ਰਾਫੇਲ ਡੀਲ 'ਤੇ ਸਰਕਾਰ ਨੂੰ ਘੇਰਨ ਲਈ HAL ਕਰਮੀਆਂ ਨੂੰ ਮਿਲਣਗੇ ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਫੇਲ ਡੀਲ ਵਿਚ ਭ੍ਰਿਸ਼‍ਟਾਚਾਰ ਦੇ ਇਲਜ਼ਾਮ ਲਗਾ ਕੇ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬੈਂਗਲੁਰੂ ਵਿਚ ਹਿੰ...

Rahul Gandhi

ਨਵੀਂ ਦਿੱਲ‍ੀ : (ਪੀਟੀਆਈ) ਰਾਫੇਲ ਡੀਲ ਵਿਚ ਭ੍ਰਿਸ਼‍ਟਾਚਾਰ ਦੇ ਇਲਜ਼ਾਮ ਲਗਾ ਕੇ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬੈਂਗਲੁਰੂ ਵਿਚ ਹਿੰਦੁਸ‍ਤਾਨ ਏਅਰੋਨਾਟਿਕ‍ਸ ਲਿਮਟਿਡ (ਐਚਏਐਲ) ਦੇ ਕਰਮਚਾਰੀਆਂ ਨਾਲ ਮੁਲਾਕਾਤ ਕਰਣਗੇ। ਇਸ ਦੌਰਾਨ ਰਾਹੁਲ ਗਾਂਧੀ ਇਹਨਾਂ ਕਰਮਚਾਰੀਆਂ ਦੇ ਨਾਲ ਗੱਲਬਾਤ ਵੀ ਕਰਣਗੇ। ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਐਚਏਐਲ ਦੇ ਕਰਮਚਾਰੀਆਂ ਨਾਲ ਸ਼ਨਿਚਰਵਾਰ ਨੂੰ 3.30 ਵਜੇ ਮੁਲਾਕਾਤ ਅਤੇ ਗੱਲਬਾਤ ਕਰਣਗੇ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਇਸ ਦੌਰਾਨ ਕੈਂਡਲ ਮਾਰਚ ਵੀ ਕੱਢਣਗੇ। 

ਇਸ ਬਾਰੇ 'ਚ ਪੁੱਛੇ ਜਾਣ 'ਤੇ ਕਾਂਗਰਸ ਦੇ ਸੀਨੀਅਰ ਬੇਲਾਰਾ ਐਸ ਜੈਪਾਲ ਰੈੱਡੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ  ਐਚਏਐਲ ਸੱਭ ਤੋਂ ਵੱਦਾ ਸ਼ਿਕਾਰ ਇਸ ਲਈ ਬਣ ਗਿਆ ਹੈ ਕਿਉਂਕਿ ਐਚਏਐਲ ਦੇ 10 ਹਜ਼ਾਰ ਕਰਮਚਾਰੀਆਂ ਦੀ ਨੌਕਰੀ ਜਾਣ ਵਾਲੀ ਹੈ। ਰਾਫੇਲ ਡੀਲ ਮਿਲਣ ਨਾਨ 10 ਹਜ਼ਾਰ ਨਵੀਂ ਨੌਕਰੀ ਪੈਦਾ ਹੋਣ ਵਾਲੀ ਸੀ ਪਰ ਹੁਣ ਮੌਜੂਦਾ ਨੌਕਰੀਆਂ ਵੀ ਖਤਮ ਹੋ ਰਹੀਆਂ ਹਨ। 

ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਸਮੇਂ 'ਤੇ ਕੀਤਾ ਗਿਆ ਕਰਾਰ ਅੱਗੇ ਵਧਾਇਆ ਜਾਂਦਾ ਅਤੇ 18 ਹਵਾਈ ਜਹਾਜ਼ ਖਰੀਦੇ ਜਾਂਦੇ ਅਤੇ ਬਾਕੀ ਹਿੰਦੁਸਤਾਨ ਵਿਚ ਬਣਾਏ ਜਾਂਦੇ ਤਾਂ ਸਾਡੀ ਮੈਨੁਫੈਕਚਰਿੰਗ ਸਮਰਥਾ ਵੱਧਦੀ। ਇਹੀ ਕਾਰਨ ਹੈ ਕਿ ਰਾਹੁਲ ਜੀ ਐਚਏਐਲ ਜਾ ਰਹੇ ਹਨ। ਦਰਅਸਲ, ਕਾਂਗਰਸ ਦਾ ਇਲਜ਼ਾਮ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਫ਼ਰਾਂਸ ਦੀ ਸਰਕਾਰ ਤੋਂ 36 ਲੜਾਕੂ ਜਹਾਜ਼ ਖਰੀਦਣ ਦਾ ਜੋ ਸੌਦਾ ਕੀਤਾ ਹੈ ਉਸ ਦਾ ਮੁੱਲ ਯੂਪੀਏ ਸਰਕਾਰ ਦੇ ਸਮੇਂ ਕੀਤੇ ਗਏ ਸੌਦੇ ਦੀ ਤੁਲਣਾ ਵਿਚ ਜ਼ਿਆਦਾ ਹੈ। 

ਇਸ ਦੀ ਵਜ੍ਹਾ ਨਾਲ ਸਰਕਾਰੀ ਖਜ਼ਾਨੇ ਨੂੰ ਹਜ਼ਾਰਾਂ ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਹੈ। ਪਾਰਟੀ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਸੌਦੇ ਨੂੰ ਬਦਲਵਾਇਆ ਅਤੇ ਠੇਕਾ ਹਿੰਦੁਸਤਾਨ ਏਰੋਨੋਟਿਕਸ ਲਿਮਟਿਡ ਤੋਂ ਲੈ ਕੇ ਰਿਲਾਇੰਸ ਡਿਫੈਂਸ ਨੂੰ ਦੇ ਦਿਤੇ। ਦੱਸ ਦਈਏ ਕਿ ਬੀਜੇਪੀ ਨੇ ਸ਼ੁਕਰਵਾਰ ਨੂੰ ਇਥੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਫੇਲ ਜਹਾਜ਼ ਸਮਝੌਤੇ ਦੇ ਬਾਰੇ ਵਿਚ ਲਗਾਤਾਰ ਝੂਠ ਬੋਲ ਰਹੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦੇਸ਼ ਦੀ ਸਵਾ ਸੌ ਕਰੋਡ਼ ਜਨਤਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪੂਰਾ ਭਰੋਸਾ ਹੈ ਅਤੇ ਕਾਂਗਰਸ ਲੱਖ ਕੋਸ਼ਿਸ਼ ਦੇ ਬਾਵਜੂਦ ਇਸ ਨੂੰ ਘੱਟ ਨਹੀਂ ਕਰ ਸਕਦੀ।