਇਲਿਆਸ ਆਜ਼ਮੀ, ਅਨਾਦੀ ਚਰਨ ਦਾਸ, ਨਿਹਾਲ ਸਿੰਘ ਅਤੇ ਰਾਜਕਰਨ ਸਿੰਘ ਦੇ ਦੇਹਾਂਤ ਦਾ ਵੀ ਜ਼ਿਕਰ ਕੀਤਾ। ਸਦਨ ਵਿਚ ਕੁੱਝ ਪਲਾਂ ਦਾ ਮੌਨ ਰੱਖ ਕੇ ਵਿਛੜੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਬਾਅਦ ਲੋਕ ਸਭਾ ਸਪੀਕਰ ਬਿਰਲਾ ਨੇ ਸਦਨ ਦੀ ਕਾਰਵਾਈ ਦੋ ਵਜੇ ਤਕ ਮੁਲਤਵੀ ਕਰ ਦਿਤੀ।