ਕੇਰਲ ਸਰਕਾਰ 'ਲਵ ਜੇਹਾਦ 'ਤੇ ਸੌਂ ਰਹੀ ਹੈ ਗੁੜੀ : ਯੋਗੀ ਆਦਿੱਤਿਆਨਾਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਰਾਜ ਵਿੱਚ “ਲਵ ਜੇਹਾਦ” ਨੂੰ ਰੋਕਣ ਲਈ ਕੋਈ ਉਸਾਰੂ ਕਦਮ ਨਹੀਂ ਚੁੱਕੇ

Yogi adityanath

ਤਿਰੂਵਨੰਤਪੁਰਮ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਐਤਵਾਰ ਨੂੰ ਕੇਰਲਾ ਪਹੁੰਚੇ । ਇਥੇ ਉਨ੍ਹਾਂ ਨੇ ‘ਲਵ ਜੇਹਾਦ’ਦੇ ਮੁੱਦੇ ਨੂੰ ਛੇੜਿਆ ਹੈ। ਉਨ੍ਹਾਂ ਕਿਹਾ ਕਿ ਕੇਰਲਾ ਵਿਚ ਲਵ ਜੇਹਾਦ ਹੋ ਰਿਹਾ ਹੈ, ਸਰਕਾਰ ਇਹ ਸਭ ਚੁੱਪ ਦੇਖ ਰਹੀ ਹੈ । ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਕੇਰਲਾ ਵਿੱਚ ਖੱਬੇ ਮੋਰਚੇ ਦੀ ਸਰਕਾਰ ਦੀ ਨਿੰਦਾ ਕੀਤੀ ਕਿ ਰਾਜ ਵਿੱਚ “ਲਵ ਜੇਹਾਦ” ਨੂੰ ਰੋਕਣ ਲਈ ਕੋਈ ਉਸਾਰੂ ਕਦਮ ਨਹੀਂ ਚੁੱਕੇ । ਹਾਲਾਂਕਿ ਕੇਰਲ ਹਾਈ ਕੋਰਟ ਨੇ ਲਵ ਜੇਹਾਦ ਦੇ ਖਿਲਾਫ ਟਿੱਪਣੀਆਂ ਕੀਤੀਆਂ ਸਨ ।