ਲੋਕ ਸਭਾ ਚੋਣ ਨਹੀਂ ਲੜਨਗੇ ਸਲਮਾਨ ਖ਼ਾਨ, ਨਾ ਹੀ ਕਰਨਗੇ ਕਿਸੇ ਪਾਰਟੀ ਦਾ ਪ੍ਰਚਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਲਮਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟਵੀਟ ਕਰ ਕੇ ਜਵਾਬ ਦਿੱਤਾ

Salman Khan

ਮੁੰਬਈ : ਲੋਕ ਸਭਾ ਚੋਣਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁਡ ਸਿਤਾਰਿਆਂ ਨੂੰ ਸੋਸ਼ਲ ਮੀਡੀਆ 'ਤੇ ਟੈਗ ਕਰ ਕੇ ਅਪੀਲ ਕੀਤੀ ਸੀ ਕਿ ਉਹ ਆਪਣੇ ਪ੍ਰਸ਼ੰਸ਼ਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਤ ਕਰਨ। ਇਸ ਦੌਰਾਨ ਮੋਦੀ ਨੇ ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਨੂੰ ਵੀ ਟੈਗ ਕੀਤਾ ਸੀ। ਹੁਣ ਸਲਮਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਟਵੀਟ ਦਾ ਜਵਾਬ ਦਿੱਤਾ ਹੈ। ਸਲਮਾਨ ਨੇ ਇਸ ਗੱਲ ਨੂੰ ਵੀ ਸਾਫ਼ ਕਰ ਦਿੱਤਾ ਕਿ ਉਹ ਚੋਣ ਨਹੀਂ ਲੜਨਗੇ।

ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰ ਕੇ ਲਿਖਿਆ, 'ਅਫ਼ਵਾਹਾਂ ਤੋਂ ਉਲਟ ਮੈਂ ਚੋਣ ਨਹੀਂ ਲੜਾਂਗਾ। ਇਸ ਤੋਂ ਇਲਾਵਾ ਮੈਂ ਕਿਸੇ ਵੀ ਸਿਆਸੀ ਪਾਰਟੀ ਲਈ ਪ੍ਰਚਾਰ ਨਹੀਂ ਕਰ ਰਿਹਾ।' ਪ੍ਰਧਾਨ ਮੰਤਰੀ ਮੋਦੀ ਦੇ 13 ਮਈ ਨੂੰ ਕੀਤੇ ਟਵੀਟ ਦਾ ਜਵਾਬ ਦਿੰਦਿਆਂ ਸਲਮਾਨ ਖ਼ਾਨ ਨੇ ਲਿਖਿਆ - 'ਮੈਂ 18 ਸਾਲ ਤੋਂ ਵੱਧ ਉਨ੍ਹਾਂ ਸਾਰੇ ਭਾਰਤੀਆਂ ਨੂੰ ਅਪੀਲ ਕਰਦਾਂ ਹਾ ਕਿ ਤੁਸੀ ਆਪਣੇ ਵੋਟ ਦੀ ਵਰਤੋਂ ਕਰੋ ਅਤੇ ਸਰਕਾਰ ਬਣਾਉਣ 'ਚ ਹਿੱਸਾ ਪਾਓ।'