ਭਾਰਤ ਦੇਸ਼ ਕਿਸਾਨਾਂ ਦੀ ਬਦਲੌਤ ਹੈ-ਉਪ ਰਾਸ਼ਟਰਪਤੀ ਜਗਦੀਪ ਧਨਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ 'ਚ ਜੋ ਵਿਕਾਸ ਪਿਛਲੇ ਛੇ ਸਾਲਾਂ ਵਿਚ ਹੋਇਆ ਹੈ, ਉਹ 50 ਸਾਲਾਂ ਵਿਚ ਵੀ ਨਹੀਂ ਹੋ ਸਕਦਾ ਸੀ।

photo

 

ਜੈਪੁਰ : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਦੇਸ਼ ਦੇ ਵਿਕਾਸ ਵਿਚ ਕਿਸਾਨਾਂ ਅਤੇ ਖੇਤੀਬਾੜੀ ਨਾਲ ਸਬੰਧਤ ਸੰਸਥਾਵਾਂ ਦੇ ਵੱਡੇ ਯੋਗਦਾਨ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਭਾਰਤ ਕਿਸਾਨਾਂ ਕਾਰਨ ਹੈ। ਉਹ ਕੇਂਦਰੀ ਭੇਡ ਅਤੇ ਉੱਨ ਖੋਜ ਸੰਸਥਾਨ ਅਵਿਕਾਨਗਰ ਵਿਖੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਇਹ ਵੀ ਪੜ੍ਹੋ: ਅਬੋਹਰ ਮੰਡੀ ਵਿਚ ਨਵੀਂ ਫ਼ਸਲ ਦਾ ਪੁਜਿਆ 24500 ਕੁਇੰਟਲ ਨਰਮਾ

ਉਨ੍ਹਾਂ ਕਿਹਾ, “ਜੀ-20 ਵਿਚ ਭਾਰਤ ਦੇ ਵਿਕਾਸ ਦੀ ਰਫ਼ਤਾਰ ਦੇਖ ਕੇ ਹਰ ਕੋਈ ਹੈਰਾਨ ਹੈ। ਵਿਸ਼ਵ ਬੈਂਕ ਦੇ ਪ੍ਰਧਾਨ ਨੇ ਕਿਹਾ ਹੈ ਕਿ ਭਾਰਤ ਵਿਚ ਜੋ ਵਿਕਾਸ ਪਿਛਲੇ ਛੇ ਸਾਲਾਂ ਵਿਚ ਹੋਇਆ ਹੈ, ਉਹ 50 ਸਾਲਾਂ ਵਿਚ ਵੀ ਨਹੀਂ ਹੋ ਸਕਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਚ ਸਭ ਤੋਂ ਵੱਡਾ ਯੋਗਦਾਨ ਕਿਸਾਨਾਂ ਅਤੇ ਕਿਸਾਨੀ ਨਾਲ ਸਬੰਧਤ ਸੰਸਥਾਵਾਂ ਦਾ ਹੈ।’’

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪਿੰਡ ਚੰਨੂ ਦੇ ਨਸ਼ਾ ਤਕਸਰ ਦਾ ਘਰ ਕੀਤਾ ਸੀਲ

 ਉਪ ਰਾਸ਼ਟਰਪਤੀ ਨੇ ਕਿਹਾ, “ਭਾਰਤ ਦੇਸ਼ ਕਿਸਾਨਾਂ ਦੀ ਬਦਲੌਤ ਹੈ। ਸਾਡੇ ਇਥੇ  1 ਅਪ੍ਰੈਲ, 2020 ਤੋਂ 80 ਕਰੋੜ ਲੋਕਾਂ ਨੂੰ ਸਰਕਾਰ ਤੋਂ ਮੁਫ਼ਤ ਚੌਲ, ਕਣਕ ਅਤੇ ਦਾਲਾਂ ਮਿਲ ਰਹੀਆਂ ਹਨ। ਇਹ ਤਾਕਤ ਸਾਡੇ ਕਿਸਾਨਾਂ ਦੀ ਹੈ ਅਤੇ ਇਹ ਰਾਸ਼ਨ ਸਾਨੂੰ ਕਿਸਾਨਾਂ ਦੀ ਬਦੌਲਤ ਹੀ ਮਿਲ ਰਿਹਾ ਹੈ