Jagdeep Dhankhar on mimicry row: ਅਪਣੀ ਬੇਇੱਜ਼ਤੀ ਬਰਦਾਸ਼ਤ, ਪਰ ਅਹੁਦੇ ਦੀ ਇੱਜ਼ਤ ਢਾਹ ਲਾਉਣਾ ਮਨਜ਼ੂਰ ਨਹੀਂ : ਧਨਖੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ’ਚ ਕਾਂਗਰਸ ਆਗੂ ਦਿਗਵਿਜੈ ਸਿੰਘ ਨੂੰ ਉਪ ਰਾਸ਼ਟਰਪਤੀ ਨੇ ਖਰੀਆਂ-ਖਰੀਆਂ ਸੁਣਾਈਆਂ

Jagdeep Dhankhar on mimicry row

Jagdeep Dhankhar on mimicry row: ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਬੁਧਵਾਰ ਨੂੰ ਕਿਹਾ ਕਿ ਕੋਈ ਉਨ੍ਹਾਂ ਦੀ ਕਿੰਨੀ ਵੀ ਬੇਇੱਜ਼ਤੀ ਕਰ ਲਵੇ ਉਸ ਨੂੰ ਉਹ ‘ਖ਼ੂਨ ਦੇ ਘੁੱਟ ਪੀ ਕੇ’ ਸਹਿਣ ਕਰ ਲੈਂਦੇ ਹਨ ਪਰ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ ਕਿ ਕੋਈ ਰਾਸ਼ਟਰਪਤੀ ਅਹੁਦੇ ਦੇ ਮਾਣ ਨੂੰ ਢਾਹ ਲਾਵੇ।

ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਕਈ ਵਾਰ ਵਿਘਨ ਪੈਣ ਤੋਂ ਬਾਅਦ ਜਦੋਂ ਸਵੇਰੇ 11:45 ਵਜੇ ਉੱਚ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਕਾਂਗਰਸ ਦੇ ਦਿਗਵਿਜੇ ਸਿੰਘ ਨੇ ਇਕ ਵਾਰ ਫਿਰ ਵਿਰੋਧੀ ਧਿਰ ਦੀ ਮੰਗ ਦੁਹਰਾਈ। ਇਸ ’ਤੇ ਸੰਸਦ ਕੰਪਲੈਕਸ ’ਚ ਕੁਝ ਸੰਸਦ ਮੈਂਬਰਾਂ ਦੇ ‘ਅਸ਼ੋਭਨੀਕ ਵਤੀਰੇ’ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਚੇਅਰਮੈਨ ਧਨਖੜ ਨੇ ਕਿਹਾ ਕਿ ਦਿੱਗਵਿਜੈ ਸਿੰਘ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੈ ਕਿ ਉਨ੍ਹਾਂ ਨੂੰ ਕਿੰਨਾ ਦਰਦ ਹੋਇਆ ਹੈ।

ਉਨ੍ਹਾਂ ਕਿਹਾ, ‘‘ਤੁਹਾਡੀ ਚੁੱਪੀ ਮੇਰੇ ਕੰਨਾਂ ’ਚ ਗੂੰਜ ਰਹੀ ਹੈ... ਖੜਗੇ ਜੀ ਦੀ ਚੁੱਪੀ ਮੇਰੇ ਕੰਨਾਂ ’ਚ ਗੂੰਜ ਰਹੀ ਹੈ... ਉਹ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਹਨ। ਤੁਹਾਨੂੰ ਸਭ ਪਤਾ ਹੈ ਕਿ ਕੀ ਹੋ ਰਿਹਾ ਹੈ। ਤੁਹਾਨੂੰ ਅੰਦਾਜ਼ਾ ਹੋਣਾ ਚਾਹੀਦਾ ਹੈ। ਜੇ ਕੋਈ ਵਿਅਕਤੀ ਵੀਡੀਉਗ੍ਰਾਫੀ ਦਾ ਅਨੰਦ ਲੈ ਰਿਹਾ ਹੈ... ਹਰਕਤਾਂ ਕਰਦਾ ਹੈ... ਇਹ ਸੰਸਕਾਰ ਨੇ ਤੁਹਾਡੇ। ਇਥੋਂ ਤਕ ਪੱਧਰ ਆ ਗਿਆ।’’ ਇਸ ਦੌਰਾਨ ਦਿੱਗਵਿਜੈ ਸਿੰਘ ਵਾਰ-ਵਾਰ ਕੁਝ ਕਹਿੰਦੇ ਰਹੇ ਜਦਕਿ ਸੱਤਾਧਾਰੀ ਪਾਰਟੀ ਦੇ ਮੈਂਬਰ ਅਪਣੀਆਂ ਸੀਟਾਂ ’ਤੇ ਖੜੇ ਹੋ ਗਏ ਅਤੇ ‘ਸ਼ੇਮ-ਸ਼ੇਮ’ (ਸ਼ਰਮ ਕਰੋ) ਕਹਿਣ ਲੱਗੇ।

