ਚੀਨੀ ਮਾਹਿਰਾਂ ਵਲੋਂ ਦੇਸੀ ਮੋਬਾਈਲ ਕੰਪਨੀ ਦਾ ਦੌਰਾ ਕਰਨ 'ਤੇ ਬਵਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਸਰਕਾਰ ਦੇ ਮੇਕ ਇਨ ਇੰਡੀਆ ਦੇ ਤਹਿਤ ਕੰਮ ਕਰ ਰਹੀ ਇਕ ਮੋਬਾਈਲ ਫੋਨ ਨਿਰਮਾਤਾ ਕੰਪਨੀ ਦੇ ਦਮਨ ਅਤੇ ਸਿਲਵਾਸਾ ਪਲਾਂਟ ਵਿਚ 60 ਚਾਇਨੀਜ ਮਾਹਿਰਾਂ ਨੇ ...

60 Chinese Experts visiting Desi mobile company

ਨਵੀਂ ਦਿੱਲੀ (ਭਾਸ਼ਾ) :- ਭਾਰਤ ਸਰਕਾਰ ਦੇ ਮੇਕ ਇਨ ਇੰਡੀਆ ਦੇ ਤਹਿਤ ਕੰਮ ਕਰ ਰਹੀ ਇਕ ਮੋਬਾਈਲ ਫੋਨ ਨਿਰਮਾਤਾ ਕੰਪਨੀ ਦੇ ਦਮਨ ਅਤੇ ਸਿਲਵਾਸਾ ਪਲਾਂਟ ਵਿਚ 60 ਚਾਇਨੀਜ ਮਾਹਿਰਾਂ ਨੇ ਦੌਰਾ ਕੀਤਾ ਹੈ ਜਿਨ੍ਹਾਂ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਵਿਦੇਸ਼ੀਆਂ ਦੇ ਖੇਤਰੀ ਰਜਿਸਟਰੇਸ਼ਨ ਦਫ਼ਤਰ (ਐਫਆਰਆਰਓ) ਨੇ ਇਨ੍ਹਾਂ ਲੋਕਾਂ ਤੋਂ ਪਲਾਂਟ ਦੇ ਦੌਰੇ ਨੂੰ ਲੈ ਕੇ ਪੁੱਛਗਿਛ ਕੀਤੀ ਹੈ, ਨਾਲ ਹੀ ਇਹਨਾਂ ਲੋਕਾਂ ਨੂੰ ਤੁਰਤ ਭਾਰਤ ਛੱਡਣ ਦਾ ਆਦੇਸ਼ ਦਿਤਾ ਗਿਆ ਹੈ। ਇਸ ਲੋਕਾਂ 'ਤੇ ਵਪਾਰ ਵੀਜਾ ਦੇ ਨਿਯਮਾਂ ਦੀ ਉਲੰਘਣਾ ਦਾ ਵੀ ਇਲਜ਼ਾਮ ਹੈ।

ਇਸ ਮਾਮਲੇ ਨੂੰ ਲੈ ਕੇ ਕੰਪਨੀ ਦੇ ਇਕ ਅਧਿਕਾਰੀ ਨੌਸ਼ੇਰ ਕੋਹਲੀ ਨੂੰ ਬੰਬੇ ਹਾਈਕੋਰਟ ਵਿਚ ਜਸਟਿਸ ਬੀਪੀ ਧਰਮਧਿਕਾੜੀ ਅਤੇ ਸਾਰੰਗ ਕੋਟਵਾਲ ਦੀ ਇਕ ਬੈਂਚ ਦੇ ਸਾਹਮਣੇ ਪੇਸ਼ ਵੀ ਕੀਤਾ ਗਿਆ ਹੈ। ਐਫਆਰਆਰਓ ਦੇ ਆਦੇਸ਼ ਤੋਂ ਬਾਅਦ ਵੀਜਾ ਦੀ ਮਿਆਦ ਦੇ ਬਾਵਜੂਦ ਕਈ ਲੋਕ ਪਹਿਲਾਂ ਹੀ ਭਾਰਤ ਛੱਡ ਚੁੱਕੇ ਹਨ। ਇਹਨਾਂ ਵਿਚੋਂ ਕਈ ਲੋਕਾਂ ਦੇ ਵੀਜੇ ਦੀ ਮਿਆਦ 2020 ਤੱਕ ਹੈ। ਇਹਨਾਂ ਲੋਕਾਂ ਨੂੰ 15 ਦਸੰਬਰ ਤੱਕ ਕਿਸੇ ਵੀ ਸੂਰਤ ਵਿਚ ਭਾਰਤ ਛੱਡਣ ਦਾ ਆਦੇਸ਼ ਦਿਤਾ ਗਿਆ ਸੀ। ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਹੈ ਕਿ ਇਸ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ।

ਉਥੇ ਹੀ ਕੋਹਲੀ ਨੇ ਕੋਰਟ ਵਿਚ ਦਲੀਲ ਦਿੱਤੀ ਹੈ ਕਿ ਇਹ 60 ਲੋਕ ਪਲਾਂਟ ਵਿਚ ਸਾਇਬਰ ਤਕਨਾਲੋਜੀ ਲਈ ਆਏ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹਨਾਂ ਲੋਕਾਂ ਨੂੰ ਕੰਪਨੀ ਦੇ ਇਕ ਹੋਰ ਵੈਂਚਰ ਵਲੋਂ ਦੌਰੇ ਲਈ ਭੇਜਿਆ ਗਿਆ ਸੀ। ਦੱਸ ਦਈਏ ਕਿ ਇਸ ਪਲਾਂਟ ਵਿਚ ਭਾਰਤ ਸਰਕਾਰ ਦੇ ਮੇਕ ਇੰਡੀਆ ਇੰਡੀਆ ਯੋਜਨਾ ਦੇ ਤਹਿਤ ਮੋਬਾਈਲ ਫੋਨ ਤਿਆਰ ਕੀਤਾ ਜਾਂਦਾ ਹੈ। ਫੋਨ ਦੀ ਡਿਜ਼ਾਈਨ ਵੀ ਇੱਥੇ ਤਿਆਰ ਹੁੰਦਾ ਹੈ। ਹਾਲਾਂਕਿ ਹਲੇ ਤੱਕ ਇਸ ਪਲਾਂਟ ਦੇ ਨਾਮ ਦਾ ਖੁਲਾਸਾ ਨਹੀਂ ਹੋਇਆ ਹੈ। ਇਸ ਕੰਪਨੀ ਨੇ ਪਿਛਲੇ 6 ਮਹੀਨੇ ਵਿਚ 50 ਲੱਖ ਫੋਨ ਤਿਆਰ ਕੀਤੇ ਹਨ।