ਵਿਦਿਆਰਥੀ ਨੇ ਬਣਾਇਆ ‘ਆਇਰਨਮੈਨ ਸੂਟ’, ਦੇਸ਼ ਦੇ ਜਵਾਨਾਂ ਦੀ ਦੁਸ਼ਮਣਾਂ ਤੋਂ ਕਰੇਗਾ ਰੱਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲੀਵੁੱਡ ਫਿਲਮ ਆਇਰਨ ਮੈਨ ਦੇ ਕਿਰਦਾਰ ਤੋਂ ਪ੍ਰਰੇਣਾ ਲੈ ਕੇ ਬਨਾਰਸ ਦੇ ਇੱਕ ਵਿਦਿਆਰਥੀ ਨੇ ਆਇਰਨ ਮੈਨ ਸੂਟ ਤਿਆਰ ਕੀਤਾ ਹੈ।

iron man suit

ਬਾਰਾਨਸੀ : ਹਾਲੀਵੁੱਡ ਫਿਲਮ ਆਇਰਨ ਮੈਨ ਦੇ ਕਿਰਦਾਰ ਤੋਂ ਪ੍ਰਰੇਣਾ ਲੈ ਕੇ ਬਨਾਰਸ ਦੇ ਇੱਕ ਵਿਦਿਆਰਥੀ ਨੇ ਆਇਰਨ ਮੈਨ ਸੂਟ ਤਿਆਰ ਕੀਤਾ ਹੈ। ਵਿਦਿਆਰਥੀ ਨੇ ਦੱਸਿਆ ਕਿ ਇਹ ਸੂਟ ਦੇਸ਼ ਦੇ ਜਵਾਨਾਂ ਦੀ ਦੁਸ਼ਮਣਾਂ ਤੋਂ ਲੜਾਈ 'ਚ ਰੱਖਿਆ ਕਰੇਗਾ ਅਤੇ ਸਾਡੇ ਜਵਾਨ ਸੁਰੱਖਿਅਤ ਰਹਿਣਗੇ। ਸੰਸਥਾ ਦੇ ਉਪ ਚੇਅਰਮੈਨ ਅਮਿਤ ਮੌਰਿਆ ਨੇ ਵਿਦਿਆਰਥੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।

ਵਾਰਾਣਸੀ ਦੇ ਪਹਾੜੀਆ ਵਿਖੇ ਅਸ਼ੋਕਾ ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਮੈਨੇਜਮੈਂਟ ਦੇ ਆਰ ਐਂਡ ਡੀ ਵਿਭਾਗ ਦੇ ਵਿਦਿਆਰਥੀ ਸ਼ਾਮ ਚੌਰਸੀਆ ਨੇ ਇਹ ਸੂਟ ਤਿਆਰ ਕੀਤਾ ਹੈ। ਸ਼ਾਮ ਨੇ ਕਿਹਾ ਕਿ ਇਸ ਸੂਟ ਨੂੰ ਬਣਾਉਣ ਦਾ ਮੇਰਾ ਟੀਚਾ ਸਾਡੇ ਦੇਸ਼ ਦੇ ਜਵਾਨਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕਰਨਾ ਹੈ। ਇਸਦਾ ਇੱਕ ਪ੍ਰੋਟੋਟਾਈਪ ਮਾਡਲ ਮੈਂ ਖੁਦ ਤਿਆਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਬਚਪਨ ਤੋਂ ਹੀ ਮੇਰੇ ਦਿਮਾਗ 'ਚ ਹੈ। ਇਸ ਸੋਚ ਨਾਲ ਮੈਂ ਦੇਸ਼ ਦੇ ਫ਼ੌਜੀਆਂ ਦੀ ਸੁਰੱਖਿਆ ਲਈ ਅਜਿਹਾ ਧਾਤੂ ਸੂਟ (ਧਾਤ) ਤਿਆਰ ਕੀਤਾ ਹੈ, ਜਿਸ ਦੀ ਸਹਾਇਤਾ ਨਾਲ ਸਾਡੇ ਦੇਸ਼ ਦੇ ਜਵਾਨ ਸੁਰੱਖਿਅਤ ਰਹਿਣ ਅਤੇ ਅੱਤਵਾਦੀਆਂ ਸਮੇਤ ਦੁਸ਼ਮਣਾਂ ਦਾ ਸਾਹਮਣਾ ਅਸਾਨੀ ਨਾਲ ਕਰ ਸਕਣਗੇ।

ਇਸ ਧਾਤ ਦੇ ਸੂਟ ਦਾ ਭਾਰ ਲਗਭਗ 7 ਕਿਲੋਗ੍ਰਾਮ ਹੈ। ਸੂਟ ਚ ਵੱਖ-ਵੱਖ ਥਾਂ 'ਤੇ 10 ਬੈਰਲ ਸੈਟ ਕੀਤੇ ਹਨ। ਸੂਟ 'ਚ ਲਗਾਈਆਂ ਗਈਆਂ ਬੰਦੂਕਾਂ ਨੂੰ ਇੰਟਰਨੈਟ ਅਤੇ ਸੋਸ਼ਲ ਮੀਡੀਆ ਵਰਗੇ ਵਟਸਐਪ ਅਤੇ ਫੇਸਬੁੱਕ ਦੀ ਮਦਦ ਨਾਲ ਵੀ ਚਲਾਇਆ ਜਾ ਸਕਦਾ ਹੈ। ਸ਼ਾਮ ਨੇ ਕਿਹਾ ਕਿ ਧਾਤ ਦੇ ਇਸ ਸੂਟ ਦਾ ਇੱਕ ਪ੍ਰੋਟੋਟਾਈਪ ਮਾਡਲ ਤਿਆਰ ਕਰਨ ਚ ਲਗਭਗ ਇੱਕ ਤੋਂ ਦੋ ਮਹੀਨੇ ਲੱਗ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।