ਧਨਖੜ ਨੇ ਅੱਗੇ ਕਿਹਾ, ‘‘ਦਿਗਵਿਜੇ ਸਿੰਘ ਜੀ, ਮੇਰੀ ਗੱਲ ਸੁਣੋ। ਮੈਨੂੰ ਚਿੰਤਾ ਨਹੀਂ ਹੈ ਕਿ ਤੁਸੀਂ ਜਗਦੀਪ ਧਨਖੜ ਦਾ ਕਿੰਨਾ ਅਪਮਾਨ ਕਰਦੇ ਹੋ। ਭਾਰਤ ਦੇ ਉਪ ਰਾਸ਼ਟਰਪਤੀ ਦੀ, ਕਿਸਾਨ ਸਮਾਜ ਦੀ, ਮੇਰੇ ਵਰਗ ਦੀ... ਨਹੀਂ ... ਮੈਂ ਪੂਰੀ ਕੁਰਬਾਨੀ ਦੇਵਾਂਗਾ ਹਵਨ ’ਚ। ਮੈਨੂੰ ਅਪਣੇ ਆਪ ਦੀ ਪਰਵਾਹ ਨਹੀਂ ਹੈ। ਜੇ ਕੋਈ ਮੇਰਾ ਅਪਮਾਨ ਕਰਦਾ ਹੈ, ਤਾਂ ਮੈਂ ਇਸ ਨੂੰ ਬਰਦਾਸ਼ਤ ਕਰਦਾ ਹਾਂ। ਮੈਂ ਖੂਨ ਦੀਆਂ ਘੁੱਟਾਂ ਪੀਂਦਾ ਹਾਂ। ਪਰ ਮੈਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗਾ ਕਿ ਮੈਂ ਅਪਣੇ ਅਹੁਦੇ ਦੀ ਇੱਜ਼ਤ ਬਰਕਰਾਰ ਨਹੀਂ ਰਖ ਸਕਿਆ। ਇਸ ਅਹੁਦੇ ਦੀ ਇੱਜ਼ਤ ਦੀ ਰਖੀ ਕਰਨਾ ਮੇਰਾ ਕੰਮ ਹੈ।’’

ਚੇਅਰਮੈਨ ਨੇ ਦਿੱਗਵਿਜੈ ਸਿੰਘ ਨੂੰ ਕਿਹਾ ਕਿ ਉਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕੀ ਹੋਇਆ। ਇਸ ’ਤੇ ਦਿੱਗਵਿਜੈ ਸਿੰਘ ਨੇ ਧਨਖੜ ਨੂੰ ਉਨ੍ਹਾਂ ਦੀ ਗੱਲ ਸੁਣਨ ਦੀ ਵੀ ਅਪੀਲ ਕੀਤੀ। ਧਨਖੜ ਨੇ ਕਿਹਾ ਕਿ ਜੇ ਉਨ੍ਹਾਂ ਨੇ ਫੋਨ ਕੀਤਾ ਹੁੰਦਾ ਅਤੇ ਉਸ ਨੂੰ ਘਟਨਾ ਬਾਰੇ ਦਸਿਆ ਹੁੰਦਾ ਤਾਂ ਉਹ ਉਨ੍ਹਾਂ ਦੀ ਗੱਲ ਸੁਣ ਲੈਂਦੇ।

ਚੇਅਰਮੈਨ ਨੇ ਕਿਹਾ, ‘‘ਅਸੀਂ ਦਹਾਕਿਆਂ ਤੋਂ ਫੋਨ ’ਤੇ ਗੱਲਬਾਤ ਕਰ ਰਹੇ ਹਾਂ। ਇੰਨੀ ਵੱਡੀ ਘਟਨਾ ਵਾਪਰੀ... ਅਹੁਦੇ ਦੀ ਇੱਜ਼ਤ ’ਤੇ ਹਮਲਾ ਕੀਤਾ ਗਿਆ... ਉਨ੍ਹਾਂ ਨੇ ਕਿਸਾਨ ਭਾਈਚਾਰੇ ਦਾ ਅਪਮਾਨ ਕੀਤਾ, ਮੇਰੀ ਜਾਤ ਦਾ ਅਪਮਾਨ ਕੀਤਾ ਅਤੇ ਤੁਸੀਂ ਚੁੱਪ ਰਹੇ। ਤੁਹਾਡਾ ਪ੍ਰਧਾਨ ਚੁੱਪ ਰਿਹਾ।’’ ਇਸ ਤੋਂ ਬਾਅਦ ਚੇਅਰਮੈਨ ਨੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿਤੀ।

