ਇਤਿਹਾਸ ਮਨਮੋਹਨ ਸਿੰਘ ਨੂੰ ਗਲਤ ਨਹੀਂ ਸਮਝੇਗਾ : ਅਨੁਪਮ ਖੇਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਨੁਪਮ ਖੇਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜ਼ਿੰਦਗੀ 'ਤੇ ਅਧਾਰਿਤ ਫਿਲਮ 'ਦ ਐਕਸਿਡੈਂਟਲ ਪ੍ਰਾਈਮ ਮਿਨਿਸਟਰ' ਦੀ ਸ਼ੂਟਿੰਗ ਪੂਰੀ ਕਰ ਲਈ ਹੈ।...

Anupam Kher

ਮੁੰਬਈ : (ਭਾਸ਼ਾ) ਅਨੁਪਮ ਖੇਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜ਼ਿੰਦਗੀ 'ਤੇ ਅਧਾਰਿਤ ਫਿਲਮ 'ਦ ਐਕਸਿਡੈਂਟਲ ਪ੍ਰਾਈਮ ਮਿਨਿਸਟਰ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਉਨ੍ਹਾਂ ਨੇ ਇਸ ਦਾ ਆਖ‍ਿਰੀ ਸ਼ਾਟ ਅਨਾਉਂਸ ਕੀਤਾ।  ਉਨ੍ਹਾਂ ਦਾ ਕਹਿਣਾ ਹੈ ਕਿ ਇਤਹਾਸ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੰਦਾਜ਼ਾ ਕਦੇ ਗਲਤ ਤੋਰ 'ਤੇ ਨਹੀਂ ਕਰੇਗਾ।

 


 

ਅਨੁਪਮ ਨੇ ਸ਼ੁਕਰਵਾਰ ਨੂੰ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿਚ ਉਹ ਮਨਮੋਹਨ ਸਿੰਘ ਦੇ ਲੁੱਕ ਵਿਚ ਫਿਲਮ ਦਾ ਕਲੈਪਬੋਰਡ ਫੜ੍ਹੇ ਨਜ਼ਰ ਆ ਰਹੇ ਹਨ। ਮਨਮੋਹਣ ਸਿਰਫ ਪਿਛਲੇ ਇਕ ਸਾਲ ਤੋਂ ਇਸ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਫਿਲਮ ਦਾ ਆਖਰੀ ਸ਼ਾਟ 27 ਅਕਤੂਬਰ ਨੂੰ ਲਿਆ ਗਿਆ। ਅਨੁਪਮ ਨੇ ਕਿਹਾ ਕਿ ਮੇਰੀ ਸੱਭ ਤੋਂ ਪਸੰਦੀਦਾ ਫਿਲਮਾਂ ਵਿਚੋਂ ਇਕ 'ਦ ਐਕਸਿਡੈਂਟਲ ਪ੍ਰਾਈਮ ਮਿਨਿਸਟਰਲ ਦੀ ਸ਼ੂਟਿੰਗ ਪੂਰੀ ਹੋ ਗਈ।

 


 

ਧੰਨਵਾਦ ਸੱਭ ਤੋਂ ਚੰਗੇ ਸਮੇਂ ਦੇ ਲਈ ਡਾ. ਮਨਮੋਹਣ ਸਿੰਘ ਜੀ ਤੁਹਾਨੂੰ ਤੁਹਾਡੇ ਸਫਰ ਲਈ ਧੰਨਵਾਦ। ਇਹ ਬਹੁਤ ਸਿੱਖਣ ਵਾਲਾ ਤਜ਼ਰਬਾ ਰਿਹਾ। ਇਕ ਗੱਲ ਤੈਅ ਹੈ ਕਿ ਇਤਿਹਾਸ ਕਦੇ ਮਨਮੋਹਨ ਸਿੰਘ ਨੂੰ ਗਲਤ ਨਹੀਂ ਸਮਝੇਗਾ। ਅਨੁਪਮ ਨੇ ਅਦਾਕਾਰਾ ਸੁਜ਼ੈਨ ਬਰਨਰਟ ਦੀ ਤਸਵੀਰ ਵੀ ਸਾਂਝੀ ਕੀਤੀ, ਜੋ ਫਿਲਮ ਵਿਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੀ ਭੂਮਿਕਾ ਵਿਚ ਹਨ। ਫਿਲਮ 21 ਦਸੰਬਰ ਨੂੰ ਰੀਲੀਜ਼ ਹੋਵੇਗੀ।