ਹੈਦਰਾਬਾਦ ਦੀਆਂ ਸੜਕਾਂ ‘ਤੇ ਗਰਜਿਆ ਸਰਦਾਰ ਕੁਲਬੀਰ ਸਿੰਘ, ਕਿਹਾ ਕਿਸਾਨੀ ਸੰਘਰਸ਼ ਸਭਨਾਂ ਦਾ ਹੈ
ਕਿਹਾ ਦੇਸ਼ ਦੀ ਲੱਖਾਂ ਲੋਕਾਂ ਦਾ ਪੇਟ ਭਰਨ ਵਾਲਾ ਕਿਸਾਨ ਅੱਜ ਦਿੱਲੀ ਬਾਰਡਰ ਦੀਆਂ ਸੜਕਾਂ ‘ਤੇ ਧਰਨੇ ਲਾਉਣ ਲਈ ਮਜਬੂਰ ਹੋ ਰਿਹਾ ਹੈ
Kulbir singh
ਹੈਦਰਾਬਾਦ : ਦੇਸ਼ ਦੀ ਲੱਖਾਂ ਲੋਕਾਂ ਦਾ ਪੇਟ ਭਰਨ ਵਾਲਾ ਕਿਸਾਨ ਅੱਜ ਦਿੱਲੀ ਬਾਰਡਰ ਦੀਆਂ ਸੜਕਾਂ ‘ਤੇ ਧਰਨੇ ਲਾਉਣ ਲਈ ਮਜਬੂਰ ਹੋ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੁਲਵੀਰ ਸਿੰਘ ਮੁਸਕਾਬਾਦ ਨੇ ਹੈਦਰਾਬਾਦ ਵਿਚ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਕੀਤਾ । ਕੁਲਬੀਰ ਸਿੰਘ ਮੁਸ਼ਕਾਬਾਦ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਅਤਿਵਾਦੀ ਵੱਖਵਾਦੀ ਨਕਸਲੀ ਕਹਿ ਕੇ ਬਦਨਾਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਦਿੱਲੀ ਸਰਹੱਦਾਂ ‘ਤੇ ਬੈਠੇ ਕਿਸਾਨ ਦੇਸ਼ ਦੀ ਅੰਨਦਾਤਾ ਹਨ ਨਾ ਕੇ ਅਤਿਵਾਦੀ , ਜਿਹੜੇ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਕਰ ਰਹੇ ਹਨ ।