ਵਿਆਹ ਦੇ ਕਾਰਡ 'ਤੇ ਲਿਖਵਾਇਆ ਜ਼ਰੂਰ ਦਿਓ ਸ਼ਗਨ, ਇਹਨਾਂ ਪੈਸਿਆਂ ਤੋਂ ਹੋਵੇਗਾ ਸਕੂਲ ਦਾ ਵਿਕਾਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਰਗੇਸ਼ ਮੁਤਾਬਕ ਉਸ ਨੇ ਸੋਚਿਆ ਕਿ ਵਿਆਹ ਵਿਚ ਸ਼ਗਨ ਵਜੋਂ ਮਿਲਣ ਵਾਲੀ ਰਕਮ ਆਖਰ ਕਿੰਨੇ ਦਿਨ ਚਲੇਗੀ।

Marriage

ਛੱਤੀਸਗਗੜ੍ਹ : ਵਿਆਹ ਵਿਚ ਮਿਲਣ ਵਾਲੇ ਸ਼ਗਨ ਲਈ ਲਾੜੇ ਵਾਲੇ ਹਮੇਸ਼ਾ ਉਤਸ਼ਾਹਿਤ ਰਹਿੰਦੇ ਹਨ। ਪਰ ਛੱਤੀਸਗਗੜ੍ਹ ਵਿਚ ਹੋਣ ਵਾਲੇ ਇਕ ਵਿਆਹ ਨੇ ਸਾਰੇ ਲੋਕਾਂ ਸਾਹਮਣੇ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਬਿਲਾਸਪੁਰ ਵਿਖੇ ਇਕ ਵਿਆਹ ਦੇ ਕਾਰਡ 'ਤੇ ਲਿਖਵਾਇਆ ਗਿਆ ਕਿ ਵਿਆਹ ਵਿਚ ਜੋ ਵੀ ਰਕਮ ਸ਼ਗਨ ਦੇ ਤੌਰ 'ਤੇ ਮਿਲੇਗੀ ਉਸ ਦੀ ਵਰਤੋਂ ਸਕੂਲ ਦੇ ਵਿਕਾਸ ਕੰਮਾਂ ਵਿਚ ਕੀਤੀ ਜਾਵੇਗੀ। ਅਜਿਹੇ ਵਿਚ ਇਹ ਵਿਆਹ ਸਾਰਿਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਬਿਲਾਸਪੁਰ ਸ਼ਹਿਰ ਵਿਚ ਰਹਿਣ ਵਾਲੇ ਦੁਰਗੇਸ਼ ਸਾਹੂ ਨੇ ਇਸ ਮਿਸਾਲ ਪੇਸ਼ ਕਰਦੇ ਹੋਏ ਵਿਆਹ ਕਾਰਡ ਵਿਚ ਲਿਖਵਾਇਆ ਕਿ ਵਿਆਹ ਵਿਚ ਜਿਹੜੀ ਵੀ ਰਕਮ ਸ਼ਗਨ ਦੇ ਤੌਰ 'ਤੇ ਦਿਤੀ ਜਾਵੇਗੀ ਉਸ ਦੀ ਵਰਤੋਂ ਕੋਰਬਾ ਜ਼ਿਲ੍ਹੇ ਦੇ ਕੁਰੂਡੀਹ ਸਕੂਲ ਦੇ ਵਿਕਾਸ ਵਿਚ ਕੀਤੀ ਜਾਵੇਗੀ। ਦੁਰਗੇਸ਼ ਦਾ ਵਿਆਹ 24 ਜਨਵਰੀ ਨੂੰ ਹੋਣਾ ਹੈ। ਅਜਿਹੇ ਵਿਚ ਦੁਰਗੇਸ਼ ਨੇ ਚਰਾਮੇਤੀ ਫਾਉਂਡੇਸ਼ਨ ਵੱਲੋਂ ਇਕ ਡਰਾਪ ਬਾਕਸ ਵਿਆਹ ਵਿਚ ਰਖਵਾਉਣ ਲਈ ਕਿਹਾ।

ਦੁਰਗੇਸ਼ ਆਪ ਵੀ ਇਸ ਸੰਸਥਾ ਦਾ ਮੈਂਬਰ ਹੈ। ਜਾਣਕਾਰੀ ਮੁਤਾਬਕ ਸਰਾਕਰਾ ਮਿਡਲ ਸਕੂਲ ਕੁਰੂਡੀਹ ਨੂੰ ਸਮਾਜਕ ਸੰਸਥਾ ਚਰਾਮੇਤੀ ਫਾਉਂਡੇਸ਼ਨ ਨੇ ਗੋਦ ਲਿਆ ਹੈ। ਦੁਰਗੇਸ਼ ਮੁਤਾਬਕ ਉਸ ਨੇ ਸੋਚਿਆ ਕਿ ਵਿਆਹ ਵਿਚ ਸ਼ਗਨ ਵਜੋਂ ਮਿਲਣ ਵਾਲੀ ਰਕਮ ਆਖਰ ਕਿੰਨੇ ਦਿਨ ਚਲੇਗੀ। ਇਸ ਲਈ ਉਹਨਾਂ ਫ਼ੈਸਲਾ ਕੀਤਾ ਕਿ ਇਸ ਪੈਸੇ ਨੂੰ ਸਕੂਲ ਦੀ ਤਰੱਕੀ ਅਤੇ ਬੱਚਿਆਂ ਦੀ ਸਿੱਖਿਆ ਵਿਚ ਵਰਤਿਆ ਜਾਵੇ।

ਉਸ ਨੇ ਇਹ ਵਿਚਾਰ ਅਪਣੇ ਪਰਵਾਰ ਨਾਲ ਸਾਂਝਾ ਕੀਤਾ ਤਾਂ ਪਰਵਾਰ ਵੀ ਇਸ ਗੱਲ 'ਤੇ ਸਹਿਮਤ ਹੋ ਗਿਆ। ਪਰਵਾਰ ਦੀ ਸਹਿਮਤੀ ਤੋਂ ਬਾਅਦ ਦੁਰਗੇਸ਼ ਨੇ ਇਹ ਗੱਲ ਸੰਸਥਾ ਅਤੇ ਸਕੂਲ ਵਿਚ ਸਾਂਝੀ ਕੀਤੀ। ਜਿਸ ਤੋਂ ਬਾਅਦ ਸਾਰੇ ਇਸ ਲਈ ਤਿਆਰ ਹੋ ਗਏ। ਦੁਰਗੇਸ਼ ਨੇ ਅਪਣੇ ਵਿਆਹ ਦੇ ਕਾਰਡ ਵਿਚ ਇਹ ਫ਼ੈਸਲਾ ਲਿਖਵਾ ਦਿਤਾ। ਜਿਸ ਦੀ ਸਾਰੇ ਪ੍ਰੰਸਸਾ ਕਰ ਰਹੇ ਹਨ।