ਦੇਸ਼ ਦੀ ਮੁਖ ਸਰਕਾਰੀ ਰੱਖਿਆ ਕੰਪਨੀ HAL ਦੇ ਕਰਮਚਾਰੀ ਬੇਰੁਜ਼ਗਾਰ ਹੋਣ ਨੂੰ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਫੇਲ ਡੀਲ ਨੂੰ ਲੈ ਕੇ ਪਿਛਲੇ ਦਿਨੀਂ ਭਾਰਤ ਦੀ ਮੁਖੀ ਰੱਖਿਆ ਕੰਪਨੀ HAL ਸੁਰਖੀਆਂ ਵਿਚ ਸੀ। ਇਲਜ਼ਾਮ ਲਗਾਏ ਗਏ ਸਨ ਕਿ ਸਰਕਾਰ ਨੇ HAL 'ਤੇ ਇਕ ਪ੍ਰਾ...

HAL

ਬੈਂਗਲੁਰੂ : (ਪੀਟੀਆਈ) ਰਾਫੇਲ ਡੀਲ ਨੂੰ ਲੈ ਕੇ ਪਿਛਲੇ ਦਿਨੀਂ ਭਾਰਤ ਦੀ ਮੁਖੀ ਰੱਖਿਆ ਕੰਪਨੀ HAL ਸੁਰਖੀਆਂ ਵਿਚ ਸੀ। ਇਲਜ਼ਾਮ ਲਗਾਏ ਗਏ ਸਨ ਕਿ ਸਰਕਾਰ ਨੇ HAL 'ਤੇ ਇਕ ਪ੍ਰਾਈਵੇਟ ਕੰਪਨੀ ਨੂੰ ਤਵੱਜੋ ਦਿਤੀ। ਆਰੋਪਾਂ ਨੂੰ ਖਾਰਿਜ ਕਰਦੇ ਹੋਏ ਕੇਂਦਰ ਨੇ ਕਿਹਾ ਕਿ ਦਸੌਲਟ ਏਵਿਏਸ਼ਨ ਦੇ ਆਫਸੈਟ ਜਾਂ ਨਿਰਯਾਤ ਨਾਲ ਜੁਡ਼ੇ ਕੰਮ ਦੇ ਸਿਲਸਿਲੇ ਵਿਚ ਪਾਰਟਨਰ ਚੁਣਨ ਵਿਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ। ਹੁਣ ਭਾਰਤ ਦੀ ਇਸ ਕੰਪਨੀ ਨੂੰ ਲੈ ਕੇ ਇਕ ਮਹੱਤਵਪੂਰਣ ਅਤੇ ਸਨਸਨੀਖੇਜ਼ ਜਾਣਕਾਰੀ ਸਾਹਮਣੇ ਆਈ ਹੈ।

ਜਨਤਕ ਖੇਤਰ ਦੀ ਦੇਸ਼ ਦੀ ਸੱਭ ਤੋਂ ਵੱਡੀ ਰੱਖਿਆ ਕੰਪਨੀ ਵਿਚੋਂ ਇਕ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (HAL) ਕੋਲ ਹੁਣ ਕੁੱਝ ਖਾਸ ਕੰਮ ਨਹੀਂ ਹੈ ਕਿਉਂਕਿ ਉਸ ਦੇ ਕੋਲ ਆਰਡਰਾਂ ਦੀ ਕਮੀ ਹੈ। ਇਸ ਵਜ੍ਹਾ ਨਾਲ ਕੰਪਨੀ ਦੇ ਹਜ਼ਾਰਾਂ ਕਰਮਚਾਰੀਆਂ ਨੂੰ ਮਹੀਨਿਆਂ ਤੱਕ ਬਿਨਾਂ ਕੰਮ ਦੇ ਬੈਠਣ ਦਾ ਡਰ ਸਤਾਉਣ ਲਗਿਆ ਹੈ। ਦਹਾਕਿਆਂ ਤੋਂ ਹਵਾਈ ਸੁਰੱਖਿਆ ਦੇ ਖੇਤਰ ਵਿਚ ਭਾਰਤ ਦੀ ਫੌਜੀ ਤਾਕਤ ਦੀ ਰੀੜ੍ਹ ਰਹੀ ਇਸ ਕੰਪਨੀ ਦੇ ਮਨੋਬਲ 'ਤੇ ਇਸ ਦਾ ਮਾੜਾ ਅਸਰ ਪੈ ਰਿਹਾ ਹੈ। HAL ਦੇ ਦੇਸ਼ਭਰ ਵਿਚ 29,035 ਕਰਮਚਾਰੀ ਹਨ, ਜਿਨ੍ਹਾਂ ਵਿਚ 9,000 ਇੰਜੀਨੀਅਰ ਵੀ ਸ਼ਾਮਿਲ ਹਨ।  

