ਜਨਤਾ ਨੇ ਇਹ ਸੁਨਿਸ਼ਚਿਤ ਕੀਤਾ ਕਿ ਬੇਟੀ ਬਚਾਉ ਸਿਰਫ ਨਾਅਰਿਆਂ `ਚ ਨਹੀਂ ਰਹੇਗੀ-ਪ੍ਰਿਅੰਕਾ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਿਅੰਕਾ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਤੋਂ ਕਿਤੇ ਜ਼ਿਆਦਾ ਸਰਗਰਮ ਰਹੀ ਹੈ

Priyanka Gandhi

ਨਵੀਂ ਦਿੱਲੀ: ਬਲਾਤਕਾਰ ਦੇ ਦੋਸ਼ੀ  ਚਿਨਮਯਾਨੰਦ ਦੀ ਗ੍ਰਿਫਤਾਰੀ ਦੇ ਬਾਅਦ ਕਾਂਗਰਸ ਦੇ ਪ੍ਰਮੁੱਖ ਨੇਤਾ ਪਿਅੰਕਾ ਗਾਂਧੀ ਨੇ ਇਕ ਵਾਰ ਫਿਰ ਤੋਂ ਵਾਰ ਕਰਦਿਆਂ ਟਵਿਟਰ ਉੱਤੇ ਲਿਖਿਆਂ  ਹੈ ਕਿ ਬੀਜੇਪੀ ਸਰਕਾਰ ਦੀ ਚਮੜੀ ਇੰਨੀ ਮੋਟੀ ਹੈ ਕਿ ਪੀੜਤਾ ਨੂੰ ਇਹ ਨਾ ਕਹਿਣਾ ਪੈ ਜਾਵੇ ਕਿ ਮੈਂ ਆਤਮਹੱਤਿਆਂ ਕਰ ਲੈਣੀ ਹੈ ਤਾਂ ਉਦੋ ਤੱਕ ਸਰਕਾਰ ਕੋਈ ਕਾਰਵਾਈ ਨਹੀਂ ਕਰੇਗੀ। ਇਹ ਜਨਤਾ ਪੱਤਰਕਾਰੀ ਦੀ ਤਾਕਤ ਸੀ ਕਿ ਐੱਸ ਆਈ ਟੀ ਨੂੰ ਬੀਜੇਪੀ ਨੇਤਾ ਚਿਨਮਯਾਨੰਦ ਨੂੰ ਗ੍ਰਿਫਤਾਰ ਕਰਨਾ ਪੈ ਜਾਵੇ। ਜਨਤਾ ਨੇ ਕਿਹਾ ਹੈ ਕਿ ਬੇਟੀ ਬਚਾਉ ਦਾ ਨਾਆਰਾ ਹੀ ਨਾ ਰਹੇ ਜਮੀਨ ਹਕੀਕਤ ਤੋਂ ਵੀ ਜਾਣੋ ਹੋਵੇ।

ਪ੍ਰਿਅੰਕਾ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਤੋਂ ਕਿਤੇ ਜ਼ਿਆਦਾ ਸਰਗਰਮ ਰਹੀ ਹੈ।ਪ੍ਰਿਅੰਕਾ ਗਾਂਧੀ ਚਿਨਮਯਾਨੰਦ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੀ ਹੈ।ਇਸ ਤੋਂ ਉਹਨਾਂ ਨੇ ਸ਼ੋਸ਼ਲ ਮੀਡੀਆਂ ਉੱਤੇ ਲਿਖਿਆ ਹੈ।ਬਲਾਤਕਾਰ ਦੇ ਮਾਮਲੇ ਵਿਚ ਭਾਜਪਾ ਸਰਕਾਰ ਅਤੇ ਪੁਲਿਸ ਦੀ ਲਾਪਰਵਾਹੀ ਅਤੇ ਦੋਸ਼ੀ ਦਾ ਪੱਖ ਪੂਰ ਰਹੇ ਹਨ।ਪੀੜਤਾ ਨਿਆਂ ਕੀ ਮੰਗ ਕਰ ਰਹੀ ਹੈ ਪਤਾ ਨਹੀਂ ਕਿ ਬੀਜੇਪੀ ਸਰਕਾਰ ਕਿਸ ਦਾ ਇੰਤਜ਼ਾਰ ਕਰ ਰਹੀ ਹੈ।

ਉੱਥੇ ਹੀ ਇਸ ਮਾਮਲੇ ਵਿਚ ਪੁਲਿਸ ਦੀ ਭੂਮਿਕਾ `ਤੇ ਸਵਾਲ ਉਠਾਏ ਜਾ ਰਹੇ ਹਨ।ਉਹਨਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਆਪਣੀ ਹਰਕਤਾਂ ਨਾਲ ਇਹ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਦਾ ਮਹਿਲਾਵਾਂ ਦੀ ਸੁਰੱਖਿਆਂ ਨਾਲ ਕੋਈ ਵਾਸਤਾ ਨਹੀਂ ਹੈ ਅੰਤ ਕਿਉ ਸ਼ਕਾਇਤ ਕਰਨ ਵਾਲੀ ਲੜਕੀ  ਦੁਆਰਾ ਪ੍ਰੈਸ ਦੇ ਸਾਹਮਣੇ ਸੁਰੱਖਿਆਂ ਦੀ ਮੰਗ ਕੀਤੀ ਹੈ।ਆਖਰ ਯੂਪੀ ਪੁਲਿਸ ਸੁਸਤ ਕਿਉ ਹੈ। ਕਿਉ ਦੋਸ਼ੀ ਦਾ ਸੰਬੰਧ ਭਾਜਪਾ ਨਾਲ ਹੈ।

ਜ਼ਿਕਰਯੋਗ ਹੈ ਕਿ ਬੀਜੇਪੀ ਨੇਤਾ ਚਿਨਮਯਾਨੰਦ ਨੇ ਲਾਅ ਦੀ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ ਵਿਚ ਵਿਚ ਯੂਪੀ ਐੱਸ ਆਈ ਟੀ ਨੇ ਸ਼ੁਕਰਵਾਰ ਨੂੰ ਗ੍ਰਿਫਤਾਰ ਕਰ ਲਿਆ। ਚਿਨਮਯਾਨੰਦ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਵਿਚ ਲਿਜਾਇਆ ਗਿਆ। ਸਵੇਰੇ 8:50 ਮਿੰਟ ਤੇ ਗ੍ਰਿਫਤਾਰ ਕੀਤਾ ਅਤੇ ਉਸ ਤੋ ਬਾਅਦ ਕੋਰਟ ਵਿਚ ਪੇਸ਼ ਕੀਤਾ ਗਿਆ ਅਤੇ ਫਿਰ ਕੋਰਟ ਨੇ 14 ਦਿਨ ਲਈ ਜੇਲ ਭੇਜ ਦਿੱਤਾ। ਚਿਨਮਯਾਨੰਦ ਦੇ ਬਿਆਨਾਂ ਅਨੁਸਾਰ ਹੋਰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।