ਜੰਮੂ-ਕਸ਼ਮੀਰ : ਬਰਫ਼ ਦੇ ਤੋਦੇ ਡਿੱਗਣ ਕਾਰਨ ਸਿੰਧ ਨਦੀ ਦਾ ਵਹਾਅ ਰੁਕਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਰਫ ਦੇ ਮਲਬੇ ਨੂੰ ਸਾਫ਼ ਕਰਨ ਲਈ ਭਾਰੀ ਸਾਜ਼ੋ-ਸਾਮਾਨ ਨੂੰ ਕੰਮ ’ਤੇ ਲਾਇਆ ਗਿਆ

The flow of the Indus river stopped due to the avalanche

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸੋਨਮਰਗ ਇਲਾਕੇ ’ਚ ਬਰਫ ਦੇ ਤੋਦੇ ਡਿੱਗਣ ਕਾਰਨ ਸਿੰਧ ਨਦੀ ਦਾ ਵਹਾਅ ਰੁਕ ਗਿਆ, ਜਿਸ ਨਾਲ ਇਸ ਦੇ ਕੁਦਰਤੀ ਵਹਾਅ ਦੀ ਦਿਸ਼ਾ ਬਦਲ ਗਈ ਹੈ। ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ । 

ਅਧਿਕਾਰੀਆਂ ਨੇ ਦਸਿਆ ਕਿ ਸ਼੍ਰੀਨਗਰ-ਲੇਹ ਸੜਕ ’ਤੇ ਸੋਨਮਰਗ ਦੇ ਹੰਗ ਇਲਾਕੇ ’ਚ ਬਰਫ ਖਿਸਕਣ ਨਾਲ ਸਿੰਧ ਨਦੀ ’ਚ ਪਾਣੀ ਦਾ ਵਹਾਅ ਰੁਕ ਗਿਆ। ਉਨ੍ਹਾਂ ਕਿਹਾ ਕਿ ਬਰਫ ਦੇ ਮਲਬੇ ਨੇ ਕੁਦਰਤੀ ਵਹਾਅ ਦਾ ਰਸਤਾ ਬਦਲ ਦਿਤਾ ਹੈ ਅਤੇ ਪਾਣੀ ਨੇੜਲੀ ਸੜਕ ’ਤੇ ਵਹਿ ਰਿਹਾ ਹੈ। 

ਅਧਿਕਾਰੀਆਂ ਨੇ ਨਦੀ ਦੇ ਕੁਦਰਤੀ ਵਹਾਅ ਨੂੰ ਬਹਾਲ ਕਰਨ ਲਈ ਬਰਫ ਦੇ ਮਲਬੇ ਨੂੰ ਸਾਫ਼ ਕਰਨ ਲਈ ਭਾਰੀ ਸਾਜ਼ੋ-ਸਾਮਾਨ ਨੂੰ ਕੰਮ ’ਤੇ ਲਾਇਆ ਹੈ। ਕਸ਼ਮੀਰ ’ਚ ਪਿਛਲੇ ਤਿੰਨ ਦਿਨਾਂ ’ਚ ‘ਦਰਮਿਆਨੀ’ ਤੋਂ ‘ਭਾਰੀ’ ਬਰਫਬਾਰੀ ਦਰਜ ਕੀਤੀ ਗਈ ਹੈ। ਅਜਿਹੇ ’ਚ ਵਾਦੀ ਦੇ ਪਹਾੜੀ ਇਲਾਕਿਆਂ ’ਚ ਬਰਫ ਖਿਸਕਣ ਦਾ ਡਰ ਵਧ ਗਿਆ ਹੈ।