ਜੰਮੂ ਆਈਈਡੀ ਮਾਮਲਾ: ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਅਲ ਬਦਰ ਦਾ ਰਾਹ ਹੁਸੈਨ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

13-14 ਫਰਵਰੀ ਨੂੰ ਜੰਮੂ ਬਸ ਸਟੈਂਡ ਤੋਂ ਬਰਾਮਦ ਹੋਇਆ ਸੀ ਆਈਈਡੀ

Rah Hussain Bhat, worker of Al Badr arrested

ਜੰਮੂ: 13-14 ਫਰਵਰੀ ਨੂੰ ਜੰਮੂ ਬਸ ਸਟੈਂਡ ਤੋਂ ਬਰਾਮਦ ਆਈਈਡੀ ਮਾਮਲੇ ਵਿਚ ਜੰਮੂ-ਕਸ਼ਮੀਰ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਥਾਨਕ ਪੁਲਿਸ ਨੇ ਅਲ ਬਦਰ ਅੱਤਵਾਦੀ ਸੰਗਠਨ ਦੇ ਇਕ ਓਵਰਗ੍ਰਾਊਂਡ ਵਰਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਰਾਹ ਹੁਸੈਨ ਭੱਟ ਵਜੋਂ ਹੋਈ ਹੈ। ਰਾਹ ਹੁਸੈਨ ਭੱਟ ਜੰਮੂ ਵਿਚ ਆਈਈਡੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਵਿਚ ਸ਼ਾਮਲ ਪਾਕਿਸਤਾਨੀ ਹੈਡਲਰਜ਼ ਦੇ ਸੰਪਰਕ ਵਿਚ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ ਓਵਰਗ੍ਰਾਊਂਡ ਵਰਕਰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।