ਖੁਸ਼ਖ਼ਬਰੀ- ਕੇਜਰੀਵਾਲ ਸਰਕਾਰ ਦੇਵੇਗੀ CBSE ਬੋਰਡ ਪ੍ਰੀਖਿਆ ਦੀ ਪੂਰੀ ਫ਼ੀਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਫੀਸਾਂ ਵਿਚ ਵਾਧੇ ਦੇ ਪਿੱਛੇ ਸੀਬੀਐਸਈ ਨੇ ਕਿਹਾ ਸੀ ਕਿ ਪਿਛਲੇ 5 ਸਾਲਾਂ ਵਿਚ ਉਨ੍ਹਾਂ ਦੀਆਂ ਫੀਸਾਂ ਵਿਚ ਵਾਧਾ ਨਹੀਂ ਕੀਤਾ ਗਿਆ ਸੀ

Good news - Kejriwal government to pay CBSE board exam fee in full

ਨਵੀਂ ਦਿੱਲੀ- ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 10 ਵੀਂ ਅਤੇ 12 ਵੀਂ ਦੇ ਸਾਰੇ ਵਿਦਿਆਰਥੀਆਂ ਦੀ ਸੀਬੀਐਸਈ ਪ੍ਰੀਖਿਆ ਦੀ ਫੀਸ 'ਆਪ' ਸਰਕਾਰ ਵੱਲੋਂ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੱਲੀ ਦੇ ਡਿਪਟੀ ਸੀਐਮ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਿਸੇ ਵੀ ਵਿਦਿਆਰਥੀ ਤੋਂ ਬੋਰਡ ਫੀਸ ਨਾ ਲੈਣ। ਦੱਸ ਦਈਏ ਕਿ ਸੀਬੀਐਸਈ ਨੇ ਐਸ ਸੀ ਅਤੇ ਐਸਟੀ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਵਧਾ ਕੇ 1200 ਕਰ ਦਿੱਤੀ ਸੀ। ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।

ਇਸ ਅਨੁਸਾਰ ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫ਼ੀਸ 750 ਰੁਪਏ ਤੋਂ ਵਧਾ ਕੇ 1,500 ਰੁਪਏ ਕੀਤੀ ਗਈ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 10 ਵੀਂ ਅਤੇ 12 ਵੀਂ ਦੇ ਸਾਰੇ ਵਿਦਿਆਰਥੀਆਂ ਦੀ ਸੀਬੀਐਸਈ ਪ੍ਰੀਖਿਆ ਫ਼ੀਸ ਸਰਕਾਰ ਦੇਵੇਗੀ। ਇਸ ਸੰਬੰਧੀ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਵਿਦਿਆਰਥੀਆਂ ਤੋਂ ਫੀਸਾਂ ਨਾ ਲੈਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਜਿਥੇ ਫੀਸਾਂ ਵਧਾਉਣ ਦੇ ਆਦੇਸ਼ ਤੋਂ ਪਹਿਲਾਂ ਪ੍ਰੀਖਿਆ ਐਸ.ਸੀ ਅਤੇ ਐਸ.ਟੀ ਕਲਾਸ ਦੇ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਲਈ 50 ਰੁਪਏ ਦੀ ਪ੍ਰੀਖਿਆ ਫੀਸ ਦੇਣੀ ਪੈਂਦੀ ਸੀ, ਪਰ ਹੁਣ ਉਨ੍ਹਾਂ ਨੂੰ ਪੰਜ ਵਿਸ਼ਿਆਂ ਲਈ 1,200 ਰੁਪਏ ਅਤੇ ਵਾਧੂ ਵਿਸ਼ਿਆਂ ਲਈ 300 ਰੁਪਏ ਪ੍ਰਤੀ ਵਿਸ਼ੇ ਦੇਣੇ ਪੈਣਗੇ।  

ਫੀਸਾਂ ਵਿਚ ਵਾਧੇ ਦੇ ਪਿੱਛੇ ਸੀਬੀਐਸਈ ਨੇ ਕਿਹਾ ਸੀ ਕਿ ਪਿਛਲੇ 5 ਸਾਲਾਂ ਵਿਚ ਉਨ੍ਹਾਂ ਦੀਆਂ ਫੀਸਾਂ ਵਿਚ ਵਾਧਾ ਨਹੀਂ ਕੀਤਾ ਗਿਆ ਸੀ। ਇਸ ਲਈ ਫੀਸਾਂ ਵਿਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਸੀ। ਫੀਸਾਂ ਦੇ ਵਾਧੇ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਦੀ ਚਿੰਤਾ ਵੀ ਵਧ ਗਈ। ਜਿਸ ਕਾਰਨ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਆਖਰਕਾਰ ਦਿੱਲੀ ਵਿਚ ਐਸਸੀ/ਐਸਟੀ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ 10 ਵੀਂ -12 ਵੀਂ ਦੀ ਪ੍ਰੀਖਿਆ ਫੀਸ ਵਿਚ ਹੋਏ ਵਾਧੇ ਨੂੰ ਵਾਪਸ ਲੈ ਲਿਆ ਹੈ। ਸੀਬੀਐਸਈ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਸਸੀ / ਐਸਟੀ ਵਿਦਿਆਰਥੀਆਂ ਤੋਂ ਅਜੇ ਵੀ ਪ੍ਰੀਖਿਆ ਫ਼ੀਸ ਵਜੋਂ ਸਿਰਫ਼ 50 ਰੁਪਏ ਲਏ ਜਾਣਗੇ। ਬਾਕੀ ਪੈਸਾ ਦਿੱਲੀ ਸਰਕਾਰ ਦੇਵੇਗੀ।