ਮਨਮੋਹਨ ਸਿੰਘ ਅਪਣੀ ਪ੍ਰਸੰਸਾ ਆਪ ਕਰਨ ਵਾਲੇ ਸ਼ਖਸ ਨਹੀਂ : ਸੋਨੀਆ ਗਾਂਧੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਨੇ ਦੁਨੀਆ ਭਰ ਵਿਚ ਦੇਸ਼ ਲਈ ਸਨਮਾਨ ਹਾਸਲ ਕੀਤਾ ਪਰ ਅਪਣੇ ਲਈ ਕੁਝ ਨਹੀਂ ਮੰਗਿਆ।

Sonia Gandhi

ਨਵੀਂ ਦਿੱਲੀ,  ( ਪੀਟੀਆਈ ) : ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸ਼ਲਾਘਾ ਕਰਦਿਆਂ ਪੀਐਮ ਮੋਦੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇੰਦਰਾ ਗਾਂਧੀ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਆਯੋਜਿਤ ਇੰਦਰਾ ਗਾਂਧੀ ਸ਼ਾਂਤੀ ਸਮਾਗਮ ਵਿਚ ਕਿਹਾ ਕਿ ਮਨਮੋਹਨ ਸਿੰਘ ਨੇ ਕਦੇ ਅਪਣਾ ਪ੍ਰਚਾਰ ਨਹੀਂ ਕੀਤਾ ਅਤੇ ਨਾ ਹੀ ਕਿਸੇ ਕੰਮ ਦਾ ਕ੍ਰੈਡਿਟ ਲਿਆ ਹੈ।

ਇਸ ਸਮਾਗਮ ਵਿਚ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਅਤੇ ਪੀਐਮ ਮੋਦੀ ਦੀ ਆਪਸੀ ਤੁਲਨਾ ਕਰਦਿਆਂ ਕਿਹਾ ਕਿ ਕਝ ਲੋਕ ਕੰਮ ਕਰਦੇ ਹਨ ਤੇ ਕੁਝ ਕ੍ਰੈਡਿਟ ਲੈਂਦੇ ਹਨ। ਸੋਨੀਆ ਗਾਂਧੀ ਨੇ ਹੋਰ ਕਿਹਾ ਕਿ ਮਨਮੋਹਨ ਸਿੰਘ ਅਪਣੀ ਪ੍ਰਸੰਸਾ ਆਪ ਨਹੀਂ ਕਰਦੇ। ਉਨ੍ਹਾਂ ਨੇ ਲਗਭਗ ਡੇਢ ਦਹਾਕੇ ਤੱਕ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਲਈ ਕੰਮ ਕੀਤਾ। ਉਹ ਵੱਡੀਆਂ ਗੱਲਾਂ ਨਹੀਂ ਕਰਦੇ। ਉਨ੍ਹਾਂ ਨੇ ਦੁਨੀਆ ਭਰ ਵਿਚ ਦੇਸ਼ ਲਈ ਸਨਮਾਨ ਹਾਸਲ ਕੀਤਾ ਪਰ ਅਪਣੇ ਲਈ ਕੁਝ ਨਹੀਂ ਮੰਗਿਆ। ਉਨ੍ਹਾਂ ਕਿਹਾ ਕਿ ਮਨਮੋਹਨ ਇਮਾਨਦਾਰੀ,

ਨਿਰਮਤਾ ਅਤੇ ਤਾਕਤ ਦੀ ਮਿਸਾਲ ਹਨ। ਦੱਸ ਦਈਏ ਕਿ ਇਸ ਸਾਲ ਦੇ ਇੰਦਰਾ ਗਾਂਧੀ ਸ਼ਾਂਤੀ ਅਵਾਰਡ ਨਾਲ ਮਨਮੋਹਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। ਸੋਨੀਆ ਨੇ ਇਹ ਵੀ ਕਿਹਾ ਕਿ ਉਹ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਜਦ ਦੇਸ਼ ਵਿਚ ਧਰਮ ਨਿਰਪੱਖਤਾ ਖ਼ਤਰੇ ਵਿਚ ਸੀ। ਕੁਝ ਹੀ ਮਹੀਨਿਆਂ ਦੌਰਾਨ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਯੋਜਨਾਵਾਂ ਨੇ ਦੇਸ਼ 'ਤੇ ਵਧੀਆ ਅਸਰ ਪਾਇਆ ਹੈ।