ਸੁਰੱਖਿਆ ਪਰਿਸ਼ਦ ਇੰਟਰਨੈਸ਼ਨਲ ਕੋਰਟ ਤੋਂ ਵੱਧ ਤੋਂ ਵੱਧ ਮਦਦ ਲਵੇ : ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਮਾਸ਼ੰਕਰ ਨੇ ਕਿਹਾ, ''ਦੇਸ਼ ਅਪਣੇ ਵਿਵਾਦਾਂ ਨੂੰ ਸ਼ਾਂਤਮਈ ਢੰਗ ਨਾਲ ਸੁਲਝਾਉਣ ਲਈ ਪਾਬੰਦ ਹਨ ਜੋ ਸੰਯੁਕਤ ਰਾਸ਼ਟਰ ਦੇ ਚਾਰਟਰ ਦਾ ਬੁਨਿਆਦੀ ਸਿਧਾਂਤ ਹੈ।

Get maximum help from International Council of Security Council: India

ਸੰਯੁਕਤ ਰਾਸ਼ਟਰ  : ਭਾਰਤ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਨੂੰ ਅੰਤਰਰਾਸ਼ਟਰੀ ਵਿਵਾਦਾਂ ਦੇ ਨਿਆਂਇਕ ਹੱਲ ਨੂੰ ਉਤਸ਼ਾਹਤ ਕਰਨ ਲਈ ਕੋਈ ਹੋਰ ਢੰਗ ਚੁਣਨ ਦੀ ਬਜਾਏ ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ (ਆਈਸੀਜੇ) ਤੋਂ ਵੱਧ ਤੋਂ ਵੱਧ ਮਦਦ ਲੈਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ / ਕਾਨੂੰਨੀ ਸਲਾਹਕਾਰ ਵਾਈ. ਉਮਾਸ਼ੰਕਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਪ੍ਰਮੁੱਖ ਨਿਆਂਇਕ ਸੰਸਥਾ, ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ, ਰਾਸ਼ਟਰਾਂ ਦਰਮਿਆਨ ਵਿਵਾਦਾਂ ਦਾ ਫ਼ੈਸਲਾ ਲੈ ਕੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਅਦਾ ਕਰਦੀ ਹੈ।

ਉਮਾਸ਼ੰਕਰ ਨੇ ਕਿਹਾ, ''ਦੇਸ਼ ਅਪਣੇ ਵਿਵਾਦਾਂ ਨੂੰ ਸ਼ਾਂਤਮਈ ਢੰਗ ਨਾਲ ਸੁਲਝਾਉਣ ਲਈ ਪਾਬੰਦ ਹਨ ਜੋ ਸੰਯੁਕਤ ਰਾਸ਼ਟਰ ਦੇ ਚਾਰਟਰ ਦਾ ਬੁਨਿਆਦੀ ਸਿਧਾਂਤ ਹੈ। ਚਾਰਟਰ ਦੀ ਧਾਰਾ 33 ਇਸ ਡਿਊਟੀ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਉਹ ਜ਼ਰੀਏ ਇਸ ਨੂੰ ਉਪਲਬਧ ਕਰਵਾਉਂਦੀ ਹੈ ਜਿਸ ਰਾਹੀਂ ਵਿਵਾਦ ਵਿਚ ਸ਼ਾਮਲ ਧਿਰ ਆਜ਼ਾਦ ਤੌਰ 'ਤੇ ਚੋਣ ਕਰ ਸਕਦੇ ਹਨ।

'' ਸੰਯੁਕਤ ਰਾਸ਼ਟਰ ਦੇ ਚਾਰਟਰ 'ਤੇ ਜਨਰਲ ਅਸੈਂਬਲੀ ਦੇ ਛੇਵੇਂ ਕਮੇਟੀ ਦੇ ਸੈਸ਼ਨ ਵਿਚ ਉਮਾਸ਼ੰਕਰ ਨੇ ਕਿਹਾ, “ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਛੇਵੇਂ ਚੈਪਟਰ ਦੇ ਤਹਿਤ ਸੁਰੱਖਿਆ ਪਰਿਸ਼ਦ ਨੂੰ ਨਿਆਂਇਕ ਹੱਲ ਨੂੰ ਉਤਸ਼ਾਹਤ ਕਰਨ ਲਈ ਕੋਈ ਹੋਰ ਵਿਕਲਪ ਚੁਣਨ ਦੀ ਬਜਾਏ ਅੰਤਰਰਾਸ਼ਟਰੀ ਨਿਆਂ ਅਦਾਲਤ ਦਾ ਰੁਖ ਵਾਰ-ਵਾਰ ਕਰਨਾ ਚਾਹੀਦਾ ਹੈ।''  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।