ਬੀਕਾਨੇਰ ਦੇ ਤਿੰਨ ਲੋਕਾਂ ਕਤਲ ਮਾਮਲੇ 'ਚ 19 ਲੋਕਾਂ ਨੂੰ ਉਮਰ ਕੈਦ, 14 ਸਾਲ ਬਾਅਦ ਆਇਆ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਜ਼ਾ 'ਚ ਚਾਰ ਔਰਤਾਂ ਵੀ ਸ਼ਾਮਲ

photo

 

ਬੀਕਾਨੇਰ : ਬੀਕਾਨੇਰ ਦੇ ਪਿੰਡ ਰਿੜੀ 'ਚ ਆਪਸੀ ਝਗੜੇ 'ਚ ਤਿੰਨ ਲੋਕਾਂ ਦੀ ਹੱਤਿਆ ਕਰਨ ਦੇ ਮਾਮਲੇ 'ਚ ਅਦਾਲਤ ਨੇ 19 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਦਕਿ ਇਸ ਮਾਮਲੇ 'ਚ ਚਾਰ ਨੂੰ ਬਰੀ ਕਰ ਦਿੱਤਾ ਗਿਆ ਹੈ। ਉਮਰ ਕੈਦ ਦੀ ਸਜ਼ਾ ਸੁਣਾਏ ਗਏ ਲੋਕਾਂ ਵਿਚ ਚਾਰ ਔਰਤਾਂ ਵੀ ਸ਼ਾਮਲ ਹਨ। ਇਹ ਮਾਮਲਾ ਜੁਲਾਈ 2008 ਦਾ ਹੈ, ਜਦੋਂ ਪਿੰਡ ਦੀਆਂ ਦੋ ਧਿਰਾਂ ਆਪਸੀ ਝਗੜੇ ਕਾਰਨ ਆਹਮੋ-ਸਾਹਮਣੇ ਹੋ ਗਈਆਂ ਸਨ। ਇਸ ਝਗੜੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

 

 ਹੋਰ ਵੀ ਪੜ੍ਹੋ: ਇਟਲੀ 'ਚ ਪੰਜਾਬੀ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

 

ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੰਬਰ 3 ਦੀ ਅਦਾਲਤ ਨੇ ਇਸ ਕੇਸ ਵਿੱਚ ਮੁਲਜ਼ਮਾਂ ਨੂੰ ਕਤਲ ਦੇ ਦੋਸ਼ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਝਗੜੇ ਵਿੱਚ ਤ੍ਰਿਲੋਕ ਨਾਥ ( ਜੋ ਉਸ ਸਮੇਂ ਸਰਪੰਚ ਸੀ) ਲਾਲਨਾਥ ਅਤੇ ਰੂਪਰਾਮ ਦੀ ਮੌਤ ਹੋ ਗਈ। ਇਸ ਕੇਸ ਵਿੱਚ ਵੀਹ ਤੋਂ ਵੱਧ ਮੁਲਜ਼ਮ ਪਾਏ ਗਏ ਸਨ। ਇਸ ਵਿੱਚ 18 ਕਤਲ ਵਿੱਚ ਸ਼ਾਮਲ ਦੱਸੇ ਜਾਂਦੇ ਹਨ।

 ਹੋਰ ਵੀ ਪੜ੍ਹੋ: ਪਾਣੀਪਤ 'ਚ ਕੈਮੀਕਲ ਨਾਲ ਭਰੇ ਕੈਂਟਰ 'ਚ ਧਮਾਕਾ, 2 ਲੋਕਾਂ ਦੀ ਮੌਕੇ 'ਤੇ ਹੀ ਮੌਤ

ਅਦਾਲਤ ਨੇ ਪ੍ਰਭੂਰਾਮ, ਮਾਮਰਾਜ, ਨਾਨੂਰਾਮ, ਹਰੀਰਾਮ, ਗੋਪਾਲਰਾਮ, ਓਮ ਪ੍ਰਕਾਸ਼ ਸ਼ਰਵਣਰਾਮ, ਲਿਛੂਰਾਮ ਪੁੱਤਰ ਨਾਨੂਰਾਮ, ਭੈਰਾਰਾਮ, ਰਾਮੇਸ਼ਵਰ ਲਾਲ, ਧਰਮਾਰਾਮ, ਮੋਹਨਰਾਮ, ਦੁਲਾਰਾਮ, ਬੁੱਧਰਾਮ ਅਤੇ ਲਿਛੂਰਾਮ ਪੁੱਤਰ ਡੂੰਗਰਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਚਾਰ ਔਰਤਾਂ ਨੂੰ ਵੀ ਕਤਲ ਦਾ ਦੋਸ਼ੀ ਪਾਇਆ ਗਿਆ ਹੈ। ਇਸ ਵਿੱਚ ਆਸ਼ੀ, ਪਰਮੇਸ਼ਵਰੀ, ਸੋਹਣੀ ਅਤੇ ਰਾਮੀ ਸ਼ਾਮਲ ਹਨ। ਇਸ ਕੇਸ ਵਿੱਚ ਹਰਸ਼ ਅਤੇ ਰਾਜ ਵੱਲੋਂ ਸੀਨੀਅਰ ਵਕੀਲ ਓਪੀ ਏਪੀਪੀ ਸੰਪੂਰਨਾਨੰਦ ਵਿਆਸ ਪੇਸ਼ ਹੋਏ।