ਕਰੋਨਾ ਵਾਇਰਸ ਨੂੰ ਲੈ ਕੇ ਦਿੱਲੀ ਸਰਕਾਰ ਦੇ ਵੱਡੇ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਵੱਖ-ਵੱਖ ਰਾਜਾਂ ਦੇ ਵੱਲੋਂ ਕਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਕਈ ਤਰ੍ਹਾਂ ਦੇ ਕੱਦਮ ਉਠਾਏ ਜਾ ਰਹੇ ਹਨ

Coronavirus

ਨਵੀਂ ਦਿੱਲੀ : ਦੇਸ਼ ਵਿਚ ਵੱਖ-ਵੱਖ ਰਾਜਾਂ ਦੇ ਵੱਲੋਂ ਕਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਕਈ ਤਰ੍ਹਾਂ ਦੇ ਕੱਦਮ ਉਠਾਏ ਜਾ ਰਹੇ ਹਨ ਉੱਥੇ ਹੀ ਕਰੋਨਾ ਵਾਇਰਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਬਿਆਨ ਆਇਆ ਹੈ ਕਿ ਦਿੱਲੀ ਸਰਕਾਰ ਦਿੱਲੀ ਦੇ ਲੋਕਾਂ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਸ ਵਾਇਰਸ ਤੇ ਕਾਬੂ ਪਾਉਣ ਦਾ ਯਤਨ ਕਰ ਰਹੀ ਹੈ। 

ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਹਾਲੇ ਲਾਕਡਾਊਨ ਨਹੀਂ ਲਾਗੂ ਹੋਇਆ ਪਰ ਜੇਕਰ ਉਨ੍ਹਾਂ ਨੂੰ ਲਾਕਡਾਊਨ ਦੀ ਜਰੂਰਤ ਪੈਂਦੀ ਹੈ ਤਾਂ ਉਹ ਇਸ ਨੂੰ ਜਰੂਰ ਲਾਗੂ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਦਿੱਲੀ ਵਿਚ ਕਰੋਨਾ ਦੇ 26 ਕੇਸ ਸਾਹਮਣੇ ਆਏ ਹਨ ਜਿੰਨ੍ਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਜੀ ਵੱਲੋਂ ਜਨਤਾ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ

ਜਿਸ ਕਾਰਨ ਐਤਵਾਰ ਨੂੰ ਟਰੇਨ,ਬੱਸਾਂ ਅਤੇ ਆਟੋ-ਰਿਕਸ਼ਾ ਸਭ ਬੰਦ ਹੋਣਗੇ। ਇਸ ਨੂੰ ਸੋਚਦਿਆਂ ਸਾਡੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਕੇਵਲ 50 ਫੀਸਦੀ ਬੱਸਾਂ ਨੂੰ ਹੀ ਚੱਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਦੱਸ ਦੱਈਏ ਕਿ ਗਰੀਬ ਲੋਕਾਂ ਬਾਰੇ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਗਰੀਬ ਲੋਕਾਂ ਤੇ ਕਾਫੀ ਮਾਰ ਪਈ ਹੈ।

ਇਸ ਲਈ ਅਸੀਂ ਸੋਚਿਆ ਕਿ ਜੋ ਅਸੀਂ ਰਾਸ਼ਨ ਦਿੰਦੇ ਹਾਂ ਉਹ 2 ਕਰੋੜ ਲੋਕਾਂ ਵਿਚੋਂ 72 ਲੱਖ ਲੋਕਾਂ ਨੂੰ ਮਿਲਦਾ ਹੈ । ਪਰ ਹੁਣ ਅਸੀਂ ਸੋਚ ਰਹੇ ਹਾਂ ਕਿ ਇਹ ਰਾਸ਼ਣ 72 ਲੱਖ ਲੋਕਾਂ ਨੂੰ ਮੁਫਤ ਵਿਚ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਢਾਈ ਲੱਖ ਵਿਧਵਾ ਨੂੰ ਜਿਹੜੀ ਪੈਨਸ਼ਨ ਦਿੰਦੀ ਹੈ ਅਤੇ ਦਿਵਿਆਗ ਨੂੰ ਜਿਹੜੀ ਪੈਨਸ਼ਨ ਮਿਲਦੀ ਸੀ ਉਸ ਨੂੰ ਵੀ ਹੁਣ ਦੁੱਗਣਾਂ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਜਿਹੜੇ ਬੇਘਰ ਲੋਕ ਹਨ ਉਹ ਵੀ ਨਾਈਟ ਸ਼ੈਲਟਰ ਵਿਚ ਆ ਕੇ ਖਾਣਾ ਖਾ ਸਕਦੇ ਹਨ। ਇਸ ਨਾਲ ਮੁੱਖ ਮੰਤਰੀ ਕੇਜਰੀਵਾਲ ਨੇ  ਬਜੁਰਗਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਕੁਝ ਸਮੇਂ ਲਈ ਘਰੋਂ ਬਾਹਰ ਨਿਕਲਣ ਤੋਂ ਗੁਰੇਜ ਕਰਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।