ਸੀਏਏ-ਐਨਆਰਸੀ ਪ੍ਰੋਟੈਸਟ ਵਿਚ ਪਹੁੰਚੇ ਅਦਾਕਾਰ ਮੁਹੰਮਦ ਜੀਸ਼ਾਨ ਅਯੂਬ ਦੀ ਪਤਨੀ...ਦੇਖੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਨੈਸ਼ਨਲ ਸਕੂਲ ਆਫ ਡ੍ਰਾਮਾ ਦੀ ਐਲਿਊਮਿਨੀ ਰਸਿਕਾ...

Caa nrc protest theatre director actor rasika agashe wife of zeeshan ayyub

ਨਵੀਂ ਦਿੱਲੀ: ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਲਾਗੂ ਹੋਏ ਨਵੇਂ ਨਾਗਰਿਕਤਾ ਕਾਨੂੰਨ ਦਾ ਪੂਰੇ ਦੇਸ਼ ਵਿਚ ਵਿਰੋਧ ਹੋ ਰਿਹਾ ਹੈ। ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਔਰਤਾਂ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਤਰ੍ਹਾਂ ਕੋਲਕਾਤਾ ਦੇ ਪਾਰਕ ਸਰਕਸ ਮੈਦਾਨ ਵਿਚ ਵੀ ਸੀਏਏ ਦਾ ਵਿਰੋਧ ਹੋ ਰਿਹਾ ਹੈ। ਬੁੱਧਵਾਰ ਦੀ ਰਾਤ 9.30 ਵਜੇ ਫ਼ਿਲਮ ਐਕਟਰ ਜੀਸ਼ਾਨ ਅਯੂਬ ਦੀ ਪਤਨੀ ਡਾਇਰੈਕਟਰ-ਐਕਟਰ ਰਸਿਕਾ ਅਗਾਸ਼ੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਨ ਪਾਰਕ ਸਰਕਸ ਮੈਦਾਨ ਪਹੁੰਚੀ।

ਇੱਥੇ ਉਹਨਾਂ ਕਿਹਾ ਕਿ ਉਹ ਜੀਸ਼ਾਨ ਅਯੂਬ ਦੀ ਪਤਨੀ ਹੈ ਉਹ ਹਿੰਦੂ ਅਤੇ ਸ਼ਮਰਿੰਦਾ ਹੈ। ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਰਸਿਕਾ ਨੇ ਕਿਹਾ ਕਿ ਉਹ ਮੁਹੰਮਦ ਜੀਸ਼ਾਨ ਅਯੂਬ ਦੀ ਪਤਨੀ ਹੈ। ਉਹ ਇਕ ਹਿੰਦੂ ਹੈ। ਉਹਨਾਂ ਇਕ ਕਵਿਤਾ ਦੇ ਬੋਲ ਸਾਂਝੇ ਕੀਤੇ ਜਿਸ ਵਿਚ ਉਹਨਾਂ ਕਿਹਾ ਕਿ ਹਿੰਦੂ ਰਾਸ਼ਟਰ ਵਿਚ, ਹਿੰਦੂ ਰਾਸ਼ਟਰ ਤਾਂ ਕਿਹਾ ਜਾ ਰਿਹਾ ਹੈ, ਉਸ ਵਿਚ ਉਹਨਾਂ ਵਰਗੇ ਹਿੰਦੂ ਸ਼ਰਮਿੰਦਾ ਹਨ ਕਿ ਇੱਥੇ ਸਿਰਫ ਇਕ ਧਰਮ ਦੇ ਲੋਕਾਂ ਨੂੰ ਇਸ ਤਰ੍ਹਾਂ ਬੈਠਣਾ ਪੈ ਰਿਹਾ ਹੈ।

ਦਿੱਲੀ ਦੇ ਨੈਸ਼ਨਲ ਸਕੂਲ ਆਫ ਡ੍ਰਾਮਾ ਦੀ ਐਲਿਊਮਿਨੀ ਰਸਿਕਾ ਮੇਰੇ ਪਿਆਰੇ ਪ੍ਰਧਾਨ ਮੰਤਰੀ ਫ਼ਿਲਮ ਵਿਚ ਰਾਬਿਆ ਦਾ ਕਿਰਦਾਰ ਨਿਭਾ ਚੁੱਕੀ ਹੈ। ਉਹਨਾਂ ਕਿਹਾ ਕਿ ਤੁਸੀਂ ਇਕੱਲੇ ਨਹੀਂ ਹੋ ਉਹ ਵੀ ਉਹਨਾਂ ਨਾਲ ਖੜ੍ਹੇ ਹਨ। ਨਾਗਰਿਕਤਾ ਸੋਧ ਐਕਟ ਅਤੇ ਪ੍ਰਸਤਾਵਿਤ ਰਾਸ਼ਟਰੀ ਸਿਵਲ ਰਜਿਸਟਰ ਦੇ ਵਿਰੁੱਧ 7 ਜਨਵਰੀ ਨੂੰ ਸ਼ੁਰੂ ਹੋਇਆ ਸੀ। ਸ਼ੁਰੂ ਵਿਚ ਇੱਥੇ ਸਿਰਫ ਕੁਝ ਦਰਜਨ ਔਰਤਾਂ ਸਨ।

ਉਨ੍ਹਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ ਅਤੇ ਪਾਰਕ ਸਰਕਸ ਗਰਾਉਂਡ ਸ਼ਾਹੀਨ ਬਾਗ ਵਜੋਂ ਉਭਰਿਆ ਹੈ। ਬੁੱਧਵਾਰ ਦੀ ਰਾਤ ਨੂੰ ਜਦੋਂ ਰਸਿਕਾ ਲੋਕਾਂ ਨੂੰ ਸੰਬੋਧਿਤ ਕਰ ਰਹੀ ਸੀ ਤਾਂ 3000 ਤੋਂ ਵੱਧ ਲੋਕ ਮੌਜੂਦ ਸਨ।

ਪਾਰਕ ਸਰਕਸ ਗਰਾਉਂਡ ਵਿਖੇ ਮੌਜੂਦ ਔਰਤਾਂ ਦੇ ਹੌਂਸਲੇ ਨੂੰ ਸਲਾਮ ਕਰਦਿਆਂ ਰਸਿਕਾ ਨੇ ਕਿਹਾ ਹੁਣ ਤੱਕ ਅਸੀਂ ਕਹਿੰਦੇ ਸੀ ਕਿ ਫੌਜ ਉਥੇ ਖੜੀ ਹੈ, ਇਸ ਲਈ ਭਾਰਤ ਆਰਾਮ ਨਾਲ ਸੌਂਦਾ ਹੈ। ਮੈਂ ਕਹਿੰਦੀ ਹਾਂ ਕਿ ਤੁਸੀਂ ਦੇਸ਼ ਵਿਚ ਹਰ ਜਗ੍ਹਾ ਇਸ ਤਰ੍ਹਾਂ ਬੈਠੇ ਹੋ, ਇਸ ਲਈ ਸੈਕੂਲਰ ਭਾਰਤ ਸ਼ਾਂਤੀ ਨਾਲ ਸੌਂ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।