ਕੋਰੋਨਾ ਦਾ ਕਹਿਰ: ਪੁਣੇ ਵਿਚ 28 ਫਰਵਰੀ ਤੱਕ ਸਕੂਲ-ਕਾਲਜ ਬੰਦ, ਰਾਤ ਦੀ ਆਵਾਜਾਈ ‘ਤੇ ਵੀ ਰੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਲਿਆ ਗਿਆ ਫੈਸਲਾ

New COVID-19 restrictions in Pune

ਪੁਣੇ: ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਦੇ ਚਲਦਿਆਂ ਪੁਣੇ ਵਿਖੇ ਜ਼ਿਲ੍ਹੇ ਦੇ ਸਾਰੇ ਸਕੂਲਾਂ - ਕਾਲਜਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਕੋਚਿੰਗ ਕਲਾਸਾਂ ਵੀ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਹੋਸਟਲ, ਰੈਸਟੋਰੈਂਟ, ਬਾਰ ਆਦਿ ਰਾਤ 11 ਵਜੇ ਤੱਕ ਹੀ ਖੁੱਲ੍ਹ ਸਕਣਗੇ। ਪੁਣੇ ਵਿਚ ਫਿਲਹਾਲ ਰਾਤ ਦਾ ਕਰਫਿਊ ਨਹੀਂ ਲਗਾਇਆ ਗਿਆ ਹੈ ਪਰ ਰਾਜ 11 ਵਜੇ ਤੋਂ ਬਾਅਦ ਘੁੰਮਣ ‘ਤੇ ਕਾਰਵਾਈ ਕੀਤੀ ਜਾਵੇਗੀ।

ਬੀਤੇ ਦਿਨ ਮੁੰਬਈ ਵਿਚ ਬੀਐਮਸੀ ਨੇ ਸੀਲ ਕੀਤੀਆਂ 1305 ਇਮਾਰਤਾਂ

ਇਸ ਤੋਂ ਪਹਿਲਾਂ ਮੁੰਬਈ ਵਿਚ ਵੀ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਆਉਣ ਤੋਂ ਬਾਅਦ ਬੀਐਮਸੀ ਨੇ 1305 ਇਮਾਰਤਾਂ ਨੂੰ ਸੀਲ ਕਰ ਦਿੱਤਾ ਹੈ। ਇਹਨਾਂ ਇਮਾਰਤਾਂ ਵਿਚ ਕੋਰੋਨਾ ਵਾਇਰਸ ਨੇ 2747 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਇਮਾਰਤਾਂ ਵਿਚ ਕੁੱਲ 71,838 ਲੋਕ ਰਹਿੰਦੇ ਹਨ।

ਇਸ ਤੋਂ ਇਲਾਵਾ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਬੀਐਮਸੀ ਨੇ ਮੁੰਬਈ ਵਿਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬੀਐਮਸੀ ਨੇ ਕਿਹਾ ਹੈ ਕਿ ਮੁੰਬਈ ਵਿਚ ਕਿਸੇ ਵੀ ਬਿਲਡਿੰਗ ਵਿਚ ਪੰਜ ਤੋਂ ਜ਼ਿਆਦਾ ਕੋਰੋਨਾ ਪੀੜਤ ਪਾਏ ਜਾਣ ‘ਤੇ ਬਿਲਡਿੰਗ ਸੀਲ ਕਰ ਦਿੱਤੀ ਜਾਵੇਗੀ।