ਦਿੱਲੀ ਦੇ ਇਸ ਰੇਲਵੇ ਸਟੇਸ਼ਨ ‘ਤੇ ਸ਼ੁਰੂ ਹੋਈ ‘ਮਸਾਜ ਪਾਰਲਰ’ ਸਣੇ 20 ਸਹੂਲਤ,

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲ ਦੀ ਯਾਤਰਾ ਵਿੱਚ ਜੇਕਰ ਤੁਹਾਡੀ ਟ੍ਰੇਨ ਪਲੇਟਫਾਰਮ ‘ਤੇ ਦੇਰੀ ਨਾਲ ਪੁਹੰਚ...

Railway Station Delhi

ਨਵੀਂ ਦਿੱਲੀ: ਭਾਰਤੀ ਰੇਲ ਦੀ ਯਾਤਰਾ ਵਿੱਚ ਜੇਕਰ ਤੁਹਾਡੀ ਟ੍ਰੇਨ ਪਲੇਟਫਾਰਮ ‘ਤੇ ਦੇਰੀ ਨਾਲ ਪੁਹੰਚ ਰਹੀ ਹੈ ਤਾਂ ਸਭ ਤੋਂ ਖ਼ਰਾਬ ਹਾਲਤ ਮੁਸਾਫਰਾਂ ਦੀ ਹੁੰਦੀ ਹੈ। ਤੁਹਾਡੇ ਸਫਰ ਦੀ ਥਕਾਨ ਮਿਟਾਉਣ ਲਈ ਦਿੱਲੀ ਵਿੱਚ ਆਨੰਦ ਵਿਹਾਰ ਰੇਲਵੇ ਸਟੇਸ਼ਨ ਉੱਤੇ ਮਸਾਜ ਪਾਰਲਰ ਦੀ ਸ਼ੁਰੁਆਤ ਹੋਈ ਹੈ। ਜਿੱਥੇ ਤਰ੍ਹਾਂ-ਤਰ੍ਹਾਂ ਦੀਆਂ ਮਸ਼ੀਨਾਂ ਦੇ ਮਾਧਿਅਮ ਨਾਲ ਤੁਹਾਡੀ ਥਕਾਨ ਦੂਰ ਕੀਤੀ ਜਾਵੇਗੀ।

ਇੰਡੀਅਨ ਰੇਲਵੇ ਸਟੇਸ਼ਨ ਡਿਵੈਲਪਮੇਂਟ ਕਾਰਪੋਰੇਸ਼ਨ ਦੇ CMD ਐਸਕੇ ਦੱਤਾ ਨੇ ਦੱਸਿਆ ਕਿ ਮੁਸਾਫਰਾਂ ਦੇ ਦੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇੱਕ ਹੈਲਥ ATM ਦੀ ਸ਼ੁਰੁਆਤ ਕੀਤੀ ਹੈ, ਜਿਸ ਵਿੱਚ ਮਸਾਜ ਪਾਰਲਰ,  ਦਵਾਈ ਦੀ ਦੁਕਾਨ ਅਤੇ ਲੇਟੇਸਟ ਸਹੂਲਤਾਂ ਨਾਲ ਲੈਸ ਏਅਰਕੰਡੀਸ਼ਨ ਵੈਟਿੰਗ ਰੂਮ ਬਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੁਸਾਫਰਾਂ ਲਈ ਅੱਜ ATM ਸਮੇਤ 20 ਤਰ੍ਹਾਂ ਦੀਆਂ ਸਹੂਲਤਾਂ ਦੀ ਸ਼ੁਰੁਆਤ ਕੀਤੀ ਗਈ ਹੈ।

ਕਿਵੇਂ ਦੂਰ ਕਰੀਏ ਥਕਾਨ

ਆਨੰਦ ਵਿਹਾਰ ਰੇਲਵੇ ਸਟੇਸ਼ਨ ਉੱਤੇ ਬਣੇ ਮਸਾਜ ਪਾਰਲਰ ਦੇ ਮਾਲਕ ਸੁਮਿਤ ਕੁਮਾਰ ਨੇ ਗੱਲਬਾਤ ਵਿੱਚ ਦੱਸਿਆ ਕਿ ਇੱਥੇ 3ਡੀ ਮਸਾਜ ਰੌਲਰ ਚੇਅਰ ਨੂੰ ਖਾਸ ਤੌਰ ‘ਤੇ ਲਗਾਇਆ ਗਿਆ ਹੈ।

ਸੁਮਿਤ ਨੇ ਦਾਅਵਾ ਕੀਤਾ ਕਿ ਇਸ ਮਸਾਜ ਚੇਅਰ ‘ਤੇ ਬੈਠਣ ਦੇ ਨਾਲ ਹੀ ਤੁਹਾਡੇ ਸਰੀਰ ਦੀ ਸਾਰੀ ਥਕਾਨ ਦੂਰ ਹੋ ਜਾਵੇਗੀ। ਹਾਲਾਂਕਿ ਇਸਦੇ ਲਈ ਤੁਹਾਨੂੰ 80 ਤੋਂ 160 ਰੁਪਏ ਤੱਕ ਆਪਣੀ ਜੇਬ ਢੀਲੀ ਕਰਨੀ ਪਵੇਗੀ।