ਰਾਜ ਸਭਾ ਮੈਂਬਰਾਂ ਨੇ ਉਪ ਰਾਸ਼ਟਰਪਤੀ ਦੇ ਸਨਮਾਨ ’ਚ ਖੜ੍ਹੇ ਹੋ ਕੇ ਪ੍ਰਸ਼ਨ ਕਾਲ ’ਚ ਹਿੱਸਾ ਲਿਆ

ਸੰਸਦ ਭਵਨ ’ਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਣ ਦੀ ਘਟਨਾ ’ਤੇ ਵਿਰੋਧੀ ਪਾਰਟੀਆਂ ਦੇ ਸਟੈਂਡ ਵਿਰੁਧ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਬੁਧਵਾਰ ਨੂੰ ਰਾਜ ਸਭਾ ’ਚ ਪ੍ਰਸ਼ਨਕਾਲ ਦੀ ਕਾਰਵਾਈ ’ਚ ਹਿੱਸਾ ਲਿਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਸਹਿਯੋਗੀਆਂ ਪਾਰਟੀਆਂ ਦੇ ਮੈਂਬਰਾਂ ਤੋਂ ਇਲਾਵਾ ਬੀਜੂ ਜਨਤਾ ਦਲ, ਤੇਲਗੂ ਦੇਸ਼ਮ ਪਾਰਟੀ, ਵਾਈ.ਐਸ.ਆਰ. ਕਾਂਗਰਸ ਸਮੇਤ ਕੁਝ ਨਾਮਜ਼ਦ ਮੈਂਬਰਾਂ ਨੇ ਵੀ ਖੜ੍ਹੇ ਹੋ ਕੇ ਸਦਨ ਦੀ ਕਾਰਵਾਈ ਵਿਚ ਹਿੱਸਾ ਲਿਆ।

ਪ੍ਰਸ਼ਨ ਕਾਲ ਦੌਰਾਨ ਸਦਨ ਦੇ ਨੇਤਾ ਪੀਯੂਸ਼ ਗੋਇਲ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਮੇਤ ਕਈ ਸੀਨੀਅਰ ਮੈਂਬਰ ਵੀ ਅਪਣੀ ਥਾਂ ’ਤੇ ਖੜ੍ਹੇ ਰਹੇ। ਹਾਲਾਂਕਿ ਕੁਝ ਸਮੇਂ ਬਾਅਦ ਚੇਅਰਮੈਨ ਧਨਖੜ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਸਾਰੇ ਮੈਂਬਰ ਅਪਣੀਆਂ ਸੀਟਾਂ ’ਤੇ ਬੈਠ ਗਏ ਅਤੇ ਫਿਰ ਕਾਰਵਾਈ ’ਚ ਹਿੱਸਾ ਲਿਆ।
ਦੁਪਹਿਰ 12 ਵਜੇ ਕਾਰਵਾਈ ਸ਼ੁਰੂ ਹੁੰਦੇ ਹੀ ਧਨਖੜ ਨੇ ਪ੍ਰਸ਼ਨ ਕਾਲ ਸ਼ੁਰੂ ਕਰ ਦਿਤਾ। ਇਸ ਦੌਰਾਨ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕੁਝ ਸੰਸਦ ਮੈਂਬਰਾਂ ਵਲੋਂ ਧਨਖੜ ਵਿਰੁਧ ‘ਅਣਉਚਿਤ ਵਿਹਾਰ’ ਦੀ ਘਟਨਾ ਦਾ ਜ਼ਿਕਰ ਕੀਤਾ ਅਤੇ ਇਸ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਨੂੰ ਸੰਵਿਧਾਨਕ ਅਹੁਦੇ ਦਾ ਅਪਮਾਨ ਦਸਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਵਰਗ ਅਤੇ ਸਮਾਜ ਨੂੰ ਇਸ ਤਰ੍ਹਾਂ ਬਦਨਾਮ ਕਰਨਾ ਸਹੀ ਨਹੀਂ ਹੈ।

 (For more news apart from 'Will not tolerate any insult to Parliament, post of vice president: Jagdeep Dhankhar on mimicry row', stay tuned to Rozana Spokesman)