ਭਾਜਪਾ ਦਾ ਪੱਲਾ ਫੜ ਦਿੱਲੀ ਤੋਂ ਵਿਧਾਨ ਸਭਾ ਦੀ ਚੋਣ ਲੜ ਸਕਦੈ ਗੌਤਮ ਗ਼ੰਭੀਰ
ਭਾਰਤੀ ਟੀਮ ਦੇ ਸ਼ਾਨਦਾਰ ਬੱਲੇਬਾਜ਼ ਗੌਤਮ ਗ਼ੰਭੀਰ ਹੁਣ ਰਾਜਨੀਤੀ ਵਿਚ ਉਤਰਨ ਦੀ ਤਿਆਰੀ ਕਰ ਚੁੱਕੇ ਹਨ............
Gautam Gambhir
ਨਵੀਂ ਦਿੱਲੀ : ਭਾਰਤੀ ਟੀਮ ਦੇ ਸ਼ਾਨਦਾਰ ਬੱਲੇਬਾਜ਼ ਗੌਤਮ ਗ਼ੰਭੀਰ ਹੁਣ ਰਾਜਨੀਤੀ ਵਿਚ ਉਤਰਨ ਦੀ ਤਿਆਰੀ ਕਰ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਗ਼ੰਭੀਰ ਬਹੁਤ ਛੇਤੀ ਹੀ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੱਥ ਫੜ ਪਾਰਟੀ ਦੇ ਟਿਕਟ 'ਤੇ ਰਾਜਧਾਨੀ ਦਿੱਲੀ ਵਲੋਂ ਵਿਧਾਨ ਸਭਾ ਦਾ ਚੋਣ ਲੜ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਭਾਜਪਾ ਅਪਣੇ ਮੁਖੀ ਦੇ ਰੂਪ ਵਿਚ ਗ਼ੰਭੀਰ ਨੂੰ ਅਗਲੀਆਂ ਆਮ ਚੋਣ ਵਿਚ ਹਰੀ ਝੰਡੀ ਦੇਣਾ ਚਾਹੁੰਦੀ ਹੈ।
ਨਾਲ ਹੀ ਦਸਿਆ ਜਾ ਰਿਹਾ ਹੈ ਕਿ ਗੰਭੀਰ ਦਿੱਲੀ ਵਿਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਟਿਕਟ 'ਤੇ ਚੋਣ ਲੜ ਸਕਦੇ ਹਨ। ਦਸਿਆ ਜਾ ਰਿਹਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਗੰਭੀਰ ਦੇ ਭਾਜਪਾ 'ਚ ਸ਼ਾਮਲ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ। ਰਾਜਧਾਨੀ ਵਿਚ ਅਪਣੀ ਪਕੜ ਮਜਬੂਤ ਕਰਨ ਦੇ ਮਕਸਦ ਨਾਲ ਭਾਜਪਾ ਇਹ ਫ਼ੈਸਲਾ ਲੈ ਸਕਦੀ ਹੈ। (ਏਜੰਸੀ)