ਆਮ ਆਦਮੀ ਨੂੰ ਝਟਕਾ! ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਹੋਇਆ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ.......

petrol diesel

ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਵੀਰਵਾਰ ਨੂੰ ਫਿਰ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ।

ਪਿਛਲੇ ਕੁਝ ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਰਾਸ਼ਟਰੀ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ ਵਿੱਚ 10 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਸਥਿਰ ਰਹੀ।

ਅੱਜ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 81.00 ਰੁਪਏ ਅਤੇ ਡੀਜ਼ਲ ਦੀ ਕੀਮਤ 73.56 ਰੁਪਏ ਪ੍ਰਤੀ ਲੀਟਰ ਹੈ। ਦੱਸ ਦੇਈਏ ਕਿ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਤਬਦੀਲੀ ਆਉਂਦੀ ਹੈ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੇ ਹਨ।

ਜਾਣੋ ਅੱਜ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਪੈਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ 
ਦਿੱਲੀ ਵਿੱਚ ਪੈਟਰੋਲ 81.00 ਰੁਪਏ ਅਤੇ ਡੀਜ਼ਲ 73.56 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 87.68 ਰੁਪਏ ਅਤੇ ਡੀਜ਼ਲ 80.11 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿੱਚ ਪੈਟਰੋਲ 82.53 ਰੁਪਏ ਅਤੇ ਡੀਜ਼ਲ 77.06 ਰੁਪਏ ਪ੍ਰਤੀ ਲੀਟਰ ਹੈ।

ਚੇਨਈ ਵਿੱਚ ਪੈਟਰੋਲ ਦੀ ਕੀਮਤ 84.09 ਰੁਪਏ ਅਤੇ ਡੀਜ਼ਲ ਦੀ ਕੀਮਤ 78.86 ਰੁਪਏ ਪ੍ਰਤੀ ਲੀਟਰ ਹੈ। ਨੋਇਡਾ ਵਿੱਚ ਪੈਟਰੋਲ 81.53 ਰੁਪਏ ਅਤੇ ਡੀਜ਼ਲ 73.87 ਰੁਪਏ ਪ੍ਰਤੀ ਲੀਟਰ ਹੈ। ਗੁਰੂਗ੍ਰਾਮ ਵਿੱਚ ਪੈਟਰੋਲ 79.18 ਰੁਪਏ ਅਤੇ ਡੀਜ਼ਲ 74.03 ਰੁਪਏ ਪ੍ਰਤੀ ਲੀਟਰ ਹੈ।

ਲਖਨਊ ਵਿੱਚ ਪੈਟਰੋਲ 81.43 ਰੁਪਏ ਅਤੇ ਡੀਜ਼ਲ 73.77 ਰੁਪਏ ਪ੍ਰਤੀ ਲੀਟਰ ਹੈ। ਪਟਨਾ ਵਿੱਚ ਪੈਟਰੋਲ 83.68 ਰੁਪਏ ਅਤੇ ਡੀਜ਼ਲ 78.72 ਰੁਪਏ ਪ੍ਰਤੀ ਲੀਟਰ ਹੈ। ਜੈਪੁਰ ਵਿੱਚ ਪੈਟਰੋਲ 88.14 ਰੁਪਏ ਅਤੇ ਡੀਜ਼ਲ 82.62 ਰੁਪਏ ਪ੍ਰਤੀ ਲੀਟਰ ਹੈ।

ਘਰ ਬੈਠੇ ਆਪਣੇ ਸ਼ਹਿਰ ਵਿਚ ਪੈਟਰੋਲ ਦੀ ਕੀਮਤ ਜਾਣੋ
ਕੋਈ ਵੀ ਵਿਅਕਤੀ ਆਪਣੇ ਸ਼ਹਿਰ ਵਿਚ ਰੋਜ਼ਾਨਾ ਐਸਐਮਐਸ ਦੇ ਜ਼ਰੀਏ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੀ ਜਾਂਚ ਵੀ ਕਰ ਸਕਦਾ ਹੈ।  ਇੰਡੀਅਨ ਆਇਲ ਦੇ ਖਪਤਕਾਰ ਆਰਐਸਪੀ ਲਿਖ ਕੇ ਇਸ ਨੂੰ 9224992249 ਨੰਬਰ ਤੇ ਭੇਜ ਸਕਦੇ ਹਨ ਅਤੇ ਬੀਪੀਸੀਐਲ ਉਪਭੋਗਤਾ ਆਰਐਸਪੀ ਨੂੰ 9223112222 ਨੰਬਰ ਤੇ ਲਿਖ ਸਕਦੇ ਹਨ। ਐਚਪੀਸੀਐਲ ਉਪਭੋਗਤਾ ਐਚਪੀਪੀਆਰਆਈਐਸ ਨੂੰ 9222201122 ਨੰਬਰ ਤੇ ਭੇਜ ਸਕਦੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।