ਜੈਟ ਏਅਰਵੇਜ਼ ਦੇ ਜਹਾਜ਼ 'ਚ ਸਵਾਰ ਮੁਸਾਫਰਾਂ ਦੇ ਨੱਕ - ਕੰਨ ਤੋਂ ਡਿੱਗਣ ਲਗਿਆ ਖੂਨ
ਜੈਟ ਏਅਰਵੇਜ਼ ਦੇ ਜਹਾਜ਼ ਵਿਚ ਉਸ ਸਮੇਂ ਅਫਰਾਤਫਰੀ ਮੱਚ ਗਈ, ਜਦੋਂ ਵੀਰਵਾਰ ਸਵੇਰੇ ਮੁੰਬਈ ਤੋਂ ਜੈਪੁਰ ਜਾ ਰਹੀ ਫਲਾਇਟ ਵਿਚ 30 ਮੁਸਾਫ਼ਰਾਂ ਦੇ ਨੱਕ ਅਤੇ ਕੰਨ ਤੋਂ ਖੂਨ...
ਮੁੰਬਈ : ਜੈਟ ਏਅਰਵੇਜ਼ ਦੇ ਜਹਾਜ਼ ਵਿਚ ਉਸ ਸਮੇਂ ਅਫਰਾਤਫਰੀ ਮੱਚ ਗਈ, ਜਦੋਂ ਵੀਰਵਾਰ ਸਵੇਰੇ ਮੁੰਬਈ ਤੋਂ ਜੈਪੁਰ ਜਾ ਰਹੀ ਫਲਾਇਟ ਵਿਚ 30 ਮੁਸਾਫ਼ਰਾਂ ਦੇ ਨੱਕ ਅਤੇ ਕੰਨ ਤੋਂ ਖੂਨ ਨਿਕਲਣ ਲਗਿਆ। ਅਸਲ ਵਿਚ ਕਰੂ ਮੈਂਬਰ ਕੈਬਨ ਪ੍ਰੈਸ਼ਰ ਮੈਂਟੇਨ ਕਰਨ ਵਾਲੇ ਸਵਿਚ ਨੂੰ ਦਬਾਣਾ ਹੀ ਭੁੱਲ ਗਏ ਸਨ, ਜਿਸ ਦੇ ਚਲਦੇ ਜਹਾਜ਼ ਦੇ ਉਚਾਈ 'ਤੇ ਪਹੁੰਚਣ ਨਾਲ ਲੋਕ ਹਵਾ ਦੀ ਕਮੀ ਮਹਿਸੂਸ ਕਰਨ ਲੱਗੇ। ਦੇਖਦੇ ਹੀ ਦੇਖਦੇ ਕੁੱਝ ਲੋਕਾਂ ਦੇ ਨੱਕ ਅਤੇ ਕੰਨ ਤੋਂ ਬਲੀਡਿੰਗ ਹੋਣ ਲੱਗੀ, ਜਦੋਂ ਕਿ ਸਾਰੇ ਲੋਕ ਅਜਿਹੇ ਸਨ, ਜਿਨ੍ਹਾਂ ਨੂੰ ਸਿਰ ਦਰਦ ਹੋਣ ਲੱਗ ਗਿਆ।
ਜੈਟ ਏਅਰਵੇਜ਼ ਦੇ ਬੁਲਾਰੇ ਨੇ ਕਿਹਾ ਕਿ ਮੁੰਬਈ ਤੋਂ ਜੈਪੁਰ ਜਾ ਰਹੀ ਫਲਾਇਟ ਨੂੰ ਅੱਜ ਇਸ ਲਈ ਵਾਪਸ ਬੁਲਾਉਣਾ ਪਿਆ ਕਿਉਂਕਿ ਕੈਬਿਨ ਪ੍ਰੈਸ਼ਰ ਘੱਟ ਹੋ ਗਿਆ ਸੀ। 166 ਮੁਸਾਫਰਾਂ ਅਤੇ 5 ਕਰੂ ਮੈਂਬਰਾਂ ਸਮੇਤ ਜਹਾਜ਼ ਨੂੰ ਮੁੰਬਈ ਵਿਚ ਆਮ ਤੌਰ 'ਤੇ ਉਤਾਰਿਆ ਗਿਆ। ਸਾਰੇ ਯਾਤਰੀ ਸੁਰੱਖਿਅਤ ਹਨ। ਜਿਨ੍ਹਾਂ ਮੁਸਾਫ਼ਰਾਂ ਨੇ ਨੱਕ ਅਤੇ ਕੰਨ ਤੋਂ ਬਲੀਡਿੰਗ ਦੀ ਸ਼ਿਕਾਇਤ ਕੀਤੀ ਸੀ, ਉਨ੍ਹਾਂ ਨੂੰ ਫਰਸਟ ਏਡ ਉਪਲਬਧ ਕਰਾਇਆ ਗਿਆ ਹੈ।
ਬੁਲਾਰੇ ਨੇ ਕਿਹਾ ਕਿ ਕਰੂ ਨੂੰ ਡਿਊਟੀ ਤੋਂ ਹਟਾ ਦਿਤਾ ਗਿਆ ਹੈ ਅਤੇ ਜਾਂਚ ਦਾ ਆਦੇਸ਼ ਦਿਤਾ ਗਿਆ ਹੈ। ਮੁਸਾਫਰਾਂ ਲਈ ਦੂਜੇ ਫਲਾਇਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਹਾਜ਼ ਵਿਚ ਕੁੱਲ 166 ਯਾਤਰੀ ਸਵਾਰ ਸਨ। ਮਾਮਲਾ ਸਾਹਮਣੇ ਆਉਣ 'ਤੇ ਜਹਾਜ਼ ਨੂੰ ਤੁਰਤ ਵਾਪਸ ਮੁੰਬਈ ਏਅਰਪੋਰਟ ਉਤਾਰਿਆ ਗਿਆ। ਪੀਡ਼ਤ ਮੁਸਾਫਰਾਂ ਦਾ ਮੁੰਬਈ ਏਅਰਪੋਰਟ ਇਲਾਜ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਵਿਚ ਐਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਨੇ ਦੱਸਿਆ ਹੈ ਕਿ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਰੂ ਮੈਂਬਰਾਂ ਨੂੰ ਡਿਊਟੀ ਤੋਂ ਹਟਾ ਦਿਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਦਾ ਆਦੇਸ਼ ਦਿਤਾ ਗਿਆ ਹੈ। ਏਅਰਕਰਾਫਟ ਐਕਸਿਡੈਂਟ ਇਨਵੈਸਟਿਗੇਸ਼ਨ ਬਿਊਰੋ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।