ਅੰਮ੍ਰਿਤਸਰ ਰੇਲ ਹਾਦਸੇ  'ਚ ਮਰਨ ਵਾਲਿਆਂ ਨੂੰ ਮੋਦੀ ਵੱਲੋਂ 2 ਲੱਖ ਰੁਪਏ ਦੀ ਮਾਲੀ ਸਹਾਇਤਾ ਦੀ ਮੰਜੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਅਪਣੀ ਟਵੀਟ ਵਿਚ ਕਿਹਾ ਕਿ ਅੰਮ੍ਰਿਤਸਰ ਦੇ ਟ੍ਰੇਨ ਹਾਦਸੇ ਤੋਂ ਉਹ ਬੁਹਤ ਦੁਖੀ ਹਨ। ਇਹ ਹਾਦਸਾ ਦਿਲ ਦਹਲਾ ਦੇਣ ਵਾਲਾ ਹੈ।

Pm Modi

ਨਵੀਂ ਦਿੱਲੀ, ( ਭਾਸ਼ਾ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤਸਰ ਦੇ ਨੇੜੇ ਰਾਵਣ ਜਲਾਉਣ ਦੌਰਾਨ ਰੇਲਗੱਡੀ ਦੀ ਚਪੇਟ ਵਿਚ ਆਉਣ ਨਾਲ ਮਰਨ ਵਾਲੇ ਲੋਕਾਂ ਦੇ ਪਰਵਾਰਕ ਮੈਂਬਰਾਂ ਲਈ 2-2 ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦੀ ਮੰਜੂਰੀ ਦਿਤੀ ਹੈ। ਇਕ ਬੁਲਾਰੇ ਵੱਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਨੇੜੇ ਜੋੜਾ ਫਾਟਕ ਤੇ ਬੀਤੀ ਸ਼ਾਮ ਦੁਸ਼ਹਿਰਾ ਦੇਖਣ ਲਈ ਰੇਲ ਦੀ ਪਟੜੀ ਤੇ ਖੜੇ ਲੋਕਾਂ ਦੇ ਰੇਲਗੱਡੀ ਦੀ ਚਪੇਟ ਵਿਚ ਆ ਜਾਣ ਨਾਲ ਘੱਟ ਤੋਂ ਘੱਟ 58 ਲੋਕਾਂ ਦੀ ਮੌਤ ਹੋ ਗਈ

ਜਦਕਿ 72 ਹੋਰ ਜ਼ਖਮੀ ਹੋ ਗਏ ਹਨ। ਰੇਲਗੱਡੀ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਰਾਹੀ ਇਸ ਹਾਦਸੇ ਤੇ ਦੁਖ ਪ੍ਰਗਟ ਕੀਤਾ ਸੀ। ਮੋਦੀ ਨੇ ਅਪਣੀ ਟਵੀਟ ਵਿਚ ਕਿਹਾ ਕਿ ਅੰਮ੍ਰਿਤਸਰ ਦੇ ਟ੍ਰੇਨ ਹਾਦਸੇ ਤੋਂ ਉਹ ਬੁਹਤ ਦੁਖੀ ਹਨ। ਇਹ ਹਾਦਸਾ ਦਿਲ ਦਹਲਾ ਦੇਣ ਵਾਲਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਵਿਚ ਹੋਏ ਟ੍ਰੇਨ ਹਾਦਸੇ ਵਿਚ ਪੀੜਤ ਪਰਵਾਰਾਂ ਪ੍ਰਤੀ ਡੂੰਘਾ ਦੁਖ ਪ੍ਰਗਟ ਕੀਤਾ।

ਉਨ੍ਹਾਂ ਲਿਖਿਆ ਕਿ ਪੰਜਾਬ ਦੇ ਅੰਮ੍ਰਿਤਸਰ ਵਿਚ ਰੇਲ ਦੀ ਪਟੜੀ ਤੇ ਹੋਏ ਹਾਦਸੇ ਦੀ ਖਬਰ ਸੁਣ ਕੇ ਬਹੁਤ ਦੁਖੀ ਹਾਂ। ਮੈਂ ਸਮਝਦਾ ਹਾਂ ਕਿ ਭਾਰਤੀ ਰੇਲਵੇ ਅਤੇ ਸਥਾਨਕ ਅਧਿਕਾਰੀ ਪ੍ਰਭਾਵਿਤ ਲੋਕਾਂ ਨੂੰ ਮਦਦ ਪਹੁੰਚਾ ਰਹੇ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਸ਼ੁਕਰਵਾਰ ਨੂੰ ਅੰਮ੍ਰਿਤਸਰ ਵਿਚ ਹੋਏ ਟ੍ਰੇਨ ਹਾਦਸੇ ਤੇ ਦੁਖ ਪ੍ਰਗਟ ਕੀਤਾ ਅਤੇ ਅਧਿਕਾਰੀਆਂ ਨੂੰ ਤੁਰਤ ਪੀੜਤ ਲੋਕਾਂ ਨੂੰ ਮਦਦ ਪਹੁੰਚਾਉਣ ਦਾ ਨਿਰਦੇਸ਼ ਦਿਤਾ। ਉਥੇ ਹੀ ਭਾਜਪਾ ਮੁਖੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾ ਨੇ  ਸਥਾਨਕ ਕਰਮਚਾਰੀਆਂ ਨੂੰ ਰਾਹਤ ਮੁਹਿੰਮ ਵਿਚ ਸ਼ਾਮਲ ਹੋਣ ਨੂੰ ਕਿਹਾ। ਉਨ੍ਹਾਂ ਟਵੀਟ ਕੀਤੀ ਕਿ ਮੈਂ ਅੰਮ੍ਰਿਤਸਰ ਦੇ ਹਾਦਸੇ ਤੋਂ ਬਹੁਤ ਦੁਖੀ ਹਾਂ।