ਇਹ ਸਾਰੇ ਕਰਮਚਾਰੀ ਦੇਸ਼ ਦੇ 9 ਥਾਵਾਂ - ਬੈਂਗਲੁਰੂ, ਨਾਸਿਕ (ਮਹਾਰਾਸ਼ਟਰ), ਲਖਨਊ, ਕਾਨਪੁਰ, ਕੋਰਵਾ (ਯੂਪੀ), ਬੈਰਕਪੁਰ (ਪੱਛਮ ਬੰਗਾਲ), ਹੈਦਰਾਬਾਦ ਅਤੇ ਕਾਸਰਗੋੜ (ਕੇਰਲ) ਵਿਚ ਕੰਮ ਕਰ ਰਹੇ ਹਨ।  ਬੈਂਗਲੁਰੂ ਅਤੇ ਨਾਸਿਕ ਵਿਚ ਹੀ ਕੰਪਨੀ ਦੇ 10 ਹਜ਼ਾਰ ਕਰਮਚਾਰੀ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਤੁਮਾਕੁਰੁ ਵਿਚ ਨਵਾਂ ਹੈਲਿਕਾਪਟਰ ਕੰਪਲੈਕਸ ਹੁਣੇ ਉਸਾਰੀ ਦੇ ਅਧੀਨ ਹੈ। ਇਸ ਕੰਪਲੈਕਸ ਦੇ ਉਦਘਾਟਨ ਤੋਂ ਬਾਅਦ ਕੁੱਝ ਕਰਮਚਾਰੀਆਂ ਨੂੰ ਉਥੇ ਵੀ ਟ੍ਰਾਂਸਫਰ ਕੀਤਾ ਜਾਵੇਗਾ।

ਅੱਜ ਦੀ ਤਰੀਕ ਵਿਚ ਕੰਪਨੀ ਦੀ ਬੈਂਗਲੁਰੂ ਸਥਿਤ ਏਅਰਕਰਾਫਟ ਡਿਵਿਜ਼ਨ ਦੇ 3,000 ਕਰਮਚਾਰੀਆਂ ਕੋਲ ਕੋਈ ਕੰਮ ਨਹੀਂ ਬਚਿਆ ਹੈ। ਜੈਗੁਆਰ ਅਤੇ ਮਿਰਾਜ ਦੇ ਅਪਗ੍ਰੇਡੇਸ਼ਨ ਦਾ ਪ੍ਰੋਗਰਾਮ ਪੂਰਾ ਹੋ ਚੁੱਕਿਆ ਹੈ,  ਲਿਹਾਜਾ ਇਸ ਕਰਮਚਾਰੀਆਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਲਾਈਟ ਕਾਮਬੈਟ ਏਅਰਕਰਾਫਟ ਤੇਜਸ ਡਿਵਿਜ਼ਨ ਵਿਚ ਸ਼ਿਫਟ ਕੀਤਾ ਜਾਵੇਗਾ, ਜਿਥੇ ਲਗਭੱਗ 2,000 ਕਰਮਚਾਰੀ ਕੰਮ ਕਰ ਰਹੇ ਹਨ। 

HAL ਦੇ ਇਕ ਸੀਨੀਅਰ ਸੂਤਰ ਨੇ ਦੱਸਿਆ ਕਿ ਸਾਨੂੰ 108 ਜਹਾਜ਼ਾਂ (ਰਾਫੇਲ) ਦੀ ਡੀਲ ਮਿਲਣ ਦੀ ਉਮੀਦ ਸੀ। ਇਸ ਦੇ ਲਈ ਤਿਆਰੀਆਂ ਵੀ ਕੀਤੀ ਜਾ ਚੁੱਕੀ ਸੀ ਪਰ ਡੀਲ ਸਿਰਫ਼ 36 ਜਹਾਜ਼ਾਂ ਲਈ ਹੋਈ ਅਤੇ ਉਹ ਵੀ ਪੂਰੀ ਤਰ੍ਹਾਂ ਤਿਆਰ ਜਹਾਜ਼ਾਂ ਲਈ ਇਸ ਲਈ ਹੁਣ ਇਸ ਵਿਚ ਕੋਈ ਉਮੀਦ ਨਹੀਂ ਬਚੀ।