ਗਣਤੰਤਰ ਦਿਵਸ ਨੂੰ ਲੈ ਕੇ ਜਾਰੀ ਕੀਤੀ ਟ੍ਰੈਫ਼ਿਕ ਐਡਵਾਇਜ਼ਰੀ, 23 ਅਤੇ 26 ਨੂੰ ਨਾ ਜਾਓ ਇਸ ਰਸਤੇ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਣਤੰਤਰ ਦਿਵਸ ਨੂੰ ਲੈ ਕੇ ਪੂਰੇ ਦੇਸ਼ ਵਿਚ ਤਿਆਰੀ ਤੇਜ਼ ਹੋ ਗਈ ਹੈ...

Delhi Traffic

ਨਵੀਂ ਦਿੱਲੀ: ਗਣਤੰਤਰ ਦਿਵਸ ਨੂੰ ਲੈ ਕੇ ਪੂਰੇ ਦੇਸ਼ ਵਿਚ ਤਿਆਰੀ ਤੇਜ਼ ਹੋ ਗਈ ਹੈ। ਦਿੱਲੀ ਵਿਚ ਹੋਣ ਵਾਲੇ ਮੁੱਖ ਸਮਾਗਮ ਨੂੰ ਲੈ ਕੇ ਵੀ ਤਿਆਰੀ ਸਿਖ਼ਰਾਂ ‘ਤੇ ਹੈ। ਇਸ ਮੌਕੇ ‘ਤੇ ਹੋਣ ਵਾਲੀ ਪਰੇਡ ਅਤੇ 23 ਜਨਵਰੀ ਦੀ ਫੁੱਲ ਡਰੈਸ ਰਿਹਸਲ ਨੂੰ ਲੈ ਕੇ ਦਿੱਲੀ ਪੁਲਿਸ ਨੇ ਟ੍ਰੈਫ਼ਿਕ ਐਡਵਾਇਜ਼ਰੀ ਜਾਰੀ ਕੀਤੀ ਹੈ। ਕੋਰੋਨਾ ਸੰਕਟ ਦੇ ਕਾਰਨ ਪਰੇਡ ਦਾ ਰੂਟ ਇਸ ਵਾਰ ਛੋਟਾ ਰਹੇਗਾ ਪਰ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਇੰਤਜ਼ਾਮ ਨੂੰ ਪੁਖਤਾ ਕੀਤਾ ਜਾ ਰਿਹਾ ਹੈ।

ਕਈ ਰੂਟ ਉਤੇ 23 ਅਤੇ 26 ਜਨਵਰੀ ਨੂੰ ਟ੍ਰੈਫ਼ਿਕ ਨੂੰ ਡਾਇਵਰਟ ਕੀਤਾ ਜਾਵੇਗਾ। ਦਿੱਲੀ ਦੇ ਸੰਯੁਕਤ ਪੁਲਿਸ ਕਮਿਸ਼ਨਰ ਮਨੀਸ਼ ਅਗਰਵਾਲ ਵੱਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ 23 ਜਨਵਰੀ ਨੂੰ ਵਿਜੈ ਚੌਂਕ, ਰਫ਼ੀ ਮਾਰਗ, ਜਨਪਥ, ਮਾਨ ਸਿੰਘ ਰੋਡ ਉਤੇ ਟ੍ਰੈਫ਼ਿਕ ਨੂੰ ਆਗਿਆ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੇਰੀ ਲੋਕਾਂ ਨੂੰ ਅਪੀਲ ਹੈ ਕਿ 23 ਜਨਵਰੀ ਨੂੰ ਸਵੇਰੇ ਜਦੋਂ ਵੀ ਘਰ ਤੋਂ ਨਿਕਲਣ ਤਾਂ ਟ੍ਰੈਫ਼ਿਕ ਐਡਵਾਇਜ਼ਰੀ ਨੂੰ ਧਿਆਨ ਵਿਚ ਰੱਖਣ।

26 ਜਨਵਰੀ ਨੂੰ ਸਵੇਰੇ 4 ਵਜੇ ਤੋਂ ਨੇਤਾ ਜੀ ਸੁਭਾਸ਼ ਮਾਰਗ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਜੇਕਰ ਯਾਤਰਾ ਅਟੱਲ ਹੈ ਤਾਂ ਉਪਭੋਗਤਾਵਾਂ ਨੂੰ ਦੱਸੇ ਗਏ ਰਸਤਿਆਂ ‘ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਤਰ ਤੋਂ ਦੱਖਣ ਅਤੇ ਇਸ ਤੋਂ ਵਾਪਸੀ ਵਿਚ

ਰਿੰਗ ਰੋਡ-ਆਸ਼ਰਮ ਚੌਂਕ-ਸਰਾਯ ਕਾਲੇ ਖਾਨ-I.P. ਫਲਾਈਓਵਰ-ਰਾਜਘਾਟ-ਰਿੰਗ ਰੋਡ

ਮਦਰਸਾ ਤੋਂ – ਲੋਧੀ ਰੋਡ ‘ਟੀ’ ਪੁਆਇੰਟ – ਅਰਵਿੰਦੋ ਮਾਰਗ – ਏਮਜ਼ ਚੌਂਕ –ਰਿੰਗ ਰੋਡ – ਧੌਲਾ ਕੁਆ –ਵੰਦੇ ਮਾਤਰਮ ਮਾਰਗ – ਸ਼ੰਕਰ ਰੋਡ – ਸ਼ੇਖ ਮੁਜੀਬੂਰ ਰਹਿਮਾਨ ਰੋਡ ਜਾਂ ਮੰਦਰ ਮਾਰਗ ਹੁੰਦਿਆ ਅਪਣੀ ਯਾਤਰਾ ਨੂੰ ਕਰਨ।

ਪੂਰਬ ਤੋਂ ਪੱਛਮ ਅਤੇ ਇਸ ਤੋਂ ਵਾਪਸੀ ਵਿਚ

ਰਿੰਗ ਰੋਡ – ਭੈਰੋਂ ਰੋਡ – ਮਥੁਰਾ ਰੋਡ – ਲੋਧੀ ਰੋਡ – ਅਰਬਿੰਦੋ ਮਾਰਗ – ਏਮਜ਼ ਚੌਂਕ – ਧੌਲਾ ਕੁਆ – ਵੰਦੇ ਮਾਤਰਮ ਮਾਰਗ – ਸ਼ੰਕਰ ਰੋਡ – ਸ਼ੇਖ ਮੂਜੀਬੂਰ ਰਹਿਮਾਨ ਰੋਡ ਜਾਂ ਮੰਦਰ ਮਾਰਗ ਹੁੰਦਿਆ ਯਾਤਰਾ ਕਰਨ।

ਰਿੰਗ ਰੋਡ – ਬੁਲੇਵਾਰਡ ਰੋਡ – ਵਾਰਫ਼ ਖਾਨਾ ਚੌਂਕ – ਰਾਣੀ ਝਾਂਸੀ ਫਲਾਈਓਵਰ – ਅਜਾਦਪੁਰ – ਪੰਜਾਬੀ ਬਾਗ।

23 ਜਨਵਰੀ ਨੂੰ ਬੰਦ ਰਹਿਣਗੇ ਇਹ ਮੈਟਰੋ ਸਟੇਸ਼ਨ

ਮਨੀਸ਼ ਅਗਰਵਾਲ ਨੇ ਅੱਗੇ ਦੱਸਿਆ ਕਿ 23 ਜਨਵਰੀ ਨੂੰ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਟ੍ਰੇਨਾਂ ਬੰਦ ਰਹਿਣਗੀਆਂ