ਮੈਂ ਸਥਾਨਕ ਭਾਜਪਾ ਇਕਾਈ ਨਾਲ ਗੱਲਬਾਤ ਕੀਤੀ ਹੈ ਅਤੇ ਸਥਾਨ ਕਰਮਚਾਰੀਆਂ ਨੂੰ ਰਾਹਤ ਮੁਹਿੰਮ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਜਿਨਾਂ ਲੋਕਾਂ ਨੇ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਗਵਾਇਆ ਹੈ ਮੇਰੀਆਂ ਭਾਵਨਾਵਾਂ ਉਨ੍ਹਾਂ ਦੇ ਨਾਲ ਹਨ। ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਵੀ ਹਾਦਸੇ ਤੇ ਦੁਖ ਪ੍ਰਗਟਾਉਂਦੇ ਕਿਹਾ ਕਿ ਉਨ੍ਹਾਂ ਰਾਜ ਸਰਕਾਰ ਅਤੇ ਪਾਰਟੀ ਕਰਮਚਾਰੀਆਂ ਨੂੰ ਤੁਰਤ ਹਾਦਸੇ ਵਾਲੀ ਥਾਂ ਤੇ ਮਦਦ ਪਹੁੰਚਾਉਣ ਨੂੰ ਕਿਹਾ ਹੈ। ਗਾਂਧੀ ਨੇ ਕਿਹਾ ਕਿ ਟ੍ਰੇਨ ਹਾਦਸੇ ਵਿਚ 50 ਲੋਕਾਂ ਦੀ ਮੌਤ ਹੈਰਾਨ ਕਰ ਦੇਣ ਵਾਲਾ ਹਾਦਸਾ ਹੈ।

ਮੈਂ ਮ੍ਰਿਤਕਾਂ ਦੇ ਪਰਵਾਰ ਵਾਲਿਆਂ ਦੇ ਦੁਖ ਵਿਚ ਸ਼ਰੀਕ ਹਾਂ ਅਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਪੰਜਾਬ ਦੇ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਹਸਪਾਤਲ ਪਹੁੰਚ ਕੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਟਵੀਟ ਕੀਤੀ ਕਿ ਰੇਲਵੇ ਤੱਤਕਾਲ ਬਚਾਅ ਅਤੇ ਰਾਹਤ ਮੁਹਿੰਮ ਵਿਚ ਜੁਟ ਗਿਆ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਕਿਹਾ ਹੈ ਕਿ ਉਹ ਇਸ ਘਟਨਾ ਬਾਰੇ ਜਾਣ ਕੇ ਬਹੁਤ ਦੁਖੀ ਅਤੇ ਹੈਰਾਨ ਹਨ। ਉਨ੍ਹਾਂ ਟਵੀਟ ਕੀਤਾ ਕਿ ਮੈਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।

ਰੇਲਵੇ ਤੱਤਕਾਲ ਬਚਾਅ ਅਤੇ ਰਾਹਤ ਮੁਹਿੰਮ ਵਿਚ ਜੁਟ ਗਿਆ ਹੈ। ਕੇਂਦਰੀ ਮੰਤਰੀ ਇਕ ਸਮਾਗਮ ਵਿਚ ਹਿੱਸਾ ਲੈਣ ਲਈ ਅਮਰੀਕਾ ਗਏ ਹਨ। ਇਹ ਰੇਲਗੱਡੀ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਸੀ ਅਤੇ ਇਹ ਹਾਦਸਾ ਜੌੜਾ ਫਾਟਕ ਤੇ ਹੋਇਆ ਹੈ। ਰੇਲਵੇ ਪਟੜੀ ਦੇ ਨੇੜੇ ਬਣੇ ਮੈਦਾਨ ਵਿਚ ਦੁਸ਼ਹਿਰਾ ਦੇਖਣ ਲਈ ਘੱਟ ਤੋਂ ਘੱਟ 300 ਲੋਕ ਮੌਜੂਦ ਸਨ। ਅਧਿਕਾਰੀਆਂ ਨੇ ਦਸਿਆ ਕਿ ਘੱਟ ਤੋਂ ਘੱਟ 60 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਕਈ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।