ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਆਗੂ ਦਾ ਪੀਐਮ ਮੋਦੀ ’ਤੇ ਤੰਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਨੂੰ ਲੈ ਕੇ ਕਾਂਗਰਸ ਵਲੋਂ ਲਗਾਤਾਰ ਭਾਜਪਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ।

Srinivas BV

ਨਵੀਂ ਦਿੱਲੀ: ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਨੂੰ ਲੈ ਕੇ ਕਾਂਗਰਸ ਵਲੋਂ ਲਗਾਤਾਰ ਭਾਜਪਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹੁਣ ਕਾਂਗਰਸ ਆਗੂ ਸ੍ਰੀਨਿਵਾਸ ਬੀਵੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ’ਤੇ ਤੰਜ਼ ਕੱਸਿਆ ਹੈ।

Petrol-Diesel

ਹੋਰ ਪੜ੍ਹੋ: ਡਰੱਗ ਮਾਮਲੇ ਵਿਚ ਆਰਯਨ ਖ਼ਾਨ ਨੂੰ ਨਹੀਂ ਮਿਲੀ ਰਾਹਤ, ਖਾਰਜ ਹੋਈ ਜ਼ਮਾਨਤ ਪਟੀਸ਼ਨ

ਉਹਨਾਂ ਟਵੀਟ ਕਰਦਿਆਂ ਕਿਹਾ, ‘ਹੇ ਭਗਵਾਨ!! ਹੁਣ ਤਾਂ ਮੋਦੀ ਜੀ ਨੇ ਅਪਣੀ ‘ਦਾੜੀ’ ਵੀ ਘੱਟ ਕਰ ਲਈ, ਉਹ ‘ਪੈਟਰੋਲ-ਡੀਜ਼ਲ’  ’ਤੇ ਮੋਦੀ ਟੈਕਸ ਕਦੋਂ ਘੱਟ ਕਰਨਗੇ?’

Tweet

ਹੋਰ ਪੜ੍ਹੋ: ਬਾਦਲ ਪਰਿਵਾਰ ਅਤੇ ਕੈਪਟਨ ਨੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ- ਪਰਗਟ ਸਿੰਘ

ਇਕ ਹੋਰ ਟਵੀਟ ਕਰਦਿਆਂ ਉਹਨਾਂ ਕਿਹਾ, ‘ਇਹ ਜੋ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ ਵਧ ਰਹੀਆਂ ਹਨ, ਇਸ ਨਾਲ ਕਿਸੇ ਵੀ ਧਰਮ ਦੇ ਲੋਕ ਖਤਰੇ ਵਿਚ ਆਉਂਦੇ ਹਨ ਜਾਂ ਫਿਰ ਸਭ ਚੰਗਾ ਸੀ?? ਹਰ ਮਹੀਨੇ ਜੋ ਐਲਪੀਜੀ ਦੀਆਂ ਕੀਮਤਾਂ ਵਧਾਈਆਂ ਜਾਂਦੀਆਂ ਹਨ, ਉਸ ਨਾਲ ਘਰੇਲੂ ਔਰਤਾਂ ਦੀ ਰਸੋਈ ਖਤਰੇ ਵਿਚ ਆਉਂਦੀ ਹੈ ਜਾਂ ਫਿਰ ਸਭ ਚੰਗਾ ਸੀ??’

Tweet

ਹੋਰ ਪੜ੍ਹੋ: ਸੁਖਜਿੰਦਰ ਰੰਧਾਵਾ ਦਾ ਬਿਆਨ, ‘ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਗੱਦਾਰੀ ਤੋਂ ਖਤਰਾ’

ਦੱਸ ਦਈਏ ਕਿ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਜਨਤਾ ਨੂੰ ਹੁਣ ਮਨੋਰੰਜਨ ਲਈ ਵੀ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਅਗਲੇ ਮਹੀਨੇ ਤੋਂ ਕੇਬਲ-ਡੀਟੀਐਚ ਦੀਆਂ ਦਰਾਂ ਵਿਚ ਸੋਧ ਹੋਣ ਜਾ ਰਹੀ ਹੈ। ਨਵੀਆਂ ਦਰਾਂ ਇਕ ਦਸੰਬਰ ਤੋਂ ਲਾਗੂ ਹੋ ਜਾਣਗੀਆਂ।